30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਜਦੋਂ ਜਗਦੀਸ਼ ਭੋਲਾ ਨਸ਼ਾ ਕੇਸ ਦੀ ਜਾਂਚ ਅੰਤਿਮ ਚਰਨ ’ਚ ਸੀ ਤਾਂ ਈ.ਡੀ. ਅਧਿਕਾਰੀ ਨਿਰੰਜਨ ਸਿੰਘ ਦਾ ਤਬਾਦਲਾ ਕੀਤਾ ਗਿਆ? ਉਦੋਂ ਕੀ ਮਜਬੂਰੀ ਸੀ - ਅਮਨ ਅਰੋੜਾ

ਚੰਡੀਗੜ੍ਹ, 30 ਸਤੰਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਦੇ ਵਿਰੁੱਧ ਯਾਤਰਾ ਦੇ ਅੱਜ ਅਖੀਰਲੇ ਦਿਨ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਆਉਣ ’ਤੇ ਜੀ ਆਇਆ ਕਿਹਾ ਹੈ, ਉਥੇ ਉਨ੍ਹਾਂ ਨਸ਼ਿਆਂ ਵਿਰੁੱਧ ਇਸ ਮੁਹਿੰਮ ਤਹਿਤ ਅਮਿਤ ਸ਼ਾਹ ’ਤੇ ਵੱਡੇ ਸਵਾਲ ਵੀ ਉਠਾਏ। ਚੰਡੀਗੜ੍ਹ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਅਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ 2007 ਤੋਂ ਲੈ ਕੇ 2017 ਤੱਕ ਸੀ ਤਾਂ ਉਸ ਸਮੇਂ ਇੰਨਾ ਪਾਰਟੀਆਂ ਦੀ ਸਰਕਾਰ ਦੌਰਾਨ ਹੀ ਲੋਕਾਂ ਨੇ ਚਿੱਟੇ ਦਾ ਨਾਂਅ ਸੁਣਿਆ ਸੀ।

Ad Position 21
No active advertisement
ਕਿਹਾ, ਪੰਜਾਬ ’ਚ ਜਦੋਂ ਅਕਾਲੀ-ਭਾਜਪਾ ਸਰਕਾਰ ਸੀ ਉਦੋਂ ਪੰਜਾਬ ਦੇ ਲੋਕਾਂ ਨੇ ‘ਚਿੱਟੇ’ ਦਾ ਨਾਂਅ ਸੁਣਿਆ 01-10-2026
ਚੰਡੀਗੜ੍ਹ, 30 ਸਤੰਬਰ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਨਸ਼ਿਆਂ ਦੇ ਵਿਰੁੱਧ ਯਾਤਰਾ ਦੇ ਅੱਜ ਅਖੀਰਲੇ ਦਿਨ ’ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਆਉਣ ’ਤੇ ਜੀ ਆਇਆ ਕਿਹਾ ਹੈ, ਉਥੇ ਉਨ੍ਹਾਂ ਨਸ਼ਿਆਂ ਵਿਰੁੱਧ ਇਸ ਮੁਹਿੰਮ ਤਹਿਤ ਅਮਿਤ ਸ਼ਾਹ ’ਤੇ ਵੱਡੇ ਸਵਾਲ ਵੀ ਉਠਾਏ। ਚੰਡੀਗੜ੍ਹ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਅਮਨ ਅਰੋੜਾ ਨੇ ਕਿਹਾ ਕਿ ਜਦੋਂ ਪੰਜਾਬ ਵਿਚ ਅਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ 2007 ਤੋਂ ਲੈ ਕੇ 2017 ਤੱਕ ਸੀ ਤਾਂ ਉਸ ਸਮੇਂ ਇੰਨਾ ਪਾਰਟੀਆਂ ਦੀ ਸਰਕਾਰ ਦੌਰਾਨ ਹੀ ਲੋਕਾਂ ਨੇ ਚਿੱਟੇ ਦਾ ਨਾਂਅ ਸੁਣਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤੇ ਦੇਸ਼ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਰਿਆਂ ਦੀ ਹੀ ਜਿੰਮੇਵਾਰੀ ਬਣਦੀ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਇਹ ਨਸ਼ਾ ਆ ਕਿੱਥੋਂ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦ ਵੀ ਕੇਂਦਰ ਸਰਕਾਰ ਅਧੀਨ ਹੈ । ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਗੁਜਰਾਤ ਦੀ ਬੰਦਰਗਾਹ ਤੋਂ ਕਿਨੀ ਵੱਡੀ ਮਾਤਰਾ ਵਿਚ ਨਸ਼ਾ ਬਰਾਮਦ ਹੋਇਆ ਸੀ ਉੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਹੈ। ਅਮਨ ਅਰੋੜਾ ਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਜਗਦੀਸ਼ ਭੋਲਾ ਦੀ ਨਸ਼ਿਆਂ ਪ੍ਰਤੀ ਜਾਂਚ ਚੱਲ ਰਹੀ ਸੀ ਤਾਂ ਉਸ ਸਮੇਂ ਕੇਂਦਰ ਸਰਕਾਰ ਵੱਲੋਂ ਈ.ਡੀ ਦੇ ਅਧਿਕਾਰੀ ਨਿਰੰਜਨ ਸਿੰਘ ਨੂੰ ਤਬਦੀਲ ਕਰ ਦਿੱਤਾ ਗਿਆ ਸੀ, ਉਹ ਕੀ ਮਜਬੂਰੀ ਸੀ। 30ਸੀਐਚਡੀ35 ਅਮਨ ਅਰੋੜਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। ਤਸਵੀਰ : ਰਾਕੇਸ਼ ਸ਼ਾਹ
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਪੰਜਾਬ ਯਾਤਰਾ ’ਚ ਸੋਹਣ ਸਿੰਘ ਢੋਲਣਵਾਲ ਵਲੋਂ ਸਾਥੀਆਂ ਸਮੇਤ ਸ਼ਮੂਲੀਅਤ ਅਗਲੀ ਖ਼ਬਰ ਕੇਂਦਰ ਵਲੋਂ ਕਣਕ ਦੇ ਭਾਅ ’ਚ ਕੀਤਾ ਗਿਆ 25 ਰੁਪਏ ਦਾ ਨਿਗੁਣਾ ਵਾਧਾ ਕਿਸਾਨਾਂ ਨੇ ਕੀਤਾ ਮੁੱਢੋਂ ਰੱਦ
Ad Position 24