03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੇ ਹੀ ਝੋਨਾ ਲਗਵਾਉਣ ਲਈ ਸ਼ੈਲਰ ਮਾਲਕਾਂ ’ਚ ਭੱਜ ਦੌੜ ਹੋਈ ਸ਼ੁਰੂ

ਨਾਭਾ, 3 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਅੰਦਰ ਝੋਨੇ ਦੀ ਫ਼ਸਲ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੇ ਹੀ ਸ਼ੈਲਰਾਂ ਵਿਚ ਝੋਨਾ ਲਗਵਾਉਣ ਲਈ ਸ਼ੈਲਰ ਮਾਲਕਾਂ ’ਚ ਭੱਜ ਦੌੜ ਸ਼ੁਰੂ ਹੋ ਗਈ ਹੈ। ਸ਼ੈਲਰ ਐਸੋਸੀਏਸ਼ਨ ਦੇ ਜਿਲ੍ਹਾ ਸੰਗਰੂਰ, ਮਲੇਰਕੋਟਲਾ ਅਤੇ ਅਮਰਗੜ੍ਹ ਦੇ ਪ੍ਰਧਾਨ ਨਾਭਾ ਦੇ ਉੱਘੇ ਉਦਯੋਗਪਤੀ ਹਰਦੀਪ ਸਿੰਘ ਬੁੱਟਰ ਐਮ.

Ad Position 21
No active advertisement
ਅਜੀਤ ਡੈਸਕ 04-10-2026
ਨਾਭਾ, 3 ਅਕਤੂਬਰ (ਜਗਨਾਰ ਸਿੰਘ ਦੁਲੱਦੀ)-ਪੰਜਾਬ ਅੰਦਰ ਝੋਨੇ ਦੀ ਫ਼ਸਲ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੇ ਹੀ ਸ਼ੈਲਰਾਂ ਵਿਚ ਝੋਨਾ ਲਗਵਾਉਣ ਲਈ ਸ਼ੈਲਰ ਮਾਲਕਾਂ ’ਚ ਭੱਜ ਦੌੜ ਸ਼ੁਰੂ ਹੋ ਗਈ ਹੈ। ਸ਼ੈਲਰ ਐਸੋਸੀਏਸ਼ਨ ਦੇ ਜਿਲ੍ਹਾ ਸੰਗਰੂਰ, ਮਲੇਰਕੋਟਲਾ ਅਤੇ ਅਮਰਗੜ੍ਹ ਦੇ ਪ੍ਰਧਾਨ ਨਾਭਾ ਦੇ ਉੱਘੇ ਉਦਯੋਗਪਤੀ ਹਰਦੀਪ ਸਿੰਘ ਬੁੱਟਰ ਐਮ.ਡੀ. ਥੂਹੀ ਗਰੁੱਪ ਨੇ ਸਾਰੇ ਸ਼ੈਲਰ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸ਼ੈਲਰਾਂ ਵਿਚ 17 ਫੀਸਦੀ ਨਮੀ ਤੱਕ ਵਾਲਾ ਝੋਨਾ ਹੀ ਲਗਵਾਉਣ ਤਾਂ ਜੋ ਸਰਕਾਰ ਨੂੰ ਚਾਵਲ ਦੇਣ ਸਮੇਂ ਕੋਈ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਸ਼ੈਲਰ ਮਾਲਕ ਸੰਭਾਵਿਤ ਦਿੱਕਤਾਂ ਤੋਂ ਬਚਣ ਲਈ ਇਕਜੁੱਟ ਹੋ ਕੇ ਚੱਲਣ, ਭੱਜ ਦੌੜ ਵਿਚ ਲਿਆ ਵਾਧੂ ਝੋਨਾਂ ਵੱਡੀ ਮੁਸ਼ਕਿਲ ਬਣ ਸਕਦਾ ਹੈ। ਉਦਯੋਗਪਤੀ ਬੁੱਟਰ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਗਾਈਆਂ ਜਾ ਰਹੀਆਂ ਨਵੀਆਂ ਨਵੀਆਂ ਸ਼ਰਤਾਂ ਕਾਰਨ ਇਹ ਸੀਜ਼ਨ ਬਹੁਤ ਹੀ ਚੁਣੌਤੀਪੂਰਨ ਹੋਵੇਗਾ, ਇਸ ਲਈ ਸਾਰੇ ਹੀ ਸ਼ੈਲਰ ਮਾਲਕਾਂ ਨੂੰ ਇਕੱਠੇ ਹੋ ਕੇ ਆਪਣੀ ਏਕਤਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਸਭ ਤੋਂ ਵੱਡੀ ਸਮੱਸਿਆ ਐਫ.ਸੀ.ਆਈ. ਦੇ ਗੁਦਾਮਾਂ ਵਿਚ ਸਟੋਰੇਜ ਅਤੇ ਜਗ੍ਹਾ ਦੀ ਹੈ। ਉਨ੍ਹਾਂ ਕਿਹਾ ਕਿ ਵੱਧ ਨਮੀ ਵਾਲਾ ਝੋਨਾ ਖਰਾਬ ਹੋ ਸਕਦਾ ਹੈ ਜਿਸ ਦਾ ਨੁਕਸਾਨ ਵੀ ਸ਼ੈਲਰ ਮਾਲਕਾਂ ਨੂੰ ਹੀ ਝੱਲਣਾ ਪੈਂਦਾ ਹੈ। ਪ੍ਰਧਾਨ ਬੁੱਟਰ ਨੇ ਕਿਹਾ ਕਿ ਪਿਛਲੇ ਸੀਜ਼ਨ ਦਾ ਕੰਮ ਵੀ ਅਜੇ ਤੱਕ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ ਹੈ, ਜਿਸ ਕਰਕੇ ਬਿਨਾਂ ਸੋਚੇ ਸਮਝੇ ਗਲਤ ਕੁਆਲਿਟੀ ਵਾਲਾ ਵੱਧ ਮਾਲ ਲੈ ਲਿਆ ਤਾਂ ਅਗਲੇ ਸਮੇਂ ਵਿਚ ਇਹ ਹੋਰ ਵੱਡੀ ਮੁਸ਼ਕਿਲ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਚੁਣੌਤੀਆਂ ਨੂੰ ਦੇਖਦੇ ਹੋਏ ਝੋਨਾ ਲੈਣ ਵਿਚ ਭੱਜ-ਦੌੜ ਨਾ ਕੀਤੀ ਜਾਵੇ ਜਿੰਨੀ ਅਲਾਟਮੈਂਟ ਸਰਕਾਰ ਵਲੋਂ ਤੈਅ ਕੀਤੀ ਗਈ ਹੈ, ਉਸਦੇ ਅਨੁਸਾਰ ਹੀ ਝੋਨਾ ਆਪਣੇ ਸ਼ੈਲਰਾਂ ਵਿਚ ਭੰਡਾਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ‘ਸਤਿਆਗ੍ਰਹਿ’ ਮੁਹਿੰਮ ਅਗਲੀ ਖ਼ਬਰ ਪਰਗਟ ਸਿੰਘ ਦਾ ਕਾਂਗਰਸ ਸੂਬਾ ਪ੍ਰਧਾਨ ਬਣਨ ਨਾਲ ਪਾਰਟੀ ਹੋਰ ਹੋਵੇਗੀ ਮਜ਼ਬੂਤ-ਸੱਚਰ
Ad Position 24