24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ’ ਚ ਤਿੰਨ ਰਾਖਵੇਂ ਕੋਟਿਆਂ ਦੇ ਨਤੀਜੇ ਐਲਾਨੇ

ਚੰਡੀਗੜ੍ਹ, 24 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਦੌਰਾਨ ਤਿੰਨ ਰਾਖਵੇਂ ਕੋਟਿਆਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਵਾਈ.

Ad Position 21
No active advertisement
ਅਜੀਤ ਡੈਸਕ 25-09-2026
ਚੰਡੀਗੜ੍ਹ, 24 ਸਤੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਚੋਣਾਂ ਦੌਰਾਨ ਤਿੰਨ ਰਾਖਵੇਂ ਕੋਟਿਆਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਵਾਈ.ਪੀ. ਵਰਮਾ ਵਲੋਂ ਐਲਾਨੇ ਨਤੀਜਿਆਂ ਮੁਤਾਬਕ ਤਿੰਨ ਉਮੀਦਵਾਰਾਂ ਨੇ ਰਾਖਵੀਆਂ ਸੀਟਾਂ ’ਤੇ ਜਿੱਤ ਦਰਜ ਕੀਤੀ ਹੈ। ਐਲਾਨੇ ਨਤੀਜਿਆਂ ਅਨੁਸਾਰ ਸ਼੍ਰੇਣੀ ਨੰਬਰ 28 ਤੋਂ ਮੁਕੇਸ਼ ਅਰੋੜਾ ਨੇ 3424 ਵੋਟਾਂ ਹਾਸਲ ਕਰਦਿਆਂ ਲੁਧਿਆਣਾ ਤੋਂ ਪੰਜਾਬ ਵਲੋਂ ਪਹਿਲੇ ਰਾਖਵੇਂ ਜੇਤੂ ਵਜੋਂ ਆਪਣੀ ਜਗ੍ਹਾ ਬਣਾਈ ਹੈ। ਇਸੇ ਤਰ੍ਹਾਂ ਸ਼੍ਰੇਣੀ ਨੰਬਰ 42 ਤੋਂ ਸੰਦੀਪ ਸੀਕਰੀ ਨੇ 3044 ਵੋਟਾਂ ਪ੍ਰਾਪਤ ਕਰਕੇ ਹੁਸ਼ਿਆਰਪੁਰ ਤੋਂ ਪੰਜਾਬ ਵਲੋਂ ਦੂਜੇ ਰਾਖਵੇਂ ਜੇਤੂ ਵਜੋਂ ਜਿੱਤ ਦਰਜ ਕੀਤੀ ਹੈ। ਉੱਥੇ ਹੀ ਸ਼੍ਰੇਣੀ ਨੰਬਰ 8 ਤੋਂ ਅਸ਼ੋਕ ਗੋਇਲ ਨੇ 2700 ਤੋਂ ਵੱਧ ਵੋਟਾਂ ਹਾਸਲ ਕਰਕੇ ਚੰਡੀਗੜ੍ਹ ਤੋਂ ਰਾਖਵੀਂ ਸੀਟ ’ਤੇ ਜਿੱਤ ਪ੍ਰਾਪਤ ਕੀਤੀ ਹੈ।
3,267 ਵੋਟਾਂ ਪ੍ਰਾਪਤ ਕਰਕੇ ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਬਣੇ ਮੁੜ ਸੈਨੇਟਰ
ਪੰਜਾਬ ਯੂਨੀਵਰਸਿਟੀ ਦੀ ਰਜਿਸਟਰਡ ਗ੍ਰੈਜੂਏਟਸ ਕੰਸਟੀਚਿਊਐਂਸੀ ਤੋਂ ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਮੁੜ ਸੈਨੇਟ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੂੰ 3,267 ਵੋਟਾਂ ਪ੍ਰਾਪਤ ਹੋਈਆਂ ਅਤੇ ਉਹ ਚੋਣ ਮੈਦਾਨ ਵਿਚ ਦੂਜੇ ਸਥਾਨ ’ਤੇ ਰਹੇ। ਐਡਵੋਕੇਟ ਸਿਮਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਉਹ ਆਪਣੇ ਅਗਲੇ ਕਾਰਜਕਾਲ ਦੌਰਾਨ ਵੀ ਵਿਦਿਆਰਥੀਆਂ ਅਤੇ ਗ੍ਰੈਜੂਏਟਾਂ ਨਾਲ ਸਬੰਧਿਤ ਮੁੱਦਿਆਂ ਨੂੰ ਸੈਨੇਟ ਵਿਚ ਉਠਾਉਂਦੇ ਰਹਿਣਗੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਘੁੰਮਣ ਤੇ ਸਾਥੀਆਂ ਵਲੋਂ ਮੀਰੀ ਪੀਰੀ ਖਾਲਸਾ ਮਾਰਚ ਦਾ ਭਰਵਾਂ ਸਵਾਗਤ ਪੰਜ ਪਿਆਰੇ ਸਾਹਿਬਾਨ ਤੇ ਪ੍ਰਧਾਨ... ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਗਠਿਤ ਉੱਚ ਪੱਧਰੀ ਜਾਂਚ ਕਮੇਟੀ ਦੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਲੇਠੀ ਇੱਕਤਰਤਾ ਅੱਜ
Ad Position 24