01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਜਲੰਧਰ ਰੈਲੀ ’ਚ ਅਮਿਤ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ (ਬ)-ਭਾਜਪਾ ਗਠਜੋੜ ’ਤੇ ਨਹੀਂ ਖੋਲ੍ਹੇ ਪੱਤੇ

ਚੰਡੀਗੜ੍ਹ, 30 ਸਤੰਬਰ (ਸੰਦੀਪ ਕੁਮਾਰ ਮਾਹਨਾ) - 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਦੇ ਸੰਭਾਵਿਤ ਮੁੜ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਕਿਆਸਆਰਾਈਆਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ’ਚ ਹੋਈ ਵਿਸ਼ਾਲ ਰੈਲੀ ਤੋਂ ਵੀ ਇਸ ਸਬੰਧੀ ਕੋਈ ਨਵੀਂ ਸਪੱਸ਼ਟਤਾ ਸਾਹਮਣੇ ਨਹੀਂ ਆਈ। ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਆਮ ਆਦਮੀ ਪਾਰਟੀ ਸਰਕਾਰ, ਨਸ਼ਿਆਂ ਅਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਜਪਾ ਦਾ ਪੱਖ ਰੱਖਿਆ, ਪਰ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸੰਭਾਵਿਤ ਚੋਣ ਗਠਜੋੜ ਬਾਰੇ ਕੋਈ ਐਲਾਨ ਜਾਂ ਸਿੱਧਾ ਸੰਕੇਤ ਨਹੀਂ ਦਿੱਤਾ।

Ad Position 21
No active advertisement
ਅਜੀਤ ਡੈਸਕ 01-10-2026

ਚੰਡੀਗੜ੍ਹ, 30 ਸਤੰਬਰ (ਸੰਦੀਪ ਕੁਮਾਰ ਮਾਹਨਾ) - 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਦੇ ਸੰਭਾਵਿਤ ਮੁੜ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਕਿਆਸਆਰਾਈਆਂ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ’ਚ ਹੋਈ ਵਿਸ਼ਾਲ ਰੈਲੀ ਤੋਂ ਵੀ ਇਸ ਸਬੰਧੀ ਕੋਈ ਨਵੀਂ ਸਪੱਸ਼ਟਤਾ ਸਾਹਮਣੇ ਨਹੀਂ ਆਈ। ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਆਮ ਆਦਮੀ ਪਾਰਟੀ ਸਰਕਾਰ, ਨਸ਼ਿਆਂ ਅਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ ਭਾਜਪਾ ਦਾ ਪੱਖ ਰੱਖਿਆ, ਪਰ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸੰਭਾਵਿਤ ਚੋਣ ਗਠਜੋੜ ਬਾਰੇ ਕੋਈ ਐਲਾਨ ਜਾਂ ਸਿੱਧਾ ਸੰਕੇਤ ਨਹੀਂ ਦਿੱਤਾ। ਰੈਲੀ ’ਚ ਪੰਜਾਬ ਲਈ ਕਿਸੇ ਵਿਸ਼ੇਸ਼ ਵਿੱਤੀ ਪੈਕੇਜ ਜਾਂ ਨਵੀਂ ਕੇਂਦਰੀ ਯੋਜਨਾ ਦਾ ਐਲਾਨ ਵੀ ਨਹੀਂ ਕੀਤਾ ਗਿਆ।
ਗਠਜੋੜ ’ਤੇ ਚੁੱਪ ਨੇ ਵਧਾਈ ਸਿਆਸੀ ਤਾਂਘ
ਅਮਿਤ ਸ਼ਾਹ ਦੀ ਜਲੰਧਰ ਰੈਲੀ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਦੀ ਪੰਜਾਬ ’ਚ ਵੱਡੀ ਸਿਆਸੀ ਸਰਗਰਮੀ ਵਜੋਂ ਦੇਖਿਆ ਜਾ ਰਿਹਾ ਸੀ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸੰਭਾਵਿਤ ਮੁੜ ਸਾਂਝ ਨੂੰ ਲੈ ਕੇ ਵੀ ਨਜ਼ਰਾਂ ਉਨ੍ਹਾਂ ਦੇ ਭਾਸ਼ਣ ’ਤੇ ਟਿਕੀਆਂ ਹੋਈਆਂ ਸਨ। ਹਾਲਾਂਕਿ ਲਗਪਗ ਪੂਰੇ ਭਾਸ਼ਣ ਦੌਰਾਨ ਸ਼ਾਹ ਨੇ ਸ਼੍ਰੋਮਣੀ ਅਕਾਲੀ ਦਲ (ਬ) ਦਾ ਕੋਈ ਜ਼ਿਕਰ ਤੱਕ ਨਹੀਂ ਕੀਤਾ। ਰੈਲੀ ਤੋਂ ਬਾਅਦ ਵੀ ਇਹ ਸਥਿਤੀ ਸਪੱਸ਼ਟ ਨਹੀਂ ਹੋ ਸਕੀ ਕਿ ਭਾਜਪਾ 2027 ਵਿਚ 117 ਸੀਟਾਂ ’ਤੇ ਆਪਣੇ ਬਲਬੂਤੇ ਚੋਣ ਲੜਨ ਦੀ ਤਿਆਰੀ ਜਾਰੀ ਰੱਖੇਗੀ ਜਾਂ ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਸੀਟਾਂ ਦੀ ਵੰਡ ਜਾਂ ਗਠਜੋੜ ਬਾਰੇ ਕੋਈ ਫੈਸਲਾ ਲਿਆ ਜਾਵੇਗਾ। ਅਕਾਲੀ-ਭਾਜਪਾ ਗਠਜੋੜ ਦੇ ਸੰਦਰਭ ਵਿਚ ਸ਼ਾਹ ਦਾ ਮਾਰਚ ਮਹੀਨੇ ਮੋਗਾ ਰੈਲੀ ਦੌਰਾਨ ਦਿੱਤਾ ਗਿਆ ਬਿਆਨ ਵੀ ਅਹਿਮ ਹੈ। ਉਸ ਸਮੇਂ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੇਗੀ। ਬਾਅਦ ਵਿਚ ਵੀ ਪੰਜਾਬ ਭਾਜਪਾ ਨੂੰ ਸੂਬੇ ਵਿਚ ਆਪਣੇ ਸੰਗਠਨ ਨੂੰ ਸਾਰੀਆਂ ਸੀਟਾਂ ’ਤੇ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੰਮ ਕਰਨ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਸ ਪਿਛੋਕੜ ਵਿਚ ਅੱਜ ਦੀ ਰੈਲੀ ਵਿਚ ਵੀ ਗਠਜੋੜ ਬਾਰੇ ਕੋਈ ਐਲਾਨ ਨਾ ਹੋਣਾ ਭਾਜਪਾ ਦੀ ਮੌਜੂਦਾ ਸਿਆਸੀ ਤਿਆਰੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਤੇਜਾ ਸਿੰਘ ਭੁੱਚਰ ਯਾਦਗਾਰੀ ਕਮੇਟੀ ਵਲੋਂ ਚਾਵਲਾ ਮਾਮਲੇ ’ਚ ਨਸੀਹਤਨਾਮਾ ਅਗਲੀ ਖ਼ਬਰ ਚਾਵਲਾ ਮਾਮਲੇ ’ਚ ਪੁਲਿਸ ਨੇ ਤਫ਼ਤੀਸ਼ ਦਾਇਰਾ ਅੱਗੇ ਵਧਾਇਆ
Ad Position 24