28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਖੰਨਾ ਪੁਲਿਸ ਵਲੋਂ ਭਗੌੜਾ ਤੇ ਫਰਜ਼ੀ ਡੀ.ਐਸ.ਪੀ. ਜਬਰ ਜਨਾਹ ਦੇ ਦੋਸ਼ ’ਚ ਗ੍ਰਿਫ਼ਤਾਰ

ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਇੱਕ ਫਰਜ਼ੀ ਡੀ. ਐਸ.

Ad Position 21
No active advertisement
ਫੜਿਆ ਗਿਆ ਕਥਿਤ ਦੋਸ਼ੀ ਪੁਲਿਸ ਪਾਰਟੀ ਨਾਲ। ਤਸਵੀਰ : ਸੋਨੀ ਗਿੱਲ 28-09-2026
ਖੰਨਾ, 27 ਸਤੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਨੇ ਇੱਕ ਫਰਜ਼ੀ ਡੀ. ਐਸ. ਪੀ. ਨੂੰ ਇੱਕ ਮਹਿਲਾ ਨਾਲ ਜਬਰ ਜਨਾਹ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਇਹ ਵਿਅਕਤੀ ਪੁਲਿਸ ਦੀ ਵਰਦੀ ਪਹਿਨ ਕੇ ਸਮਾਜਿਕ ਸਮਾਗਮਾਂ ਵਿਚ ਸ਼ਾਮਿਲ ਹੁੰਦਾ ਸੀ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਸ ਨੇ ਫਰਜ਼ੀ ਪਛਾਣ ਦੀ ਵਰਤੋਂ ਕਰਕੇ ਮਹਿਲਾ ਨੂੰ ਆਪਣੇ ਝਾਂਸੇ ਵਿਚ ਲਿਆ ਸੀ। ਇਸ ਮਾਮਲੇ ਵਿਚ ਉਸ ਦੇ ਖ਼ਿਲਾਫ਼ ਸਾਲ 2020 ਵਿਚ ਜਬਰ ਜਨਾਹ ਦੀ ਐਫ. ਆਈ. ਆਰ. ਦਰਜ ਕੀਤੀ ਗਈ ਸੀ। ਲੰਬੇ ਸਮੇਂ ਤੱਕ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਉਸਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਹੁਣ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਤੇ ਪੁਰਾਣੇ ਮਾਮਲਿਆਂ ਦੇ ਨਾਲ-ਨਾਲ ਉਸ ਦੀ ਫਰਜ਼ੀ ਪਛਾਣ ਨਾਲ ਜੁੜੀ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਦੋਸ਼ੀ ਦੀ ਪਛਾਣ ਕਰਨਵੀਰ ਸ਼ਰਮਾ ਵਜੋਂ ਹੋਈ ਹੈ, ਜੋ ਖੰਨਾ ਦੇ ਪਿੰਡ ਕਦੋਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਕਰਨਵੀਰ ਦਾ ਨਾਮ ਸਾਲ 2024 ਵਿਚ ਜੰਮੂ-ਕਸ਼ਮੀਰ ਦੇ ਇੱਕ ਹੋਰ ਮਾਮਲੇ ਵਿਚ ਵੀ ਸਾਹਮਣੇ ਆਇਆ ਸੀ। ਸ੍ਰੀਨਗਰ ਪੁਲਿਸ ਨੇ ਉਸ ਨੂੰ ਇੱਕ ਨੌਜਵਾਨ ਦੇ ਨਾਲ ਪੁਲਿਸ ਦੀ ਵਰਦੀ ਵਿਚ ਨਹਿਰੂ ਪਾਰਕ ਇਲਾਕੇ ਵਿਚ ਘੁੰਮਦੇ ਹੋਏ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੂੰ ਦੋਵਾਂ ਦੀਆਂ ਗਤੀਵਿਧੀਆਂ ਸ਼ੱਕੀ ਲੱਗੀਆਂ ਸਨ। ਪੁੱਛਗਿੱਛ ਦੌਰਾਨ ਜਦੋਂ ਉਨ੍ਹਾਂ ਤੋਂ ਪਛਾਣ ਅਤੇ ਦਸਤਾਵੇਜ਼ ਮੰਗੇ ਗਏ ਤਾਂ ਪੁਲਿਸ ਅਧਿਕਾਰੀ ਹੋਣ ਦੀ ਉਨ੍ਹਾਂ ਦੀ ਪਛਾਣ ਸ਼ੱਕੀ ਪਾਈ ਗਈ। ਇਸ ਤੋਂ ਬਾਅਦ ਜਾਂਚ ਵਿਚ ਕਰਨਵੀਰ ਦੇ ਫਰਜ਼ੀ ਡੀ. ਐਸ. ਪੀ. ਬਣ ਕੇ ਘੁੰਮਣ ਦੀ ਗੱਲ ਸਾਹਮਣੇ ਆਈ ਸੀ। ਉਸ ਦੇ ਨਾਲ ਮੌਜੂਦ ਨੌਜਵਾਨ ਖ਼ਿਲਾਫ਼ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ। ਕਰਨਵੀਰ ਦਾ ਸਬੰਧ ਕਬੱਡੀ ਨਾਲ ਜੁੜੇ ਇੱਕ ਚਰਚਿਤ ਪਰਿਵਾਰ ਨਾਲ ਦੱਸਿਆ ਜਾ ਰਿਹਾ ਹੈ ਅਤੇ ਉਹ ਖੁਦ ਵੀ ਖਿਡਾਰੀ ਰਹਿ ਚੁੱਕਾ ਹੈ । ਇਸ ਸਬੰਧੀ ਡੀ. ਐਸ. ਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਸਾਲ 2020 ਵਿਚ ਥਾਣਾ ਸਿਟੀ ਖੰਨਾ ਵਿਖੇ ਧਾਰਾ 376 ਅਤੇ 377 ਤਹਿਤ ਕਰਨਵੀਰ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਮੁਲਜ਼ਮ ਇਸ ਮਾਮਲੇ ਵਿਚ ਪੀ.ਓ. ਚੱਲ ਰਿਹਾ ਸੀ। ਮਾਣਯੋਗ ਐੱਸ. ਐੱਸ. ਪੀ ਸਾਹਿਬ ਦੀਆਂ ਹਦਾਇਤਾਂ ਤਹਿਤ ਥਾਣਾ ਸਿਟੀ ਟੂ ਦੇ ਐੱਸ. ਐੱਚ. ਓ. ਤਰਵਿੰਦਰ ਬੇਦੀ ਦੀ ਅਗਵਾਈ ਵਿਚ ਟੀਮ ਬਣਾਈ ਗਈ, ਜਿਸਨੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਐਸ. ਐਚ. ਓ. ਸਿਟੀ 2 ਤਰਵਿੰਦਰ ਬੇਦੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਲਈ ਪੰਥਕ ਧਿਰਾਂ ਨਾਲ ਗੱਲ ਚੱਲ ਰਹੀ ਹੈ-ਮਾਨ ਅਗਲੀ ਖ਼ਬਰ ਕੱਚੇ ਡਰਾਈਵਰਾਂ-ਕੰਡਕਟਰਾਂ ਨੂੰ ਪੱਕਾ ਕਰਨਾ ਮੇਰਾ ਅਧੂਰਾ ਕੰਮ-ਵੜਿੰਗ
Ad Position 24