21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਿਆਸੀ ਨਹੀਂ ਸਮਾਜ ਭਲਾਈ ਮੁਹਿੰਮ ਹੈ ਨਸ਼ਾ ਮੁਕਤ ਪੰਜਾਬ ਯਾਤਰਾ-ਮੇਘਵਾਲ

ਸਫ਼ਾ 1 ਦੀ ਬਾਕੀ ਜਾਂ ਕੋਈ ਵੀ ਸੰਤ ਨਸ਼ੇ ਦੀ ਇਜਾਜ਼ਤ ਨਹੀਂ ਦਿੰਦਾ। ਨਸ਼ੇ ਨੇ ਸੂਬੇ ਅੰਦਰ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ- ਕੇਵਲ ਸਿੰਘ ਢਿੱਲੋਂ ਰੈਲੀ ਨੂੰ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਪਾਰਟੀ ਨੇ ਪੰਜਾਬ ਅੰਦਰ ਨਸ਼ਿਆਂ ਦਾ ਕੋੜ੍ਹ ਲਿਆਂਦਾ ਅੱਜ ਉਸੇ ਪਾਰਟੀ ਦੇ ਮੁੱਖ ਮੰਤਰੀ ਅਤੇ ਹੋਰ ਆਗੂਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।

Ad Position 21
No active advertisement
ਕੇਂਦਰੀ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਨਸ਼ਾ ਪੀੜਤ ਪਰਿਵਾਰਾਂ ਦਾ ਦਰਦ ਜਾਣਦੇ ਹੋਏ, ਨਾਲ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਤੀਸ਼ ਪੂਨੀਆ ਅਤੇ ਹੋਰ। ਤਸਵੀਰ : ਬਲਜੀਤ ਸਿੰਘ 21-09-2026
ਸਫ਼ਾ 1 ਦੀ ਬਾਕੀ ਜਾਂ ਕੋਈ ਵੀ ਸੰਤ ਨਸ਼ੇ ਦੀ ਇਜਾਜ਼ਤ ਨਹੀਂ ਦਿੰਦਾ। ਨਸ਼ੇ ਨੇ ਸੂਬੇ ਅੰਦਰ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ- ਕੇਵਲ ਸਿੰਘ ਢਿੱਲੋਂ ਰੈਲੀ ਨੂੰ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਪਾਰਟੀ ਨੇ ਪੰਜਾਬ ਅੰਦਰ ਨਸ਼ਿਆਂ ਦਾ ਕੋੜ੍ਹ ਲਿਆਂਦਾ ਅੱਜ ਉਸੇ ਪਾਰਟੀ ਦੇ ਮੁੱਖ ਮੰਤਰੀ ਅਤੇ ਹੋਰ ਆਗੂਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੇ ਸੂਬੇ ਅੰਦਰ ਪਰਿਵਾਰਾਂ ਦੇ ਪਰਿਵਾਰ ਤਬਾਹ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਤਾਂ ਕਾਰਵਾਈ ਸਰਕਾਰ ਨੇ ਕੀ ਕਰਨੀ ਹੈ, ਜਦ ਕੋਈ ਵਿਅਕਤੀ ਨਸ਼ਾ ਖ਼ਤਮ ਨਾ ਹੋਣ ਸਬੰਧੀ ‘ਆਪ’ ਦੇ ਆਗੂਆਂ ਅਤੇ ਮੰਤਰੀਆਂ ਕੋਲੋਂ ਪੁੱਛ ਲਏ ਤਾਂ ਉਸ ਨੂੰ ਪੁਲਿਸ ਵਲੋਂ ਜ਼ਲੀਲ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਲਜ਼ਾਰ ਸਿੰਘ ਦਾ ਇਹ ਹੀ ਕਸੂਰ ਸੀ ਕਿ ਉਸ ਦਾ ਲੜਕਾ ਨਸ਼ਿਆਂ ਵਿਚ ਪੈ ਗਿਆ ਸੀ, ਜਿਸ ’ਤੇ ਉਸ ਨੇ ਸੂਬੇ ਦੇ ਵਿੱਤ ਮੰਤਰੀ ਕੋਲੋਂ ਇਹ ਹੀ ਪੁੱਛਿਆ ਕਿ ਚਿੱਟਾ ਕਦੋਂ ਖ਼ਤਮ ਹੋਵੇਗਾ। ਉਸ ਦੇ ਫਿਰ ਉਹ ਹਾਲਾਤ ਕੀਤੇ ਕਿ ਉਸ ਨੂੰ ਖ਼ੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ। ਨਸ਼ੇ ਨੇ ਪੰਜਾਬ ਦੀ ਜਵਾਨੀ ਅਤੇ ਆਰਥਿਕਤਾ ਤਬਾਹ ਕੀਤੀ-ਮਨਪ੍ਰੀਤ ਸਿੰਘ ਬਾਦਲ ਰੈਲੀ ਨੂੰ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ 28 ਸੂਬਿਆਂ ਵਿਚੋਂ ਪੰਜਾਬ ਇਕੱਲਾ ਨਸ਼ਾਗ੍ਰਸਤ ਕਿਉਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਾਰੇ ਦੇਸ਼ ਵਿਚੋਂ ਸਿਰਫ਼ 2 ਪ੍ਰਤੀਸ਼ਤ ਆਬਾਦੀ ਹੈ, ਜਦ ਕਿ ਫ਼ੌਜ ਵਿਚ 10 ਪ੍ਰਤੀਸ਼ਤ ਭਰਤੀ ਪੰਜਾਬ ਤੋਂ ਹੈ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਨੂੰ ਜੇ ਕਿਸੇ ਨੇ ਕਮਜ਼ੋਰ ਕਰਨਾ ਹੈ ਤਾਂ ਉਹ ਪਹਿਲਾਂ ਪੰਜਾਬ ਨੂੰ ਕਮਜ਼ੋਰ ਕਰੇਗਾ। ਦੇਸ਼ ਦੇ ਦੁਸ਼ਮਣਾਂ ਦੀ ਇਹ ਹੀ ਚਾਲ ਹੈ ਕਿ ਹਿੰਦੁਸਤਾਨ ਕਮਜ਼ੋਰ ਤਾਂ ਹੀ ਹੋ ਸਕਦਾ ਹੈ ਕਿ ਪਹਿਲਾਂ ਪੰਜਾਬ ਨੂੰ ਕਮਜ਼ੋਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦਾ ਨਾਅਰਾ ਨਸ਼ਾ ਮੁਕਤ ਪੰਜਾਬ ਸਿਰਫ਼ ਨਾਅਰਾ ਨਹੀਂ, ਇਹ ਵਾਅਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੇ ਪੰਜਾਬ ਦੀ ਜਵਾਨੀ ਅਤੇ ਆਰਥਿਕਤਾ ਤਬਾਹ ਕੀਤੀ ਹੈ, ਮਾਂਵਾਂ ਦੀ ਝੋਲੀਆਂ ਵੀ ਪੁੱਤਰਾਂ ਤੋਂ ਸੱਖਣੀਆਂ ਕੀਤੀਆਂ ਹਨ। ਪੰਜਾਬ ਅੱਜ ਨਸ਼ੇ ਦੀ ਮੰਡੀ ਬਣ ਚੁੱਕਿਆ ਹੈ-ਐੱਚ.ਐੱਸ.ਫੂਲਕਾ ਇਸ ਮੌਕੇ ਐੱਚ.ਐੱਸ.ਫੂਲਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੱਜ ਨਸ਼ੇ ਦੀ ਮੰਡੀ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਿਹਾ ਹੈ ਕਿ ਪੰਜਾਬ ਅੰਦਰ ਨਸ਼ਾ ਗੁਜਰਾਤ ਤੋਂ ਰਾਜਸਥਾਨ ਰਾਹੀਂ ਪੰਜਾਬ ਅੰਦਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੱਸਣ ਕਿ ਗੁਜਰਾਤ ਅਤੇ ਰਾਜਸਥਾਨ ਵਿਚ ਨਸ਼ਾ ਵਿਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿਚ ਨਸ਼ੇ ਦੇ ਅੱਡੇ ਖੋਲ੍ਹੇ ਗਏ ਹਨ। ਪੰਜਾਬ ਦੇ ਘਰ ਤਬਾਹ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਯੂ.ਪੀ. ਵਿਚੋਂ ਗੈਂਗਸਟਰਵਾਦ ਖ਼ਤਮ ਕੀਤਾ ਹੈ ਉਸੇ ਤਰ੍ਹਾਂ ਭਾਜਪਾ ਪੰਜਾਬ ਅੰਦਰੋਂ ਨਸ਼ਾ ਖ਼ਤਮ ਕਰੇਗੀ। ਪੰਜਾਬ ਅੰਦਰੋਂ ਨਸ਼ੇ ਦਾ ਖ਼ਾਤਮਾ ਕਰਕੇ ਰਹਾਂਗੇ-ਜਾਖੜ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਨਸ਼ੇ ਦਾ ਖੁੱਲ੍ਹੇਆਮ ਵਿਕਣਾ ਅਤੇ ਨਸ਼ਾ ਤਸਕਰਾਂ ਨੂੂੰ ਸਰਕਾਰੀ ਸਰਪ੍ਰਸਤੀ ਮਿਲਣ ਨਾਲ ਪੰਜਾਬ ਦੇ ਘਰ ਤਬਾਹ ਹੋ ਰਹੇ ਹਨ। ਭਾਜਪਾ ਨੇ ਸੰਕਲਪ ਲਿਆ ਹੈ ਕਿ ਹੁਣ ਪੰਜਾਬ ਅੰਦਰੋਂ ਨਸ਼ੇ ਦਾ ਖ਼ਾਤਮਾ ਕਰਕੇ ਰਹਾਂਗੇ। ਉਨ੍ਹਾਂ ਕਿਹਾ ਕਿ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਦੀ ਬਜਾਏ ਸਰਕਾਰ ਨਸ਼ੇ ਦੇ ਖ਼ਿਲਾਫ਼ ਬੋਲਣ ਵਾਲਿਆਂ ਵਿਰੁੱਧ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਆਈ.