ਪੰਜਾਬ ਸਰਕਾਰ ਤੇ ਦਿੱਲੀ ਦੇ ਧਾੜਵੀ ਪੰਜਾਬੀਆਂ ਦੀ ਅਵਾਜ਼ ਨਹੀਂ ਦਬਾ ਸਕਦੇ-ਸਾਂਪਲਾ
ਜਲੰਧਰ, 6 ਅਕਤੂਬਰ (ਅਜੀਤ ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਫੱਤਾ ਮਲੂਕਾ ਪਿੰਡ ਵਿਚ ਸੱਥ ਸਮਾਗਮ ਤੋਂ ਪਹਿਲਾਂ ਕਿਸਾਨਾਂ, ਅਧਿਆਪਕਾਂ ਤੇ ਭਾਜਪਾ ਆਗੂਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਨਿਖੇਧੀ ਕੀਤੀ ਹੈ। ਵਿਜੇ ਸਾਂਪਲਾ ਨੇ ਪਾਰਟੀ ਦਫਤਰ ਤੋਂ ਜਾਰੀ ਬਿਆਨ ਵਿਚ ਕਿਹਾ ਕਿ ਪੰਜਾਬ ਸਰਕਾਰ ਤੇ ਦਿੱਲੀ ਦੇ ਧਾੜਵੀ ਪੰਜਾਬੀਆਂ ਦੀ ਅਵਾਜ਼ ਨਹੀਂ ਦਬਾ ਸਕਦੇ।
ਅਜੀਤ ਡੈਸਕ
07-10-2026