03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਪਾਕਿ ’ਚ ਦੋ ਹਿੰਦੂ ਪਰਿਵਾਰਾਂ ਦੇ 10 ਮੈਂਬਰਾਂ ਦਾ ਧਰਮ ਪਰਿਵਰਤਨ

ਅੰਮ੍ਰਿਤਸਰ, 2 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਮੀਰਪੁਰ ਖ਼ਾਸ ਸਥਿਤ ਜਾਮੀਆ ਨੂਰ-ਉਲ-ਕੁਰਾਨ ਵਿਖੇ ਹਜ਼ਰਤ ਅੱਲਾਮਾ ਮੁਫ਼ਤੀ ਮੁਹੰਮਦ ਸ਼ਰੀਫ਼ ਸਈਦੀ ਅਸ਼ਰਫ਼ੀ ਦੀ ਮੌਜੂਦਗੀ ’ਚ ਹਿੰਦੂ ਭੀਲ ਭਾਈਚਾਰੇ ਦੇ ਦੋ ਪਰਿਵਾਰਾਂ ਦੇ 10 ਜੀਆਂ ਨੂੰ ਇਸਲਾਮ ਕਬੂਲ ਕਰਵਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ’ਚੋਂ ਪਹਿਲੇ ਪਰਿਵਾਰ ’ਚ ਨੱਥੂ ਭੀਲ ਦੇ ਪੁੱਤਰ ਨੂਨਈ ਦਾ ਨਾਂਅ ਬਦਲ ਕੇ ਨੂਰ ਮੁਹੰਮਦ, ਉਸ ਦੀ ਪਤਨੀ ਦਾ ਨਾਂਅ ਸਮੀਨਾ ਬੀਬੀ ਅਤੇ ਬੱਚਿਆਂ ਦੇ ਨਾਂਅ ਕਾਦਿਰ ਬਖ਼ਸ਼, ਫ਼ਾਤਿਮਾ, ਫ਼ੈਜ਼ਾ ਅਤੇ ਨਾਹੀਦ ਰੱਖੇ ਗਏ, ਜਦਕਿ ਦੂਜੇ ਪਰਿਵਾਰ ’ਚ ਅਰੂ ਭੀਲ ਦੇ ਪੁੱਤਰ ਵਪਾਰੀ ਦਾ ਨਾਂਅ ਗ਼ੁਲਾਮ ਰਸੂਲ, ਉਸ ਦੀ ਪਤਨੀ ਦਾ ਨਾਂਅ ਸਈਦਾ ਬੀਬੀ ਅਤੇ ਬੱਚਿਆਂ ਦੇ ਨਾਂਅ ਮੁਹੰਮਦ ਫ਼ਜ਼ਲ ਤੇ ਮੁਹੰਮਦ ਮਾਜਿਦ ਰੱਖੇ ਗਏ।

Ad Position 21
No active advertisement
ਅਜੀਤ ਡੈਸਕ 03-10-2026
ਅੰਮ੍ਰਿਤਸਰ, 2 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਮੀਰਪੁਰ ਖ਼ਾਸ ਸਥਿਤ ਜਾਮੀਆ ਨੂਰ-ਉਲ-ਕੁਰਾਨ ਵਿਖੇ ਹਜ਼ਰਤ ਅੱਲਾਮਾ ਮੁਫ਼ਤੀ ਮੁਹੰਮਦ ਸ਼ਰੀਫ਼ ਸਈਦੀ ਅਸ਼ਰਫ਼ੀ ਦੀ ਮੌਜੂਦਗੀ ’ਚ ਹਿੰਦੂ ਭੀਲ ਭਾਈਚਾਰੇ ਦੇ ਦੋ ਪਰਿਵਾਰਾਂ ਦੇ 10 ਜੀਆਂ ਨੂੰ ਇਸਲਾਮ ਕਬੂਲ ਕਰਵਾਏ ਜਾਣ ਦੀ ਜਾਣਕਾਰੀ ਮਿਲੀ ਹੈ। ਇਨ੍ਹਾਂ ’ਚੋਂ ਪਹਿਲੇ ਪਰਿਵਾਰ ’ਚ ਨੱਥੂ ਭੀਲ ਦੇ ਪੁੱਤਰ ਨੂਨਈ ਦਾ ਨਾਂਅ ਬਦਲ ਕੇ ਨੂਰ ਮੁਹੰਮਦ, ਉਸ ਦੀ ਪਤਨੀ ਦਾ ਨਾਂਅ ਸਮੀਨਾ ਬੀਬੀ ਅਤੇ ਬੱਚਿਆਂ ਦੇ ਨਾਂਅ ਕਾਦਿਰ ਬਖ਼ਸ਼, ਫ਼ਾਤਿਮਾ, ਫ਼ੈਜ਼ਾ ਅਤੇ ਨਾਹੀਦ ਰੱਖੇ ਗਏ, ਜਦਕਿ ਦੂਜੇ ਪਰਿਵਾਰ ’ਚ ਅਰੂ ਭੀਲ ਦੇ ਪੁੱਤਰ ਵਪਾਰੀ ਦਾ ਨਾਂਅ ਗ਼ੁਲਾਮ ਰਸੂਲ, ਉਸ ਦੀ ਪਤਨੀ ਦਾ ਨਾਂਅ ਸਈਦਾ ਬੀਬੀ ਅਤੇ ਬੱਚਿਆਂ ਦੇ ਨਾਂਅ ਮੁਹੰਮਦ ਫ਼ਜ਼ਲ ਤੇ ਮੁਹੰਮਦ ਮਾਜਿਦ ਰੱਖੇ ਗਏ। ਇਸ ਮੌਕੇ ਇਲਾਕੇ ਦੇ ਮੁਹਤਬਰ ਮੁਹੰਮਦ ਜਾਵੇਦ, ਮੁਹੰਮਦ ਆਜ਼ਮ ਖ਼ਾਨ ਬਰੋਹੀ ਅਤੇ ਮੁਹੰਮਦ ਮੁਦੱਸਰ ਮੁਗ਼ਲ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਤੋਂ ਬਾਅਦ ਭਾਰਤੀ ਹਾਕੀ ਅੰਪਾਇਰ ਨੂੰ ਏਸ਼ਿਆਈ ਖੇਡਾਂ ਤੋਂ ਵਾਪਸ ਭੇਜਿਆ ਅਗਲੀ ਖ਼ਬਰ ਪਾਕਿ ’ਚ ਅੱਤਵਾਦੀ ਹਮਲਿਆਂ ਨੇ ਤੋੜਿਆ 12 ਸਾਲਾਂ ਦਾ ਰਿਕਾਰਡ ਸਤੰਬਰ ’ਚ 103 ਸੁਰੱਖਿਆ ਕਰਮੀਆਂ ਸਮੇਤ ਸੈਂਕੜੇ ਹਲਾਕ
Ad Position 24