ਮਾਮੂਲੀ ਤਕਰਾਰ ਨੂੰ ਲੈ ਕੇ ਗੁਆਂਢੀ ਦਾ ਕਤਲ
ਦੋਦਾ (ਮੁਕਤਸਰ), 25 ਸਤੰਬਰ (ਰਵੀਪਾਲ)-ਹਲਕਾ ਗਿੱਦੜਬਾਹਾ ਦੇ ਪਿੰਡ ਦੋਦਾ ’ਚ ਮਾਮੂਲੀ ਤਕਰਾਰ ਨੂੰ ਲੈ ਕੇ ਗੁਆਂਢੀ ਵਲੋਂ ਗੁਆਂਢੀ ਦਾ ਲੋਹੇ ਦੀ ਸੱਬਲ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਹੈ। ਘਟਨਾ ਉਪਰੰਤ ਐਸ.
ਗ
ਗੁਰਨਾਮ ਸਿੰਘ ਦੀ ਪੁਰਾਣੀ ਤਸਵੀਰ।
26-09-2026
ਦੋਦਾ (ਮੁਕਤਸਰ), 25 ਸਤੰਬਰ (ਰਵੀਪਾਲ)-ਹਲਕਾ ਗਿੱਦੜਬਾਹਾ ਦੇ ਪਿੰਡ ਦੋਦਾ ’ਚ ਮਾਮੂਲੀ ਤਕਰਾਰ ਨੂੰ ਲੈ ਕੇ ਗੁਆਂਢੀ ਵਲੋਂ ਗੁਆਂਢੀ ਦਾ ਲੋਹੇ ਦੀ ਸੱਬਲ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਹੈ। ਘਟਨਾ ਉਪਰੰਤ ਐਸ.ਪੀ.ਡੀ. ਅਸ਼ੋਕ ਮੀਨਾ, ਡੀ.ਐਸ.ਪੀ. ਗਿੱਦੜਬਾਹਾ ਜਤਿੰਦਰ ਸਿੰਘ, ਥਾਣਾ ਕੋਟਭਾਈ ਦੇ ਮੁੱਖ ਅਫ਼ਸਰ ਰਾਜਵੀਰ ਸਰਾਂ, ਪੁਲਿਸ ਚੌਕੀ ਦੋਦਾ ਦੇ ਇੰਚਾਰਜ ਗੁਰਪ੍ਰੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਪਰਿਵਾਰਕ ਮੈਂਬਰਾਂ ਤੋਂ ਕਤਲ ਸਬੰਧੀ ਜਾਣਕਾਰੀ ਹਾਸਿਲ ਕੀਤੀ। ਪਰਿਵਾਰਕ ਦੇ ਮੈਂਬਰਾਂ ਨੇ ਦੱਸਿਆ ਕਿ ਜੱਗਾ ਸਿੰਘ ਜੋ ਸਾਹਮਣੇ ਗਲੀ ’ਚ ਰਹਿੰਦਾ ਹੈ, ਦੇ ਇਕ ਬੇਟੇ ਤੋਂ ਉਨ੍ਹਾਂ ਜਗ੍ਹਾ ਮੁੱਲ ਲਈ ਸੀ, ਜਿਸ ਦਾ ਸਾਰਾ ਹਿਸਾਬ ਕਿਤਾਬ ਕਰ ਲਿਆ ਸੀ ਅਤੇ ਸ਼ਾਮ ਵੇਲੇ ਮਾਮੂਲੀ ਤਕਰਾਰ ਕਾਰਨ ਸਤਨਾਮ ਸਿੰਘ ਨੇ ਘਰ ’ਚ ਮੰਜੇ ’ਤੇ ਬੈਠੇ ਤਕਰੀਬਨ 60 ਸਾਲ ਦੇ ਗੁਰਨਾਮ ਸਿੰਘ ਉਰਫ਼ ਬਾਵਾ ਪੁੱਤਰ ਭੋਲਾ ਸਿੰਘ ਵਾਸੀ ਦੋਦਾ ਦਾ ਲੋਹੇ ਦੀ ਸੱਬਲ ਮਾਰ ਕੇ ਕਤਲ ਕਰ ਦਿੱਤਾ। ਜਦ ਇਸ ਸਬੰਧੀ ਡੀ.ਐਸ.ਪੀ. ਗਿੱਦੜਬਾਹਾ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਦੇ ਬਿਆਨਾਂ ਅਨੁਸਾਰ ਮਾਮਲਾ ਦਰਜ ਕੀਤਾ ਜਾਵੇਗਾ।