ਐੱਸ.ਆਈ. ਰਾਹੀਂ ਨਸ਼ਾ ਪੰਜਾਬ ਵਿਚ ਆ ਰਿਹਾ ਹੈ। ਜਾਖੜ ਨੇ ਕਿਹਾ ਕਿ ਅੱਜ ਪੰਜਾਬ ਦੇ ਥਾਣਿਆਂ ਵਿਚ ਥਾਣੇਦਾਰ ਲੱਗਣ ਲਈ ਬੋਲੀਆਂ ਲੱਗ ਰਹੀਆਂ ਹਨ। ਨਸ਼ਾ ਤਸਕਰਾਂ ਦੇ ਘਰ ਢਾਹੁਣ ਦੀ ਕਾਰਵਾਈ ਨੂੰ ਡਰਾਮਾ ਦੱਸਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਕੱਚੇ ਮਕਾਨ ਡੇਗੇ ਗਏ ਹਨ ਜਦ ਕਿ ਨਸ਼ਾ ਤਸਕਰਾਂ ਦੀਆਂ ਪੱਕੀਆਂ ਕੋਠੀਆਂ ਵੱਲ ਕਿਸੇ ਨੇ ਉਂਗਲ ਨਹੀਂ ਕੀਤੀ। ਇਸ ਮੌਕੇ ਪੰਜਾਬ ਭਾਜਪਾ ਦੇ ਇੰਚਾਰਜ ਸਤੀਸ਼ ਪੂਨੀਆ, ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ, ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਪੰਜਾਬ ਯਾਤਰਾ ਦੇ ਇੰਚਾਰਜ ਰਜੇਸ਼ ਬੱਘਾ, ਜਨਰਲ ਸਕੱਤਰ ਜੀਵਨ ਗਰਗ, ਫ਼ਾਜ਼ਿਲਕਾ ਯਾਤਰਾ ਦੇ ਇੰਚਾਰਜ ਅਮਰਜੀਤ ਸਿੰਘ ਅਮਰੀ, ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ, ਵਿਧਾਇਕ ਸੰਦੀਪ ਜਾਖੜ, ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ, ਸ਼ਿਵਰਾਜ ਗੋਇਲ ਭਾਜਪਾ ਪ੍ਰਧਾਨ ਬੀ.ਸੀ. ਵਿੰਗ, ਰੰਜ਼ਮ ਕਾਮਰਾ, ਮਨੋਜ ਤ੍ਰਿਪਾਠੀ, ਸੁਬੋਧ ਵਰਮਾ, ਲਖਬੀਰ ਸਿੰਘ ਢਿੱਲੋਂ, ਕੌਂਸਲਰ ਰਮੇਸ਼ ਕਟਾਰੀਆ, ਵੰਦਨਾ ਸਾਂਗਵਾਲ, ਮੋਨਾ ਜੈਸਵਾਲ, ਅਸ਼ੋਕ ਜੈਰਥ ਅਤੇ ਆਗੂ ਤੇ ਵਰਕਰ ਹਾਜ਼ਰ ਸਨ। ਕਾਨੂੰਨ ਮੰਤਰੀ ਮੇਘਵਾਲ ਨੇ ਤੀਸਰੀ ਯਾਤਰਾ ਦੀ ਸ਼ੁਰੂਆਤ ਟਰੈਕਟਰ ’ਤੇ ਭਾਜਪਾ ਦਾ ਝੰਡਾ ਲਹਿਰਾਉਂਦਿਆਂ ਕੀਤੀ। ਇਸ ਮੌਕੇ ਸੁਨੀਲ ਜਾਖੜ ਟਰੈਕਟਰ ਚਲਾ ਰਹੇ ਸਨ। ਪੰਜਾਬ ਭਾਜਪਾ ਸੂਬਾ ਪ੍ਰਧਾਨ ਨੇ ਵੀ ਝੰਡਾ ਲਹਿਰਾ ਕੇ ਵਰਕਰਾਂ ਨੂੰ ਉਤਸ਼ਾਹਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਇਨਫੋਰਸਮੈਂਟ ਵਿੰਗ ਨੇ ਛਾਪੇਮਾਰੀ ਦੌਰਾਨ 4 ਨਾਜਾਇਜ਼ ਟਿਊਬਵੈੱਲ ਮੋਟਰ ਕੁਨੈਕਸ਼ਨ ਫੜੇ , 6.44 ਲੱਖ ਰੁਪਏ ਦਾ ਜੁਰਮਾਨਾ ਅਗਲੀ ਖ਼ਬਰ ਡੇਰਾਬੱਸੀ ’ਚ ਬੀ.ਜੇ.ਪੀ. ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਲਈ ਪੁਲਿਸ ਪ੍ਰਸ਼ਾਸਨ ਚੌਕਸ, ਐੱਸ.ਪੀ.-ਡੀ.ਐੱਸ.ਪੀ. ਨੇ ਪਰਖੇ...
Ad Position 24