18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭਾਈ ਚਾਵਲਾ ਦੇ ਹੱਕ ’ ਚ ਨਿੱਤਰੇ ਭਾਈ ਮਹਿਤਾ , ਭਾਈ ਢੋਟ , ਭਾਈ ਖ਼ਾਲਸਾ ਤੇ ਹੋਰ ਫੈਡਰੇਸ਼ਨ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ

ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਮੈਂਬਰ, ਸੀਨੀਅਰ ਅਕਾਲੀ ਆਗੂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਰਪ੍ਰਸਤ ਭਾਈ ਅਮਰਜੀਤ ਸਿੰਘ ਚਾਵਲਾ ਵਿਰੁੱਧ ਇਕ ਮਹਿਲਾ ਵਲੋਂ ਦਰਜ ਕਰਾਈ ਐੱਫ. ਆਈ.

Ad Position 21
No active advertisement
ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਮੈਂਬਰ, ਸੀਨੀਅਰ ਅਕਾਲੀ ਆਗੂ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਰਪ੍ਰਸਤ ਭਾਈ ਅਮਰਜੀਤ ਸਿੰਘ ਚਾਵਲਾ ਵਿਰੁੱਧ ਇਕ ਮਹਿਲਾ ਵਲੋਂ ਦਰਜ ਕਰਾਈ ਐੱਫ.ਆਈ.ਆਰ. ਨੂੰ ਝੂਠਾ, ਬੇਬੁਨਿਆਦ ਤੇ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੰਦਿਆਂ ਅਤੇ ਭਾਈ ਚਾਵਲਾ ਦੇ ਹੱਕ ਵਿਚ ਨਿੱਤਰਦਿਆਂ ਅੱਜ ਇਥੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਰਜਿੰਦਰ ਸਿੰਘ ਮਹਿਤਾ, ਫੈਡਰੇਸ਼ਨ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਤੇ ਸੀਨੀਅਰ ਫੈਡਰੇਸ਼ਨ ਆਗੂ ਭਾਈ ਮੇਜਰ ਸਿੰਘ ਖ਼ਾਲਸਾ ਤੇ ਸੁਰਜੀਤ ਸਿੰਘ ਭਿੱਟੇਵੱਡ ਨੇ ਸਾਂਝੇ ਤੌਰ ’ਤੇ ਕਿਹਾ ਕਿ ਕਰੀਬ ਅੱਧੀ ਸਦੀ ਤੋਂ ਫੈਡਰੇਸ਼ਨ ਸਮੇਤ ਹੋਰ ਪੰਥਕ ਸੇਵਾਵਾਂ ਨਿਭਾਅ ਰਹੇ ਭਾਈ ਚਾਵਲਾ ’ਤੇ ਲਗਾਏ ਦੋਸ਼ ਸ਼੍ਰੋਮਣੀ ਕਮੇਟੀ ਪ੍ਰਬੰਧ ਨੂੰ ਬਦਨਾਮ ਕਰਨ ਅਤੇ ਭਾਈ ਚਾਵਲਾ ਦੀ ਬੇਦਾਗ ਸ਼ਖ਼ਸੀਅਤ ਨੂੰ ਦਾਗ਼ੀ ਕਰਨ ਦੀ ਡੂੰਘੀ ਸਿਆਸੀ ਸਾਜਿਸ਼ ਹੈ ਤੇ ਫੈਡਰੇਸ਼ਨ ਦੀ ਸਮੁੱਚੀ ਲੀਡਰਸਸ਼ਿਪ ਭਾਈ ਚਾਵਲਾ ਦੇ ਨਾਲ ਚੱਟਾਨ ਵਾਂਗ ਖੜੀ ਹੈ । ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਮਹਿਤਾ, ਭਾਈ ਢੋਟ, ਭਾਈ ਖ਼ਾਲਸਾ ਅਤੇ ਸ. ਭਿੱਟੇਵੱਡ ਨੇ ਕਿਹਾ ਕਿ ਭਾਈ ਚਾਵਲਾ ਇਕੱਲੇ ਨਹੀਂ, ਫੈਡਰੇਸ਼ਨ ਦੀ ਸਮੁੱਚੀ ਲੀਡਰਸ਼ਿਪ ਹਰ ਮੋੜ ’ਤੇ ਉਨ੍ਹਾਂ ਦੇ ਨਾਲ ਹੈ । ਭਾਈ ਚਾਵਲਾ ਦੇ ਕਰੀਬ 50 ਵਰ੍ਹਿਆਂ ਤੋਂ ਸੰਘਰਸ਼ ਦੇ ਸਾਥੀ ਚੱਲੇ ਆ ਰਹੇ ਭਾਈ ਮਹਿਤਾ ਨੇ ਕਿਹਾ ਕਿ ਇਕ ਮਹਿਲਾ ਵਲੋਂ ‘ਆਪ’ ਸਰਕਾਰ ਦੀ ਕਥਿਤ ਸਿਆਸੀ ਸ਼ਹਿ ’ਤੇ ਭਾਈ ਚਾਵਲਾ ਖ਼ਿਲਾਫ਼ ਲਾਏ ਜਾ ਰਹੇ ਦੋਸ਼, ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰਨ ਤੇ ਭਾਈ ਚਾਵਲਾ ਦੀ ਸਖਸ਼ੀਅਤ ਦਾਗੀ ਕਰਨ ਦੀ ਘਿਨਾਉਣੀ ਸਾਜਿਸ਼ ਹੈ । ਉਨ੍ਹਾਂ ਕਿਹਾ ਕਿ ਭਾਈ ਚਾਵਲਾ ਵਲੋਂ ਨੈਤਿਕਤਾ ਦੇ ਆਧਾਰ ’ਤੇ ਸਾਰਿਆਂ ਅਹੁਦਿਆਂ ਤੋਂ ਅਸਤੀਫਾ ਦੇਣਾ ਤੇ ਕਹਿਣਾ ਕਿ ਮੈਂ ਦੋਸ਼ਮੁਕਤ ਹੋਣ ਉਪਰੰਤ ਹੀ ਸੇਵਾ ’ਚ ਮੁੜ ਹਾਜ਼ਰ ਹੋਵਾਂਗਾ, ਸ਼ਲਾਘਾਯੋਗ ਫੈਸਲਾ ਹੈ । ਉਨ੍ਹਾਂ ਕਿਹਾ ਕਿ ਸਾਡੀ ਸ੍ਰੀ ਆਨੰਦਪੁਰ ਸਾਹਿਬ ਵਾਲੀ ਟੀਮ ਨੇ ਪੁਲਿਸ ਥਾਣੇ ਜਾ ਕੇ ਦਰਜ ਐੱਫ. ਆਈ. ਆਰ. ਦੇਖੀ ਹੈ ਜਿਸ ’ਤੇ ਪਤਾ ਲੱਗਾ ਹੈ ਕਿ ਸ਼ਿਕਾਇਤਕਰਤਾ ਬੀਬੀ ਸ਼ਿਕਾਇਤ ਦਰਜ ਕਰਵਾਉਣ ਲੱਗਿਆਂ ਕੋਈ ਵੀ ਪਰੂਫ ਨਾਲ ਨੱਥੀ ਨਹੀਂ ਕਰ ਸਕੀ । ਉਨ੍ਹਾਂ ਕਿਹਾ ਕਿ ਕੂੜ ਦੀ ਗਰਦਸ਼ ਵਿਚੋਂ ਸੱਚ ਨਿੱਤਰ ਕੇ ਜਲਦ ਸਾਹਮਣੇ ਆਏਗਾ । ਭਾਈ ਮਹਿਤਾ ਤੇ ਭਾਈ ਢੋਟ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਵੀ ਜਲਦ ਇਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ। ਭਾਈ ਮਹਿਤਾ ਅਨੁਸਾਰ ਇਸੇ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਗੁਰਬਚਨ ਸਿੰਘ ਕਰਮੂਵਾਲ ਨੇ ਵੀ ਭਾਈ ਚਾਵਲਾ ਨਾਲ ਡਟ ਕੇ ਖੜੇ ਹੋਣ ਦਾ ਐਲਾਨ ਕੀਤਾ ਹੈ । ਇਸ ਮੌਕੇ ਵੱਡੀ ਗਿਣਤੀ ਵਿਚ ਫੈਡਰੇਸ਼ਨ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 27ਵਾਂ ਆਲ ਇੰਡੀਆ ਸ਼ੂਟਿੰਗ ਵਾਲੀਬਾਲ ਟੂਰਨਾਮੈਂਟ 21, 22 ਨੂੰ : ਜਨਿੰਦਰ ਜੈਨ ਅਗਲੀ ਖ਼ਬਰ ਸ਼੍ਰੀ ਧੂਤਪਾਪੇਸ਼ਵਰ ਲਿਮਟਿਡ ਨਾਲ ਪਦਮਸ਼੍ਰੀ ਪਰੇਸ਼ ਰਾਵਲ ਦਾ ਸਹਿਯੋਗ ਤੀਜੇ ਸਾਲ ’ ਚ ਦਾਖ਼ਲ
Ad Position 24