ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ ਸਰਬ ਹਿੰਦ ਸਾਲਾਨਾ ਸਮਾਗਮ ਰਮਦਾਸ ਵਿਖੇ 9, 10 ਤੇ 11 ਨੂੰ
ਸੰਗਰੂਰ, 30 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਦੀ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਭਜਨ ਸਿੰਘ ਭੱਟੀ ਦੀ ਅਗਵਾਈ ਵਿਚ ਅਤੇ ਨਰਿੰਦਰ ਪਾਲ ਸਿੰਘ ਸਾਹਨੀ ਸਰਪ੍ਰਸਤ ਦੀ ਨਿਗਰਾਨੀ ਹੇਠ ਹੋਈ। ਸੁਸਾਇਟੀ ਦੇ ਸਕੱਤਰ ਗੁਰਿੰਦਰ ਵੀਰ ਸਿੰਘ ਨੇ ਮੈਂਬਰਾਂ ਦਾ ਸਵਾਗਤ ਕੀਤਾ।
ਸੰਗਰੂਰ, 30 ਸਤੰਬਰ (ਸੁਖਵਿੰਦਰ ਸਿੰਘ ਫੁੱਲ) - ਸਥਾਨਿਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੰਗਰੂਰ ਦੀ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਮੁੱਖ ਸੇਵਾਦਾਰ ਹਰਭਜਨ ਸਿੰਘ ਭੱਟੀ ਦੀ ਅਗਵਾਈ ਵਿਚ ਅਤੇ ਨਰਿੰਦਰ ਪਾਲ ਸਿੰਘ ਸਾਹਨੀ ਸਰਪ੍ਰਸਤ ਦੀ ਨਿਗਰਾਨੀ ਹੇਠ ਹੋਈ। ਸੁਸਾਇਟੀ ਦੇ ਸਕੱਤਰ ਗੁਰਿੰਦਰ ਵੀਰ ਸਿੰਘ ਨੇ ਮੈਂਬਰਾਂ ਦਾ ਸਵਾਗਤ ਕੀਤਾ। ਚਰਨਜੀਤ ਪਾਲ ਸਿੰਘ ਸਕੱਤਰ ਜਨਰਲ ਨੇ ਕਿਹਾ ਕਿ ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 51ਵਾਂ ਸਾਲਾਨਾ ਸਰਬ ਹਿੰਦ ਸਮਾਗਮ ਰਾਮਦਾਸ ( ਜ਼ਿਲ੍ਹਾ ਸ੍ਰੀ ਅੰਮ੍ਰਿਤਸਰ) ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਤਪ ਅਸਥਾਨ ਬਾਬਾ ਬੁੱਢਾ ਜੀ ਵੱਲੋਂ 9, 10 ਅਤੇ 11 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੇਸ਼ ਭਰ ਵਿਚੋਂ ਵੱਡੀ ਗਿਣਤੀ ਵਿਚ ਸੁਸਾਇਟੀਆਂ ਸ਼ਾਮਿਲ ਹੋ ਰਹੀਆਂ ਹਨ। ਨਰਿੰਦਰ ਪਾਲ ਸਿੰਘ ਸਾਹਨੀ ਸਰਪ੍ਰਸਤ ਜੋ ਆਲ ਇੰਡੀਆ ਸ੍ਰੀ ਸੁਖਮਨੀ ਸਾਹਿਬ ਸੁਸਾਇਟੀਆਂ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਵੀ ਹਨ, ਨੇ ਦੱਸਿਆ ਕਿ 9 ਅਤੇ 10 ਅਕਤੂਬਰ ਨੂੰ ਸ਼ਾਮ ਤੋਂ ਲੈ ਕੇ ਦੇਰ ਰਾਤ ਤੱਕ ਗੁਰਮਤਿ ਸਮਾਗਮ, ਕੀਰਤਨ ਦਰਬਾਰ ਅਤੇ ਕਵੀ ਦਰਬਾਰ ਹੋਵੇਗਾ ਜਦੋਂ ਕਿ 11 ਅਕਤੂਬਰ ਨੂੰ ਅੰਮ੍ਰਿਤ ਵੇਲੇ ਸਮੂਹ ਸੁਸਾਇਟੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਜਾਣਗੇ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਵੇਗਾ। ਸੁਰਿੰਦਰ ਪਾਲ ਸਿੰਘ ਸਿਦਕੀ ਪ੍ਰੈੱਸ ਮੀਡੀਆ ਇੰਚਾਰਜ ਨੇ ਦੱਸਿਆ ਕਿ ਇਸ ਸਬੰਧੀ ਜਸਵਿੰਦਰ ਪਾਲ ਸਿੰਘ ਵਿੱਕੀ, ਰਾਜਵਿੰਦਰ ਸਿੰਘ ਲੱਕੀ, ਗੁਰਿੰਦਰ ਸਿੰਘ ਗੁਜਰਾਲ, ਪ੍ਰੀਤਮ ਸਿੰਘ, ਹਰਦੀਪ ਸਿੰਘ ਸਾਹਨੀ, ਦਲਵੀਰ ਸਿੰਘ ਬਾਬਾ, ਹਰਵਿੰਦਰ ਸਿੰਘ ਬਿੱਟੂ , ਗੁਰਪ੍ਰੀਤ ਸਿੰਘ ਬਿੱਲੂ ਆਦਿ ਦੀਆਂ ਵੱਖ ਵੱਖ ਸੇਵਾਵਾਂ ਲਗਾਈਆਂ ਗਈਆਂ ਹਨ। ਇਸ ਮੌਕੇ ਜਸਵੀਰ ਸਿੰਘ ਖ਼ਾਲਸਾ, ਅਮਰਿੰਦਰ ਸਿੰਘ ਮੌਖਾ, ਬਲਵੰਤ ਸਿੰਘ ਭਿੱਖੀ, ਚਰਨਕਮਲ ਸਿੰਘ ਸੇਖੋਂ, ਗਿਰੀਸ਼ ਕੁਮਾਰ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।