ਬੜੂ ਸਾਹਿਬ ਵਿਖੇ ਦੋ ਰੋਜ਼ਾ 111ਵਾਂ ਮੁਫ਼ਤ ਮੈਡੀਕਲ ਤੇ ਸਰਜੀਕਲ ਕੈਂਪ ਲਗਾਇਆ
ਸੰਗਰੂਰ, ਚੀਮਾ ਮੰਡੀ, 5 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਵਿਖੇ 3 ਅਤੇ 4 ਅਕਤੂਬਰ ਨੂੰ ਦੋ ਰੋਜ਼ਾ 111ਵਾਂ ਮੁਫ਼ਤ ਬਹੁ-ਵਿਸ਼ੇਸ਼ਤਾ ਮੈਡੀਕਲ ਅਤੇ ਸਰਜੀਕਲ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ। ਇਹ ਕੈਂਪ ਪਦਮ ਸ੍ਰੀ ਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ 100ਵੇਂ ਜਨਮ ਦਿਵਸ ਨੂੰ ਸਮਰਪਿਤ ਲਗਾਇਆ ਗਿਆ, ਜਿਸ ਦੌਰਾਨ ਹਿਮਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਤੋਂ ਪਹੁੰਚੇ ਮਰੀਜ਼ਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।
ਸੰਗਰੂਰ, ਚੀਮਾ ਮੰਡੀ, 5 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਗੁਰਜੀਤ ਸਿੰਘ ਚਹਿਲ) - ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਵਿਖੇ 3 ਅਤੇ 4 ਅਕਤੂਬਰ ਨੂੰ ਦੋ ਰੋਜ਼ਾ 111ਵਾਂ ਮੁਫ਼ਤ ਬਹੁ-ਵਿਸ਼ੇਸ਼ਤਾ ਮੈਡੀਕਲ ਅਤੇ ਸਰਜੀਕਲ ਕੈਂਪ ਸਫਲਤਾਪੂਰਵਕ ਸਮਾਪਤ ਹੋਇਆ। ਇਹ ਕੈਂਪ ਪਦਮ ਸ੍ਰੀ ਤੇ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ 100ਵੇਂ ਜਨਮ ਦਿਵਸ ਨੂੰ ਸਮਰਪਿਤ ਲਗਾਇਆ ਗਿਆ, ਜਿਸ ਦੌਰਾਨ ਹਿਮਾਚਲ ਪ੍ਰਦੇਸ਼ ਸਮੇਤ ਵੱਖ-ਵੱਖ ਰਾਜਾਂ ਤੋਂ ਪਹੁੰਚੇ ਮਰੀਜ਼ਾਂ ਨੂੰ ਮੁਫ਼ਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਦੌਰਾਨ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਵਲੋਂ 872 ਲਾਭਪਾਤਰੀਆਂ ਨੂੰ ਮੁਫ਼ਤ ਓ.ਪੀ.ਡੀ. ਸੇਵਾਵਾਂ ਅਤੇ ਮੈਡੀਕਲ ਸਲਾਹ ਦਿੱਤੀ ਗਈ। ਇਸ ਤੋਂ ਇਲਾਵਾ 87 ਵਿਅਕਤੀਆਂ ਦੀ ਬੋਨ ਮਿਨਰਲ ਡੈਂਸਿਟੀ (ਬੀ.ਐਮ.ਡੀ.) ਜਾਂਚ ਵੀ ਕੀਤੀ ਗਈ। ਕੈਂਪ ’ਚ ਕੁੱਲ 22 ਸਰਜਰੀਆਂ ਸਫਲਤਾਪੂਰਵਕ ਕੀਤੀਆਂ ਗਈਆਂ, ਜਦੋਂ ਕਿ 8 ਪੀ.ਆਰ.ਪੀ. ਥੈਰੇਪੀਆਂ ਅਤੇ 22 ਮੈਡੀਕਲ ਟੀਕੇ ਵੀ ਦਿੱਤੇ ਗਏ। ਇਸ ਤਰ੍ਹਾਂ ਇਸ ਕੈਂਪ ਰਾਹੀਂ ਕਰੀਬ ਇਕ ਹਜ਼ਾਰ ਤੋਂ ਵੀ ਵੱਧ ਮਰੀਜ਼ਾਂ ਨੇ ਮੁਫ਼ਤ ਸਿਹਤ ਸੇਵਾਵਾਂ ਦਾ ਲਾਭ ਲਿਆ। ਕੈਂਪ ਦੌਰਾਨ ਪੰਜਾਬ ਅਤੇ ਹਰਿਆਣਾ ਤੋਂ ਆਏ ਵੱਖ ਵੱਖ ਬਿਮਾਰੀਆਂ ਦੇ ਅਨੇਕਾਂ ਮਾਹਿਰ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਇਸ ਕੈਂਪ ਦਾ ਆਯੋਜਨ ਕਲਗ਼ੀਧਰ ਟਰੱਸਟ ਅਤੇ ਅਕਾਲ ਚੈਰੀਟੇਬਲ ਹਸਪਤਾਲ ਵੱਲੋਂ ਸਾਂਝੇ ਤੌਰ ਤੇ ਕਲਗ਼ੀਧਰ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ, ਡਾ. ਨੀਲਮ ਕੌਰ, ਉਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਅਤੇ ਡਾ. ਐਚ.ਪੀ. ਸਿੰਘ ਅਕਾਲ ਚੈਰੀਟੇਬਲ ਹਸਪਤਾਲ ਬੜੂ ਸਾਹਿਬ ਦੀ ਯੋਗ ਅਗਵਾਈ ਹੇਠ ਕੀਤਾ ਗਿਆ, ਜਿੱਥੇ ਮਰੀਜ਼ਾਂ ਨੇ ਮੁਫ਼ਤ ਇਲਾਜ ਦਾ ਲਾਭ ਲਿਆ।