27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਬੇਹੱਦ ਖ਼ਤਰਨਾਕ ਹੋਵੇਗਾ ‘ ਪਸ਼ੂ ਧਨ ’ ਦੇ ਵਿਹੜਿਆਂ ’ ਚ ਛਾਈ ਉਦਾਸੀ ਦਾ ਆਲਮ

ਮਲੇਰਕੋਟਲਾ, 26 ਸਤੰਬਰ (ਮਨਜਿੰਦਰ ਸਿੰਘ ਸਰੌਦ)- ਪੰਜਾਬ ਦੇ ਘਰਾਂ ਅੰਦਰ ਪਸ਼ੂਆਂ ਖੁਣੋਂ ਖ਼ਾਲੀ ਪਈਆਂ ‘ਸੁੰਨੀਆਂ ਖੁਰਲ੍ਹੀਆਂ’ ਨੇ ਇੱਕ ਐਸਾ ਬੇਹੱਦ ‘ਖ਼ਤਰਨਾਕ ਬਿਰਤਾਂਤ’ ਸਿਰਜਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਵੇਖ ਅਤੇ ਸੁਣ ਕੇ ਡਰ ਜਿਹਾ ਆਉਣ ਲੱਗਦਾ ਹੈ। ਬੀਤੇ ਸਮੇਂ ਪੰਜਾਬ ਦੇ ਪਿੰਡਾਂ ਅੰਦਰ ਖੇਤੀ ਸੈਕਟਰ ਦੇ ਨਾਲ-ਨਾਲ ਕਿਸਾਨ ਵਰਗ ਵਲੋਂ ਸਹਾਇਕ ਧੰਦੇ ਵਜੋਂ ਮੱਝਾਂ-ਗਾਵਾਂ ਦੇ ਰੂਪ ਵਿੱਚ ਦੁਧਾਰੂ ਪਸ਼ੂ ਰੱਖ ਕੇ ਆਪਣੇ ਪਰਿਵਾਰਾਂ ਨੂੰ ਪਾਲਣਾ ਇੱਕ ਜ਼ਿੰਮੇਵਾਰੀ ਤੇ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ ਪਰ ਹੁਣ ਕਿਸਾਨਾਂ ’ਚ ਘੱਟ ਰਹੀ ਖੇਤੀ ਦੇ ਨਾਲ ਹੀ ਦੁਧਾਰੂ ਪਸ਼ੂ ਘੱਟ ਰੱਖਣ ਦਾ ਰੁਝਾਨ ਵੀ ਖ਼ਤਰਨਾਕ ਹੱਦ ਤੱਕ ਪਨਪ ਚੁੱਕਿਆ ਹੈ।

Ad Position 21
No active advertisement
ਅਜੀਤ ਡੈਸਕ 27-09-2026
ਮਲੇਰਕੋਟਲਾ, 26 ਸਤੰਬਰ (ਮਨਜਿੰਦਰ ਸਿੰਘ ਸਰੌਦ)- ਪੰਜਾਬ ਦੇ ਘਰਾਂ ਅੰਦਰ ਪਸ਼ੂਆਂ ਖੁਣੋਂ ਖ਼ਾਲੀ ਪਈਆਂ ‘ਸੁੰਨੀਆਂ ਖੁਰਲ੍ਹੀਆਂ’ ਨੇ ਇੱਕ ਐਸਾ ਬੇਹੱਦ ‘ਖ਼ਤਰਨਾਕ ਬਿਰਤਾਂਤ’ ਸਿਰਜਣਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਵੇਖ ਅਤੇ ਸੁਣ ਕੇ ਡਰ ਜਿਹਾ ਆਉਣ ਲੱਗਦਾ ਹੈ। ਬੀਤੇ ਸਮੇਂ ਪੰਜਾਬ ਦੇ ਪਿੰਡਾਂ ਅੰਦਰ ਖੇਤੀ ਸੈਕਟਰ ਦੇ ਨਾਲ-ਨਾਲ ਕਿਸਾਨ ਵਰਗ ਵਲੋਂ ਸਹਾਇਕ ਧੰਦੇ ਵਜੋਂ ਮੱਝਾਂ-ਗਾਵਾਂ ਦੇ ਰੂਪ ਵਿੱਚ ਦੁਧਾਰੂ ਪਸ਼ੂ ਰੱਖ ਕੇ ਆਪਣੇ ਪਰਿਵਾਰਾਂ ਨੂੰ ਪਾਲਣਾ ਇੱਕ ਜ਼ਿੰਮੇਵਾਰੀ ਤੇ ਮਾਣ ਵਾਲੀ ਗੱਲ ਸਮਝਿਆ ਜਾਂਦਾ ਸੀ ਪਰ ਹੁਣ ਕਿਸਾਨਾਂ ’ਚ ਘੱਟ ਰਹੀ ਖੇਤੀ ਦੇ ਨਾਲ ਹੀ ਦੁਧਾਰੂ ਪਸ਼ੂ ਘੱਟ ਰੱਖਣ ਦਾ ਰੁਝਾਨ ਵੀ ਖ਼ਤਰਨਾਕ ਹੱਦ ਤੱਕ ਪਨਪ ਚੁੱਕਿਆ ਹੈ। ਪਹਿਲਾਂ ਨਕਲੀ ਦੁੱਧ ਨੇ ਪਸ਼ੂ ਘੱਟ ਰੱਖਣ ਦੀ ਪ੍ਰਵਿਰਤੀ ਨੂੰ ਜਨਮ ਦਿੱਤਾ ਪ੍ਰੰਤੂ ਹੁਣ ਪੰਜਾਬ ਅੰਦਰ ਦੁਧਾਰੂ ਪਸ਼ੂ ਘੱਟ ਰੱਖਣ ਦੀ ਪੂਰੀ ਤਰ੍ਹਾਂ ਵਧ ਚੁੱਕੀ ‘ਬਿਮਾਰੀ’ ਨੇ ‘ਚਿੱਟੇ ਦੁੱਧ ਦੇ ਕਾਲੇ ਕਾਰੋਬਾਰ’ ਨੂੰ ਪ੍ਰਫੁੱਲਿਤ ਕਰਨ ਵਿਚ ਭਰਵਾਂ ਯੋਗਦਾਨ ਪਾਇਆ ਹੈ । ਪਸ਼ੂ ਰੱਖਣ ਵਾਲੇ ਪਰਿਵਾਰਾਂ ਨੂੰ ਦੁੱਧ ਦਾ ਚੰਗਾ ਭਾਅ ਨਾ ਮਿਲਣ ਕਾਰਨ ਉਨ੍ਹਾਂ ਦਾ ਇਸ ਕਿੱਤੇ ਤੋਂ ਮੋਹ ਭੰਗ ਹੋ ਰਿਹਾ ਹੈ। ਹੱਡ-ਭੰਨਵੀਂ ਮਿਹਨਤ ਕਰਨ ਤੋਂ ਬਾਅਦ ਵੀ ਉਨ੍ਹਾਂ ਦੇ ਲੜ ਨਹੀਂ ਜੁੜ ਰਹੇ। ਦੁਧਾਰੂ ਪਸ਼ੂ ਘੱਟ ਰਹੇ ਹਨ ਪਰ ਨਕਲੀ ਦੁੱਧ ਵੱਧ ਰਿਹਾ ਹੈ। ਦਰਜਨਾਂ ਪਸ਼ੂ ਰੱਖਣ ਵਾਲੇ ਪਰਿਵਾਰ ਮਹਿਜ਼ ਇੱਕਾ-ਦੁੱਕਾ ਪਸ਼ੂਆਂ ਤੱਕ ਸਿਮਟ ਚੁੱਕੇ ਹਨ। ਮੁਨਾਫ਼ੇਖ਼ੋਰ ਵਰਗ ਵਲੋਂ ਦੁੱਧ ਦੇ ਮਾਮਲੇ ਵਿਚ ਨਵ-ਜੰਮੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਦੇ ਨਾਲ ਕਮਾਇਆ ਜਾ ਰਿਹਾ ਧਰੋਹ ਹੁਣ ਸਾਨੂੰ ਬਹੁਤ ਮਹਿੰਗਾ ਪੈਣ ਲੱਗਿਆ ਹੈ। ਪੰਜਾਬ ਅੰਦਰ ਦੁਧਾਰੂ ਪਸ਼ੂਆਂ ਦੀ ਘੱਟ ਰਹੀ ਗਿਣਤੀ ਦੇ ਕਾਰਨ ਹੁਣ ਘਰਾਂ ਤੇ ਡੇਅਰੀ ਫਾਰਮਾਂ ਦੀਆਂ ਖੁਰਲੀਆਂ ਸੁੰਨੀਆਂ ਪਈਆਂ ਹਨ। ਇਸ ਵਰਤਾਰੇ ਦਾ ਬੇਹੱਦ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਕਿਸੇ ਸਮੇਂ ਦਰਜਨਾ ਪਸ਼ੂ ਰੱਖਣ ਵਾਲੇ ਲੋਕ ਅੱਜ ਦੁੱਧ ਮੁੱਲ ਲੈਣ ਲੱਗੇ ਹਨ । ਡਾਇਰੀ ਕਿੱਤੇ ਨਾਲ ਪਿਛਲੇ ਲੰਬੇ ਸਮੇਂ ਤੋਂ ਜੁੜੇ ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪਸ਼ੂ ਪਾਲਕਾਂ ਨੂੰ ਚੰਗਾ ਭਾਅ ਨਹੀਂ ਮਿਲ ਰਿਹਾ ਜਿਸ ਕਰਕੇ ਬਹੁਤੇ ਕਿਸਾਨ ਪਸ਼ੂਆਂ ਤੋਂ ਕਿਨਾਰਾ ਕਰ ਚੁੱਕੇ ਹਨ। ਪਸ਼ੂ ਪਾਲਕਾਂ ਨੂੰ ਗਾਵਾਂ ਤੇ ਮੱਝਾਂ ਦੇ ਦੁੱਧ ਦਾ ਔਸਤ ਭਾਅ 35 ਤੋਂ 60 ਰੁਪਏ ਦੇ ਵਿਚਕਾਰ ਮਿਲਣਾ ਇਸ ਖ਼ਤਮ ਹੋ ਰਹੇ ਧੰਦੇ ਦੀ ਨਿਸ਼ਾਨੀ ਹੈ। ਕੁਦਰਤੀ ਮਾਰ ਨੇ ਵੀ ਇਸ ਧੰਦੇ ਨੂੰ ਚੌਪਟ ਕਰ ਦਿੱਤਾ ਹੈ। ਕੁੱਲ ਮਿਲਾ ਕੇ ਇਸ ਵਰਤਾਰੇ ਦੇ ਨਾਲ ਜਿੱਥੇ ਨਕਲੀ ਦੁੱਧ ਦਾ ਕਾਰੋਬਾਰ ਵਧੇਗਾ ਉੱਥੇ ਹੀ ਬਿਮਾਰੀਆਂ ਦੀ ਆਮਦ ਹੋਵੇਗੀ ਤੇ ਡਾਇਰੀ ਫਾਰਮ ਘਾਟੇ ਵਿੱਚ ਜਾਣਗੇ। ਚੰਗਾ ਹੋਵੇ ਜੇਕਰ ਸਰਕਾਰ ਇਸ ਬੇਹੱਦ ਅਹਿਮ ਮਸਲੇ ‘ਤੇ ਧਿਆਨ ਦੇ ਕੇ ਖ਼ਤਮ ਹੋ ਰਹੇ ਇਸ ਕਿੱਤੇ ਨੂੰ ਸੰਭਾਲਣ ਦਾ ਯਤਨ ਕਰੇ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਖ਼ੁਰਾਕ ਨਿਗਮ ਵਲੋਂ ਫੀਫੋ ਨਿਯਮ ਦੀ ਪਾਲਣਾ ਨਾ ਕਰਨ ਕਰਕੇ ਪੰਜਾਬ ’ਚ 2023-24 ਸੀਜ਼ਨ ਦਾ ਲੱਖਾਂ ਟਨ ਚੌਲ ਰੁਲ਼ ਰਿ... ਅਗਲੀ ਖ਼ਬਰ ਚਾਵਲਾ ਵਿਵਾਦ ਸੰਬੰਧੀ ਉਨ੍ਹਾਂ ਦੀ ਧਰਮ ਪਤਨੀ ਸਮੇਤ ਤਿੰਨਾਂ ਨੂੰ ਭੇਜੇ ਗਏ ਸੰਮਨ
Ad Position 24