16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਈ. ਡੀ. ਵਲੋਂ ਪਟਿਆਲਾ, ਪੁਣੇ ਤੇ ਚੰਡੀਗੜ੍ਹ ਵਿਖੇ ਫ਼ਰਜ਼ੀ ਕਾਲ ਸੈਂਟਰਾਂ ’ਤੇ ਛਾਪੇਮਾਰੀ

ਚੰਡੀਗੜ੍ਹ/ਪਟਿਆਲਾ 16 ਸਤੰਬਰ (ਕਪਿਲ ਵਧਵਾ/ਕੁਲਵੀਰ ਸਿੰਘ ਧਾਲੀਵਾਲ)– ਅਮਰੀਕੀ ਨਾਗਰਿਕਾਂ ਨਾਲ ਫਰਜ਼ੀ ਕਾਲ ਸੈਂਟਰਾਂ ਰਾਹੀਂ ਠੱਗੀ ਕਰਨ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.)

Ad Position 21
No active advertisement
ਮੁਹਾਲੀ ਦੇ ਸੈਕਟਰ-82 ਏ ਸਥਿਤ ਆਲੀਸ਼ਾਨ ਕੋਠੀ ਵਿਖੇ ਜਾਂਚ-ਪੜਤਾਲ ਕਰਦੀ ਹੋਈ ਈ. ਡੀ. ਦੀ ਟੀਮ। ਤਸਵੀਰ : ਰਾਕੇਸ਼ ਸ਼ਾਹ 17-09-2026
ਚੰਡੀਗੜ੍ਹ/ਪਟਿਆਲਾ 16 ਸਤੰਬਰ (ਕਪਿਲ ਵਧਵਾ/ਕੁਲਵੀਰ ਸਿੰਘ ਧਾਲੀਵਾਲ)– ਅਮਰੀਕੀ ਨਾਗਰਿਕਾਂ ਨਾਲ ਫਰਜ਼ੀ ਕਾਲ ਸੈਂਟਰਾਂ ਰਾਹੀਂ ਠੱਗੀ ਕਰਨ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਹੈਦਰਾਬਾਦ ਜ਼ੋਨਲ ਦਫ਼ਤਰ ਵਲੋਂ ਪਟਿਆਲਾ, ਪੁਣੇ ਤੇ ਚੰਡੀਗੜ੍ਹ (ਮੁਹਾਲੀ) ਵਿਖੇ ਚਾਰ ਟਿਕਾਣਿਆਂ ’ਤੇ ਮਨੀ ਲਾਂਡਰਿੰਗ ਐਕਟ ਤਹਿਤ ਛਾਪੇਮਾਰੀ ਕੀਤੀ ਗਈ। ਈ. ਡੀ. ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਤਿੰਨ ਲਾਈਵ ਕਾਲ ਸੈਂਟਰ ਮਿਲੇ, ਜਿਨ੍ਹਾਂ ਵਿਚ ਪਟਿਆਲਾ ਵਿਖੇ ਦੋ ਅਤੇ ਪੁਣੇ ਵਿਖੇ ਇਕ ਕਾਲ ਸੈਂਟਰ ਸ਼ਾਮਿਲ ਹੈ । ਮੌਕੇ ’ਤੇ ਕਰੀਬ 220 ਵਿਅਕਤੀ ਕੰਮ ਕਰਦੇ ਮਿਲੇ। ਇਨ੍ਹਾਂ ਕਾਲ ਸੈਂਟਰਾਂ ਰਾਹੀਂ ਅਮਰੀਕੀ ਨਾਗਰਿਕਾਂ ਨੂੰ ਫੋਨ ਕਰਕੇ ਗੁੰਮਰਾਹ ਕਰਨ ਅਤੇ ਝੂਠੇ ਦਾਅਵਿਆਂ ਰਾਹੀਂ ਭੁਗਤਾਨ ਕਰਵਾਉਣ ਦੀ ਗੱਲ ਸਾਹਮਣੇ ਆਈ ਹੈ। ਪਟਿਆਲਾ ਸਥਿਤ ਕਾਲ ਸੈਂਟਰਾਂ ਤੋਂ ਮੋਬਾਈਲ ਫੋਨ ਅਤੇ ਲੈਪਟਾਪ ਬਰਾਮਦ ਹੋਏ, ਜਿਨ੍ਹਾਂ ਵਿਚ ਠੱਗੀ ਦੇ ਤਰੀਕੇ ਅਤੇ ਪੀੜਤਾਂ ਤੋਂ ਇਕੱਤਰ ਕੀਤੀ ਰਕਮ ਦੀ ਵੰਡ ਨਾਲ ਸਬੰਧਿਤ ਜਾਣਕਾਰੀ ਹੋਣ ਦੀ ਗੱਲ ਈ.ਡੀ. ਨੇ ਕਹੀ ਹੈ । ਈ.ਡੀ. ਦੀ ਟੀਮ ਵਲੋਂ ‘ਡੀ.ਐਮ. ਵੈਬ ਸਲਊਸ਼ਨ’ ਇੰਸਟੀਚਿਊਟ ਵਿਚ ਪਹੁੰਚ ਕੇ ਜਾਂਚ ਕੀਤੀ ਗਈ। ਚੰਡੀਗੜ੍ਹ (ਮੁਹਾਲੀ) ਵਿਖੇ ਤਲਾਸ਼ੀ ਲਏ ਗਏ ਰਿਹਾਇਸ਼ੀ ਟਿਕਾਣੇ ਤੋਂ ਕਾਲ ਸੈਂਟਰਾਂ ਨੂੰ ਚਲਾਉਣ ਤੇ ਕੰਟਰੋਲ ਕਰਨ ਸਬੰਧੀ ਡਿਜੀਟਲ ਉਪਕਰਨ ਵੀ ਮਿਲੇ ਹਨ । ਕਾਰਵਾਈ ਦੌਰਾਨ 66 ਮੋਬਾਈਲ ਫੋਨ, 13 ਲੈਪਟਾਪ, ਹਾਰਡ ਡਿਸਕਾਂ, ਹੋਰ ਸੰਚਾਰ ਉਪਕਰਨ, ਨਕਦੀ ਅਤੇ ਰਿਕਾਰਡ ਜ਼ਬਤ ਕੀਤੇ ਗਏ ਹਨ। ਈ. ਡੀ. ਵਲੋਂ ਕਾਲਿੰਗ ਮੁਹਿੰਮਾਂ, ਸਕ੍ਰਿਪਟਾਂ, ਡਾਇਲਰ ਅਤੇ ਵੀ.ਓ.ਆਈ.ਪੀ. ਆਧਾਰਿਤ ਪ੍ਰਣਾਲੀਆਂ ਸਮੇਤ ਠੱਗੀ ਨਾਲ ਜੁੜੇ ਪੈਸੇ ਦੇ ਲੈਣ-ਦੇਣ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਕਾਰਵਾਈ ਦੌਰਾਨ ਮੁਹਾਲੀ ਤੋਂ ਇਕ ਮਰਸੀਡੀਜ਼ ਗੱਡੀ ਅਤੇ ਮਹਿੰਗਾ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਰਤੀ ਅਟਾਰੀ ਸਰਹੱਦ ਦੇ ਨਜ਼ਦੀਕ ਤੋਂ 1 ਅਰਬ 35 ਕਰੋੜ ਦੀ ਹੈਰੋਇਨ ਸਮੇਤ ਚਾਰ ਦੋਸ਼ੀ ਗ੍ਰਿਫ਼ਤਾਰ ਸਰਹੱਦ ਤੋਂ ਡਰੋਨ ਰਾਹ... ਅਗਲੀ ਖ਼ਬਰ ਪੱਛਮੀ ਏਸ਼ੀਆ ਦੇ ਤਣਾਅ ਨੇ ਵਧਾਈ ਚਿੰਤਾ , ਲੋਕਾਂ ਨੂੰ ਮੁੜ ਮਹਿੰਗਾਈ ਬੰਬ ਫੱਟਣ ਦਾ ਖਦਸ਼ਾ ਸ਼ਿਵ ਸ਼ਰਮਾ
Ad Position 24