04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

‘ਆਪ’ ਤੇ ਬਹਿਰੀਨ ਵਾਲੀ ਬੀਬੀ ਵਲੋਂ ਲਾਏ ਜਾ ਰਹੇ ਦੋਸ਼ਾਂ ਦੀ ਜੱਜ ਤੋਂ ਕਰਵਾਈ ਜਾਵੇ ਸਮਾਂਬੱਧ ਜਾਂਚ-ਵਲਟੋਹਾ

ਅੰਮ੍ਰਿਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਦੇ ਮੀਡੀਆ ਮੁਖੀ ਬਲਤੇਜ ਸਿੰਘ ਪੰਨੂ ਵਲੋਂ ਬੀਤੇ ਦਿਨ ਬਹਿਰੀਨ ਵਾਲੀ ਬੀਬੀ ਨਾਲ ਸੰਬੰਧਿਤ ਆਪਣੀ ਫੋਨ ਕਾਲ ਰਿਕਾਰਡਿੰਗ ਜਨਤਕ ਕੀਤੇ ਜਾਣ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਤੇ ਇਸ ਕਾਲ ਰਿਕਾਰਡਿੰਗ ਨੂੰ ਏ. ਆਈ.

Ad Position 21
No active advertisement
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਹਰਜੀਤ ਸਿੰਘ 04-10-2026
ਅੰਮ੍ਰਿਤਸਰ, 3 ਅਕਤੂਬਰ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਆਮ ਆਦਮੀ ਪਾਰਟੀ ਦੇ ਮੀਡੀਆ ਮੁਖੀ ਬਲਤੇਜ ਸਿੰਘ ਪੰਨੂ ਵਲੋਂ ਬੀਤੇ ਦਿਨ ਬਹਿਰੀਨ ਵਾਲੀ ਬੀਬੀ ਨਾਲ ਸੰਬੰਧਿਤ ਆਪਣੀ ਫੋਨ ਕਾਲ ਰਿਕਾਰਡਿੰਗ ਜਨਤਕ ਕੀਤੇ ਜਾਣ ’ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਤੇ ਇਸ ਕਾਲ ਰਿਕਾਰਡਿੰਗ ਨੂੰ ਏ.ਆਈ. ਜਨਰੇਟਿਡ ਕਰਾਰ ਦਿੰਦਿਆਂ ਮੰਗ ਕੀਤੀ ਕਿ ਇਸ ਮਾਮਲੇ ਦੀ ਸੁਪਰੀਮ ਕੋਰਟ ਜਾਂ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ । ਅੱਜ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਵਲਟੋਹਾ ਨੇ ਕਿਹਾ ਜਿਵੇਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਪੁਲਿਸ ਦੀ ਜਾਂਚ ’ਤੇ ਵਿਸ਼ਵਾਸ ਨਹੀਂ, ਉਸੇ ਤਰ੍ਹਾਂ ਮੈਨੂੰ ਵੀ ਪੰਜਾਬ ਪੁਲਿਸ ਜਾਂਚ ’ਤੇ ਵਿਸ਼ਵਾਸ ਨਹੀਂ । ਉਨ੍ਹਾਂ ਬਹਿਰੀਨ ਵਾਲੀ ਬੀਬੀ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਹੱਥਾਂ ਦੀ ਕਠਪੁਤਲੀ ਬਣ ਚੁੱਕੀ ਹੈ । ਉਨ੍ਹਾਂ ਕਿਹਾ ਕਿ ‘ਆਪ’ ਅਤੇ ਬੀਬੀ ਦਾ ਇਕ ਹੀ ਮਕਸਦ ਹੈ ਕਿ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਨਿਸ਼ਾਨੇ ’ਤੇ ਲਿਆ ਜਾਵੇ । ਉਨ੍ਹਾਂ ਚੁਣੌਤੀ ਦਿੱਤੀ ਜੇਕਰ ਕੋਈ ਇਹ ਦੋਸ਼ ਸਾਬਤ ਕਰ ਦੇਵੇ ਕਿ ਮੈਂ ਉਸ ਨੂੰ ਬਹਿਰੀਨ ਤੋਂ ਪੰਜਾਬ ਆਉਣ ਲਈ ਟਿਕਟ ਭੇਜੀ ਹੈ ਤਾਂ ਮੈਂ ਸਮਾਜ ਤੋਂ ਮੁਆਫੀ ਮੰਗ ਲਵਾਂਗਾ। ਅਕਾਲੀ ਆਗੂ ਨੇ ਬੀਤੇ ਦਿਨੀਂ ਪਾਰਟੀ ਵਿਚੋਂ ਬਰਖਾਸਤ ਕੀਤੀ ਗਈ ਮਹਿਲਾ ਆਗੂ ਬੀਬਾ ਰੂਪ ਕੌਰ ਸੰਧੂ ’ਤੇ ਵੀ ਦੋਸ਼ ਲਾਉਂਦਿਆਂ ਕਿਹਾ ਕਿ ਉਸਨੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਤੇ ਉਹ ਅਜਿਹਾ ਪ੍ਰਸਿੱਧੀ ਪ੍ਰਾਪਤ ਕਰਨ ਲਈ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਰੂਪ ਕੌਰ ਸੰਧੂ ਨੇ ਵਲਟੋਹਾ ਦੀ ਇਕ ਹੋਰ ‘ ਕਾਲ ਰਿਕਾਰਡਿੰਗ ’ ਕੀਤੀ ਜਨਤਕ ਅਗਲੀ ਖ਼ਬਰ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੀ ਅੰਮ੍ਰਿਤਸਰ ’ਚ ਗੋਲੀਆਂ ਮਾਰ ਕੇ ਹੱਤਿਆ
Ad Position 24