03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਰਾਹੁਲ ਗਾਂਧੀ ਨੇ ਸ਼ੁਰੂ ਕੀਤੀ ‘ਸਤਿਆਗ੍ਰਹਿ’ ਮੁਹਿੰਮ

ਨਵੀਂ ਦਿੱਲੀ, 3 ਅਕਤੂਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਸਤਿਆਗ੍ਰਹਿ’ ਨਾਂਅ ਦਾ ਡਿਜੀਟਲ ਪੋਰਟਲ ਲਾਂਚ ਕਰ ਕੇ ਦੇਸ਼ ਭਰ ’ਚ ਆਪਣੇ ਅਧਿਕਾਰਾਂ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਲੋਕਾਂ ਦੀਆਂ ਕਹਾਣੀਆਂ ਨੂੰ ਇਕ ਮੰਚ ’ਤੇ ਲਿਆਉਣ ਦੀ ਪਹਿਲ ਕੀਤੀ ਹੈ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਪਾਏ ਸੰਦੇਸ਼ ਰਾਹੀਂ ਕਿਹਾ ਕਿ ਦੇਸ਼ ਭਰ ’ਚ ਲੋਕ ਆਪਣੇ ਹੱਕ ਲਈ ਲੜ ਰਹੇ ਹਨ ਅਤੇ ਅਕਸਰ ਇਹ ਲੜਾਈ ਉਨ੍ਹਾਂ ਨੂੰ ਇਕੱਲੇ ਲੜਨੀ ਪੈਂਦੀ ਹੈ।

Ad Position 21
No active advertisement
ਅਜੀਤ ਡੈਸਕ 04-10-2026
ਨਵੀਂ ਦਿੱਲੀ, 3 ਅਕਤੂਬਰ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਸਤਿਆਗ੍ਰਹਿ’ ਨਾਂਅ ਦਾ ਡਿਜੀਟਲ ਪੋਰਟਲ ਲਾਂਚ ਕਰ ਕੇ ਦੇਸ਼ ਭਰ ’ਚ ਆਪਣੇ ਅਧਿਕਾਰਾਂ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਲੋਕਾਂ ਦੀਆਂ ਕਹਾਣੀਆਂ ਨੂੰ ਇਕ ਮੰਚ ’ਤੇ ਲਿਆਉਣ ਦੀ ਪਹਿਲ ਕੀਤੀ ਹੈ। ਰਾਹੁਲ ਗਾਂਧੀ ਨੇ ‘ਐਕਸ’ ’ਤੇ ਪਾਏ ਸੰਦੇਸ਼ ਰਾਹੀਂ ਕਿਹਾ ਕਿ ਦੇਸ਼ ਭਰ ’ਚ ਲੋਕ ਆਪਣੇ ਹੱਕ ਲਈ ਲੜ ਰਹੇ ਹਨ ਅਤੇ ਅਕਸਰ ਇਹ ਲੜਾਈ ਉਨ੍ਹਾਂ ਨੂੰ ਇਕੱਲੇ ਲੜਨੀ ਪੈਂਦੀ ਹੈ। ਉਨ੍ਹਾਂ ਜੈੱਨ ਜੀ, ਵਿਦਿਆਰਥੀਆਂ, ਕਿਸਾਨਾਂ, ਆਦਿਵਾਸੀਆਂ, ਦਲਿਤਾਂ ਅਤੇ ਔਰਤਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਸੰਘਰਸ਼ ਦੀ ਆਪਣੀ ਕਹਾਣੀ ਹੈ ਪਰ ਇਕੱਲੇ ਉਠਣ ਵਾਲੀ ਆਵਾਜ਼ ਅਕਸਰ ਦੱਬ ਜਾਂਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ‘ਸਤਿਆਗ੍ਰਹਿ’ ਇਨ੍ਹਾਂ ਆਵਾਜ਼ਾਂ ਨੂੰ ਇਕ ਨਕਸ਼ੇ ’ਤੇ ਨਾਲ ਲਿਆਉਣ ਦੀ ਪਹਿਲ ਹੈ। ਉਨ੍ਹਾਂ ਨੇ ਅਨਿਆਂ ਖ਼ਿਲਾਫ਼ ਸੰਘਰਸ਼ ਕਰ ਰਹੇ ਲੋਕਾਂ ਨੂੰ ਆਪਣੀ ਕਹਾਣੀ ਇਸ ਪੋਰਟਲ ’ਤੇ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ’ਚ ਤਕਰੀਬਨ ਦੋ ਮਿੰਟ ਦਾ ਸਮਾਂ ਲੱਗੇਗਾ। ਲੋਕਾਂ ਦੀ ਕਹਾਣੀ ਨਕਸ਼ੇ ’ਤੇ ਵਿਖਾਈ ਜਾਏਗੀ ਅਤੇ ਇਸ ਰਾਹੀਂ ਇਹ ਵੀ ਪਤਾ ਲੱਗੇਗਾ ਕਿ ਉਨ੍ਹਾਂ ਵਾਂਗ ਹੋਰ ਕੌਣ-ਕੌਣ ਸੰਘਰਸ਼ ਕਰ ਰਿਹਾ ਹੈ। ਕਾਂਗਰਸੀ ਨੇਤਾ ਨੇ ਮਹਾਤਮਾ ਗਾਂਧੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਾਪੂ ਨੇ ਸਿਖਾਇਆ ਸੀ ਕਿ ਸੱਚ ਸਭ ਤੋਂ ਵੱਡਾ ਹਥਿਆਰ ਹੈ ਪਰ ਉਸ ਤੋਂ ਵੀ ਵੱਡਾ ਹਥਿਆਰ ਏਕਤਾ ਦੇ ਨਾਲ ਸੱਚ ਲਈ ਖੜ੍ਹੇ ਹੋਣਾ ਹੈ। ਉਨ੍ਹਾਂ ਲੋਕਾਂ ਦੇ ਨਾਲ ਖੜ੍ਹੇ ਹੋਣ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਜੋ ਵੀ ਕਰ ਸਕਦੇ ਹਨ, ਕਰਨਗੇ। ਸੰਸਦ ’ਚ, ਸੜਕ ’ਤੇ, ਚਿੱਠੀ ਲਿਖ ਕੇ, ਜਿਥੇ ਵੀ ਉਨ੍ਹਾਂ ਦੀ ਲੋੜ ਹੋਵੇਗੀ, ਉਹ ਲੋਕਾਂ ਦੇ ਨਾਲ ਖੜ੍ਹੇ ਹੋਣਗੇ। ਕਾਂਗਰਸ ਨੇ ਵੀ ਲੋਕਾਂ ਨੂੰ ਸਤਿਆਗ੍ਰਹਿ ਵੈੱਬਸਾਈਟ ’ਤੇ ਜਾ ਕੇ ਆਪਣੇ ਅੰਦੋਲਨ ਦੀ ਜਾਣਕਾਰੀ ਦਰਜ ਕਰਨ ਦੀ ਅਪੀਲ ਕੀਤੀ ਹੈ। ਕਾਂਗਰਸ ਨੇ ਇਸ ਮੁਹਿੰਮ ਦੇ ਨਾਲ ‘ਸੰਘਰਸ਼ ਜੋੜੋ, ਭਾਰਤ ਜੋੜੋ’ ਦਾ ਸੰਦੇਸ਼ ਵੀ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਤਕਨੀਕੀ ਸਿੱਖਿਆ ਵਿਚ ਪੰਜਾਬੀ ਲਾਗੂ ਕਰਨ ਦੇ ਦਾਅਵੇ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਅਗਲੀ ਖ਼ਬਰ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੁੰਦੇ ਹੀ ਝੋਨਾ ਲਗਵਾਉਣ ਲਈ ਸ਼ੈਲਰ ਮਾਲਕਾਂ ’ਚ ਭੱਜ ਦੌੜ ਹੋਈ ਸ਼ੁਰੂ
Ad Position 24