19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭਾਜਪਾ ਦੀ ਸਿਆਸਤ ਦਾ ‘ਧੁਰਾ’ ਬਣਿਆ ਦੁਆਬਾ ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਅਮਿਤ ਸ਼ਾਹ ਵੀ ਕਰਨਗੇ ਜਲੰਧਰ ’ਚ ਰੈਲੀ ਜਸਪਾਲ ਸਿੰਘ

ਜਲੰਧਰ, 18 ਸਤੰਬਰ -ਸੂਬੇ ਦੀ ਸਿਆਸਤ ’ਚ ਦੁਆਬੇ ਦਾ ਹਮੇਸ਼ਾ ਦਬਦਬਾ ਰਿਹਾ ਹੈ ਤੇ ਕਈ ਵਾਰ ਤਾਂ ਜਿੱਥੇ ਸਰਕਾਰਾਂ ਬਣਾਉਣ ’ਚ ਦੁਆਬੇ ਦੇ ਆਗੂਆਂ ਤੇ ਵਿਧਾਇਕਾਂ ਦਾ ਅਹਿਮ ਰੋਲ ਰਿਹਾ ਹੈ, ਉੱਥੇ ਵੱਖ-ਵੱਖ ਸਰਕਾਰਾਂ ਸਮੇਂ ਮੰਤਰੀ ਮੰਤਰੀ ਮੰਡਲ ’ਚ ਵੀ ਦੁਆਬੇ ਦੇ ਆਗੂਆਂ ਤੇ ਵਿਧਾਇਕਾਂ ਦੀ ਪੂਰੀ ਝੰਡੀ ਰਹੀ ਹੈ। ਹਾਲਾਂਕਿ ਮੌਜੂਦਾ ‘ਆਪ’ ਸਰਕਾਰ ’ਚ ਬੇਸ਼ੱਕ ਇਸ ਸਮੇਂ ਦੁਆਬੇ ਦੇ ਕੇਵਲ 2 ਹੀ ਮੰਤਰੀ ਹਨ ਪਰ ਇਸ ਦੇ ਬਾਵਜੂਦ ਦੁਆਬਾ ਲਗਾਤਾਰ ਸੂਬੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਦਾ ਆ ਰਿਹਾ ਹੈ ਤੇ ਇਹੀ ਵਜ੍ਹਾ ਹੈ ਕਿ ਰਾਜ ਦੀਆਂ ਤਕਰੀਬਨ ਸਾਰੀਆਂ ਹੀ ਪਾਰਟੀਆਂ ਦੀ ਨਜ਼ਰ ਅਕਸਰ ਦੁਆਬੇ ’ਤੇ ਹੀ ਕੇਂਦਰਿਤ ਰਹਿੰਦੀ ਹੈ।

Ad Position 21
No active advertisement
ਅਜੀਤ ਡੈਸਕ 18-09-2026
ਜਲੰਧਰ, 18 ਸਤੰਬਰ -ਸੂਬੇ ਦੀ ਸਿਆਸਤ ’ਚ ਦੁਆਬੇ ਦਾ ਹਮੇਸ਼ਾ ਦਬਦਬਾ ਰਿਹਾ ਹੈ ਤੇ ਕਈ ਵਾਰ ਤਾਂ ਜਿੱਥੇ ਸਰਕਾਰਾਂ ਬਣਾਉਣ ’ਚ ਦੁਆਬੇ ਦੇ ਆਗੂਆਂ ਤੇ ਵਿਧਾਇਕਾਂ ਦਾ ਅਹਿਮ ਰੋਲ ਰਿਹਾ ਹੈ, ਉੱਥੇ ਵੱਖ-ਵੱਖ ਸਰਕਾਰਾਂ ਸਮੇਂ ਮੰਤਰੀ ਮੰਤਰੀ ਮੰਡਲ ’ਚ ਵੀ ਦੁਆਬੇ ਦੇ ਆਗੂਆਂ ਤੇ ਵਿਧਾਇਕਾਂ ਦੀ ਪੂਰੀ ਝੰਡੀ ਰਹੀ ਹੈ। ਹਾਲਾਂਕਿ ਮੌਜੂਦਾ ‘ਆਪ’ ਸਰਕਾਰ ’ਚ ਬੇਸ਼ੱਕ ਇਸ ਸਮੇਂ ਦੁਆਬੇ ਦੇ ਕੇਵਲ 2 ਹੀ ਮੰਤਰੀ ਹਨ ਪਰ ਇਸ ਦੇ ਬਾਵਜੂਦ ਦੁਆਬਾ ਲਗਾਤਾਰ ਸੂਬੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਦਾ ਆ ਰਿਹਾ ਹੈ ਤੇ ਇਹੀ ਵਜ੍ਹਾ ਹੈ ਕਿ ਰਾਜ ਦੀਆਂ ਤਕਰੀਬਨ ਸਾਰੀਆਂ ਹੀ ਪਾਰਟੀਆਂ ਦੀ ਨਜ਼ਰ ਅਕਸਰ ਦੁਆਬੇ ’ਤੇ ਹੀ ਕੇਂਦਰਿਤ ਰਹਿੰਦੀ ਹੈ। ਹੁਣ ਜਦ ਵਿਧਾਨ ਸਭਾ ਚੋਣਾਂ ’ਚ ਕੁੱਝ ਕੁ ਮਹੀਨਿਆਂ ਦਾ ਹੀ ਸਮਾਂ ਰਹਿ ਗਿਆ ਹੈ ਤਾਂ ਇਕ ਵਾਰ ਫਿਰ ਦੁਆਬਾ ਰਾਜ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਖਾਸ ਕਰਕੇ ਕੇਂਦਰ ਦੀ ਸੱਤਾ ’ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਨੇ ਤਾਂ ਇਕ ਤਰ੍ਹਾਂ ਨਾਲ ਦੁਆਬੇ ਨੂੰ ਆਪਣੀਆਂ ਸਿਆਸੀ ਸਰਗਰਮੀਆਂ ਦਾ ‘ਧੁਰਾ’ ਹੀ ਬਣਾ ਲਿਆ ਹੈ। ਅਜੇ ਜੁਲਾਈ ਮਹੀਨੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਉਦਘਾਟਨ ਮੌਕੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਜਿੱਥੇ ਰਾਜ ਵਿਧਾਨ ਸਭਾ ਚੋਣਾਂ ਸੰਬੰਧੀ ਭਾਜਪਾ ਦੀਆਂ ਚੋਣ ਤਿਆਰੀਆਂ ਦਾ ਬਿਗੁਲ ਵਜਾ ਦਿੱਤਾ ਸੀ ਉੱਥੇ ਹੀ ਇਸ ਤੋਂ ਪਹਿਲਾਂ ਫਰਵਰੀ ਮਹੀਨੇ ਜਲੰਧਰ ’ਚ ਹੀ ਸਥਿਤ ਐਸ. ਸੀ. ਭਾਈਚਾਰੇ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਸਚਖੰਡ ਡੇਰਾ ਬੱਲਾਂ ਵਿਖੇ ਕਰਵਾਏ ਗਏ ਇਕ ਸਮਾਗਮ ’ਚ ਸ਼ਿਰਕਤ ਕਰਕੇ ਤੇ ਆਦਮਪੁਰ ਹਵਾਈ ਅੱਡੇ ਦਾ ਨਾਂਅ ਸ੍ਰੀ ਗੁਰੂ ਰਵਿਦਾਸ ਦੇ ਨਾਂਅ ’ਤੇ ਰੱਖਣ ਦਾ ਐਲਾਨ ਕਰਕੇ ਇਹ ਸਪੱਸ਼ਟ ਸੰਕੇਤ ਦੇ ਦਿੱਤਾ ਸੀ ਕਿ ਭਾਜਪਾ ਦੁਆਬੇ ਦੇ ਐਸ. ਸੀ. ਭਾਈਚਾਰੇ ਨੂੰ ਨਾਲ ਲੈ ਕੇ ਚੋਣ ਮੈਦਾਨ ’ਚ ਉਤਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਇੱਥੇ ਹੀ ਬੱਸ ਨਹੀਂ ਭਾਜਪਾ ਸਰਕਾਰ ਵਲੋਂ ਡੇਰਾ ਸਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਪਦਮ ਸ੍ਰੀ ਪੁਰਸਕਾਰ ਪ੍ਰਦਾਨ ਕਰਨਾ ਵੀ ਭਾਜਪਾ ਦੀ ਐਸ. ਸੀ. ਸਮਾਜ ਅੰਦਰ ਆਪਣੀ ਪੈਂਹਠ ਮਜ਼ਬੂਤ ਕਰਨ ਦੀ ਕਵਾਇਦ ਵਜੋਂ ਹੀ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਰਾਜ ਦੀਆਂ 117 ਵਿਧਾਨ ਸਭਾ ਸੀਟਾਂ ਵਿਚੋਂ 34 ਸੀਟਾਂ ਰਾਖਵੀਆਂ ਹਨ ਤੇ ਤਕਰੀਬਨ ਏਨੇ ਹੀ ਫੀਸਦੀ ਦਲਿਤ ਵੋਟ ਬੈਂਕ ਹੋਣ ਕਾਰਨ ਸਾਰੀਆਂ ਹੀ ਸਿਆਸੀ ਪਾਰਟੀਆਂ ਐਸ. ਸੀ. ਭਾਈਚਾਰੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ’ਚ ਰਹਿੰਦੀਆਂ ਹਨ ਤੇ ਜਿੱਥੋਂ ਤੱਕ ਦੁਆਬੇ ਦੀ ਗੱਲ ਹੈ ਤਾਂ ਇਸ ’ਚ ਪੈਂਦੇ ਚਾਰੇ ਜ਼ਿਲ੍ਹਿਆਂ ’ਚ 23 ਵਿਧਾਨ ਸਭਾ ਸੀਟਾਂ ਹਨ ਤੇ ਇਨ੍ਹਾਂ ਵਿਚੋਂ 8 ਸੀਟਾਂ ਐਸ. ਸੀ. ਭਾਈਚਾਰੇ ਲਈ ਰਾਖਵੀਆਂ ਹਨ ਅਤੇ ਅਜਿਹੇ ’ਚ ਭਾਜਪਾ ਦੀ ਕੋਸ਼ਿਸ਼ ਇਨ੍ਹਾਂ ਸੀਟਾਂ ’ਤੇ ਆਪਣਾ ਆਧਾਰ ਮਜ਼ਬੂਤ ਕਰਨ ਦੀ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਭਾਜਪਾ ਵਲੋਂ ਦੁਆਬੇ ਦੇ ਐਸ. ਸੀ. ਭਾਈਚਾਰੇ ਨੂੰ ਪਾਰਟੀ ਨਾਲ ਜੋੜਨ ਲਈ ਇਕ ਵਿਆਪਕ ਰਣਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ ਤੇ ਇਸੇ ਰਣਨੀਤੀ ਤਹਿਤ ਪ੍ਰਧਾਨ ਮੰਤਰੀ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਵਲੋਂ ਜਲੰਧਰ ’ਚ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵੀ 30 ਸਤੰਬਰ ਨੂੰ ਜਲੰਧਰ ’ਚ ਰੈਲੀ ਕੀਤੇ ਜਾਣ ਦੇ ਪ੍ਰੋਗਰਾਨ ਨੇ ਸੂਬੇ ਦੇ ਸਿਆਸੀ ਹਲਕਿਆਂ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ। ਹਾਲਾਂਕਿ ਪੰਜਾਬ ਭਾਜਪਾ ਵਲੋਂ ਨਸ਼ਿਆ ਖਿਲਾਫ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ‘ਨਸ਼ਾ ਮੁਕਤ ਪੰਜਾਬ’ ਦੇ ਬੈਨਰ ਹੇਠ ਕੀਤੀਆਂ ਜਾ ਰਹੀਆਂ ਚਾਰ ਯਾਤਰਾਵਾਂ ਦੀ ਸਮਾਪਤੀ ਮੌਕੇ ਕਰਵਾਈ ਜਾ ਰਹੀ ਇਹ ਰੈਲੀ ਜਿੱਥੇ ਆਉਂਦੀਆਂ ਰਾਜ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਫੀ ਅਹਿਮ ਸਮਝੀ ਜਾ ਰਹੀ ਹੈ, ਉੱਥੇ ਹੀ ਇਸ ਰੈਲੀ ਲਈ ਥਾਂ ਦੀ ਚੋਣ ਨੇ ਇਕ ਵਾਰ ਫਿਰ ਦੁਆਬੇ ਨੂੰ ਭਾਜਪਾ ਦੀ ਸਿਆਸਤ ਦਾ ਧੁਰਾ ਬਣਾ ਦਿੱਤਾ ਹੈ।
Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਪੀ.ਸੀ.ਐਲ. ਤੇ ਪੀ.ਐਸ.ਟੀ.ਸੀ.ਐਲ. ਦੇ ਨਵੇਂ ਚੇਅਰਮੈਨ ਗੁਰਕੀਰਤ ਕਿਰਪਾਲ ਸਿੰਘ ਵਲੋਂ ਪਲੇਠੀ ਮੀਟਿੰਗ ਅਗਲੀ ਖ਼ਬਰ ਵਰਿੰਦਰ ਸਿੰਘ ਬਾਜਵਾ ਸਾਬਕਾ ਰਾਜ ਸਭਾ ਮੈਂਬਰ
Ad Position 24