03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਭਾਰਤੀ ਜਾਸੂਸ ਰਵਿੰਦਰ ਕੌਸ਼ਿਕ ਦੀ ਜੇਲ੍ਹ ’ ਚ ਮੌਤ ਬਾਰੇ ਪਾਕਿਸਤਾਨੀ ਪੱਤਰਕਾਰ ਨੇ ਕੀਤੇ ਅਹਿਮ ਖ਼ੁਲਾਸੇ

ਅੰਮ੍ਰਿਤਸਰ, 2 ਅਕਤੂਬਰ (ਸੁਰਿੰਦਰ ਕੋਛੜ)-ਭਾਰਤੀ ਖ਼ੁਫ਼ੀਆ ਏਜੰਸੀ ਦੇ ‘ਬਲੈਕ ਟਾਈਗਰ’ ਵਜੋਂ ਜਾਣੇ ਜਾਂਦੇ ਏਜੰਟ ਰਵਿੰਦਰ ਕੌਸ਼ਿਕ ਦੇ ਪਾਕਿਸਤਾਨ ’ਚ ਬਿਤਾਏ ਆਖ਼ਰੀ ਦਿਨਾਂ ਅਤੇ ਉਸ ਦੀ ਮੌਤ ਨਾਲ ਜੁੜੇ ਕਈ ਅਹਿਮ ਤੱਥ ਸਾਹਮਣੇ ਆਏ ਹਨ । ਭਾਰਤੀ ਜਾਸੂਸ ਨਾਲ ਮੁਲਤਾਨ ਜੇਲ੍ਹ ’ਚ ਮੁਲਾਕਾਤ ਕਰਨ ਵਾਲੇ ਪਾਕਿ ਦੇ ਸੀਨੀਅਰ ਪੱਤਰਕਾਰ ਨਈਮ ਮੁਸਤਫ਼ਾ ਨੇ ਇਸ ਬਾਰੇ ਵਿਸ਼ੇਸ਼ ਚਰਚਾ ਦੌਰਾਨ ਕਈ ਖ਼ੁਲਾਸੇ ਕੀਤੇ।

Ad Position 21
No active advertisement
ਰਵਿੰਦਰ ਕੌਸ਼ਿਕ ਉਰਫ਼ ਬਲੈਕ ਟਾਈਗਰ ਦੀਆਂ ਤਸਵੀਰਾਂ। ਜਾਣਕਾਰੀ ਦਿੰਦੇ ਹੋਏ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਨਈਮ ਮੁਸਤਫ਼ਾ। ਤਸਵੀਰ ਰਾਹੀਂ : ਸੁਰਿੰਦਰ ਕੋਛੜ 03-10-2026
ਅੰਮ੍ਰਿਤਸਰ, 2 ਅਕਤੂਬਰ (ਸੁਰਿੰਦਰ ਕੋਛੜ)-ਭਾਰਤੀ ਖ਼ੁਫ਼ੀਆ ਏਜੰਸੀ ਦੇ ‘ਬਲੈਕ ਟਾਈਗਰ’ ਵਜੋਂ ਜਾਣੇ ਜਾਂਦੇ ਏਜੰਟ ਰਵਿੰਦਰ ਕੌਸ਼ਿਕ ਦੇ ਪਾਕਿਸਤਾਨ ’ਚ ਬਿਤਾਏ ਆਖ਼ਰੀ ਦਿਨਾਂ ਅਤੇ ਉਸ ਦੀ ਮੌਤ ਨਾਲ ਜੁੜੇ ਕਈ ਅਹਿਮ ਤੱਥ ਸਾਹਮਣੇ ਆਏ ਹਨ । ਭਾਰਤੀ ਜਾਸੂਸ ਨਾਲ ਮੁਲਤਾਨ ਜੇਲ੍ਹ ’ਚ ਮੁਲਾਕਾਤ ਕਰਨ ਵਾਲੇ ਪਾਕਿ ਦੇ ਸੀਨੀਅਰ ਪੱਤਰਕਾਰ ਨਈਮ ਮੁਸਤਫ਼ਾ ਨੇ ਇਸ ਬਾਰੇ ਵਿਸ਼ੇਸ਼ ਚਰਚਾ ਦੌਰਾਨ ਕਈ ਖ਼ੁਲਾਸੇ ਕੀਤੇ। ਉਨ੍ਹਾਂ ਨੇ ਕਿਹਾ ਕਿ ਕੌਸ਼ਿਕ ਦੀ ਮੌਤ ਨਵੰਬਰ 2001 ’ਚ ਪਾਕਿ ਦੀ ਮੁਲਤਾਨ ਸੈਂਟਰਲ ਜੇਲ੍ਹ ਅੰਦਰ ਫੇਫੜਿਆਂ ਦੀ ਬਿਮਾਰੀ ਟੀ. ਬੀ. ਅਤੇ ਦਿਲ ਦੇ ਦੌਰੇ ਕਾਰਨ ਹੋਈ। ਜੇਲ੍ਹ ਦੇ ਲਾਅਨ ’ਚ ਉਸ ਦੀ ਨਮਾਜ਼-ਏ-ਜਨਾਜ਼ਾ ਪੜ੍ਹਾਈ ਗਈ ਤੇ ਮੁਲਤਾਨ ’ਚ ਇਕ ਔਲੀਆ ਦਰਗਾਹ ਦੇ ਅਹਾਤੇ ’ਚ ਉਸ ਨੂੰ ਦਫ਼ਨ ਕੀਤਾ ਗਿਆ। ਉਸ ਦੀ ਕਬਰ ’ਤੇ ਲੱਗੇ ਕਤਬੇ ਉੱਤੇ ਨਬੀ ਅਹਿਮਦ ਸ਼ਾਕਿਰ ਲਿਖਿਆ ਹੋਇਆ ਹੈ। ਕਤਬੇ ’ਤੇ ਉਸ ਦੀ ਮੌਤ ਵੇਲੇ ਦੀ ਉਮਰ 49 ਸਾਲ ਅਤੇ ਜਨਮ ਸਾਲ 1952 ਦਰਜ ਹੈ, ਪਰ ਉਸ ਦੇ ਅਸਲ ਨਾਮ, ਪਿਤਾ ਦੇ ਨਾਮ ਜਾਂ ਭਾਰਤੀ ਪਿਛੋਕੜ ਦਾ ਕੋਈ ਜ਼ਿਕਰ ਨਹੀਂ ਹੈ। ਮੁਸਤਫ਼ਾ ਮੁਤਾਬਿਕ ਸਾਲ 1952 ’ਚ ਰਾਜਸਥਾਨ ਦੇ ਸ਼੍ਰੀ ਗੰਗਾਨਗਰ ’ਚ ਜਨਮੇ ਰਵਿੰਦਰ ਕੌਸ਼ਿਕ ਨੂੰ ਮਹਿਜ਼ 23 ਸਾਲ ਦੀ ਉਮਰ ’ਚ ਸਿਖਲਾਈ ਅਤੇ ਨਬੀ ਅਹਿਮਦ ਸ਼ਾਕਿਰ ਦੀ ਨਵੀਂ ਪਛਾਣ ਦੇ ਕੇ ਖ਼ੁਫ਼ੀਆ ਮਿਸ਼ਨ ਤਹਿਤ ਪਾਕਿ ਭੇਜਿਆ ਗਿਆ । ਉਸ ਨੇ ਕਰਾਚੀ ਯੂਨੀਵਰਸਿਟੀ ਤੋਂ ਐੱਲ. ਐੱਲ. ਬੀ. ਦੀ ਡਿਗਰੀ ਹਾਸਲ ਕੀਤੀ ਅਤੇ ਬਾਅਦ ’ਚ ਪਾਕਿਸਤਾਨੀ ਫ਼ੌਜ ’ਚ ਕਮਿਸ਼ਨਡ ਅਫ਼ਸਰ ਵਜੋਂ ਭਰਤੀ ਹੋਣ ’ਚ ਸਫਲ ਰਿਹਾ। ਆਪਣੀ ਕਾਬਲੀਅਤ ਦੇ ਦਮ ’ਤੇ ਉਹ ਤਰੱਕੀ ਕਰਦੇ ਹੋਏ ਮੇਜਰ ਦੇ ਰੈਂਕ ਤੱਕ ਪਹੁੰਚਿਆ। ਪਾਕਿ ’ਚ ਰਹਿੰਦਿਆਂ ਉਸ ਨੇ ਉੱਥੋਂ ਦੀ ਇਕ ਸਥਾਨਕ ਲੜਕੀ ਅਮਾਨਤ ਨਾਲ ਵਿਆਹ ਕੀਤਾ ਅਤੇ ਉਨ੍ਹਾਂ ਦਾ ਇਕ ਪੁੱਤਰ ਵੀ ਹੋਇਆ। ਸਾਲ 1979 ਤੋਂ 19 83 ਦਰਮਿਆਨ ਉਸ ਨੇ ਭਾਰਤੀ ਰੱਖਿਆ ਬਲਾਂ ਨੂੰ ਪਾਕਿ ਦੀਆਂ ਕਈ ਅਹਿਮ ਅਤੇ ਗੁਪਤ ਯੋਜਨਾਵਾਂ ਦੀ ਜਾਣਕਾਰੀ ਭੇਜੀ। ਹਾਲਾਂਕਿ, ਸਤੰਬਰ 1983 ’ਚ ਭਾਰਤ ਵਲੋਂ ਪਾਕਿ ਭੇਜੇ ਗਏ ਇਕ ਹੋਰ ਜਾਸੂਸ ਇਨਾਇਤ ਮਸੀਹ ਦੇ ਫੜੇ ਜਾਣ ਤੋਂ ਬਾਅਦ ਕੌਸ਼ਿਕ ਦਾ ਭੇਤ ਖੁੱਲ੍ਹ ਗਿਆ ਅਤੇ ਉਸ ਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ । ਸਾਲ 1985 ’ਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਜਿਸਨੂੰ ਬਾਅਦ ’ਚ ਪਾਕਿ ਦੀ ਸੁਪਰੀਮ ਕੋਰਟ ਨੇ ਉਮਰ ਕੈਦ ’ਚ ਤਬਦੀਲ ਕਰ ਦਿੱਤਾ। ਕੋਟ ਲਖਪਤ ਜੇਲ੍ਹ ਲਾਹੌਰ, ਮੀਆਂਵਾਲੀ ਅਤੇ ਸਿਆਲਕੋਟ ਦੀਆਂ ਜੇਲ੍ਹਾਂ ’ਚ ਬੰਦ ਰਹਿਣ ਦੌਰਾਨ ਉਸ ’ਤੇ ਭਾਰੀ ਤਸ਼ੱਦਦ ਹੋਇਆ।
Ad Position 22
No active advertisement
ਪਿਛਲੀ ਖ਼ਬਰ ਭਾਰਤ-ਪਾਕਿ ਕੌਮਾਂਤਰੀ ਸਰਹੱਦ ਨੇੜਿਓਂ 5 ਪਿਸਟਲ, 10 ਮੈਗਜ਼ੀਨ ਤੇ 50 ਜ਼ਿੰਦਾ ਕਾਰਤੂਸ ਬਰਾਮਦ ਅਗਲੀ ਖ਼ਬਰ ਵਪਾਰੀਆਂ ਨੇ ਪੰਜਾਬ ਸਰਕਾਰ ਨੂੰ ਜੀ.ਐੱਸ.ਟੀ. ਰਿਫੰਡ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ
Ad Position 24