16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਭਾਰਤੀ ਅਟਾਰੀ ਸਰਹੱਦ ਦੇ ਨਜ਼ਦੀਕ ਤੋਂ 1 ਅਰਬ 35 ਕਰੋੜ ਦੀ ਹੈਰੋਇਨ ਸਮੇਤ ਚਾਰ ਦੋਸ਼ੀ ਗ੍ਰਿਫ਼ਤਾਰ ਸਰਹੱਦ ਤੋਂ ਡਰੋਨ ਰਾਹੀਂ ਆਈ ਹੈਰੋਇਨ

ਅਟਾਰੀ ਸਰਹੱਦ, (ਅੰਮ੍ਰਿਤਸਰ) 16 ਸਤੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਨਸ਼ਾ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਡਰੋਨ ਰਾਹੀਂ ਸੁੱਟੀ ਗਈ 27 ਕਿਲੋ ਦੇ ਕਰੀਬ ਹੈਰੋਇਨ ਜਿਸਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 1 ਅਰਬ 35 ਕਰੋੜ ਰੁਪਏ ਬਣਦੀ ਹੈ ਨੂੰ ਅੰਮ੍ਰਿਤਸਰ ਸੀ. ਆਈ.

Ad Position 21
No active advertisement
ਅਟਾਰੀ ਸਰਹੱਦ ਦੇ ਨਜ਼ਦੀਕ ਪਾਕਿਸਤਾਨ ਤੋਂ ਆਈ ਫੜੀ ਗਈ ਵੱਡੀ ਮਾਤਰਾ ਵਿਚ ਹੈਰੋਇਨ ਤੇ ਅਸਲ੍ਹੇ ਦਾ ਦ੍ਰਿਸ਼ । ਤਸਵੀਰ : ਰਾਜਿੰਦਰ ਸਿੰਘ ਰੂਬੀ 17-09-2026
ਅਟਾਰੀ ਸਰਹੱਦ, (ਅੰਮ੍ਰਿਤਸਰ) 16 ਸਤੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਨਸ਼ਾ ਤਸਕਰਾਂ ਵਲੋਂ ਭਾਰਤੀ ਖੇਤਰ ਅੰਦਰ ਡਰੋਨ ਰਾਹੀਂ ਸੁੱਟੀ ਗਈ 27 ਕਿਲੋ ਦੇ ਕਰੀਬ ਹੈਰੋਇਨ ਜਿਸਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 1 ਅਰਬ 35 ਕਰੋੜ ਰੁਪਏ ਬਣਦੀ ਹੈ ਨੂੰ ਅੰਮ੍ਰਿਤਸਰ ਸੀ. ਆਈ. ਏ. ਸਟਾਫ ਨੇ ਫੜ ਕੇ ਇਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ ।ਕਾਊਂਟਰ ਇੰਟੈਲੀਜੈਂਸ, ਅੰਮ੍ਰਿਤਸਰ ਨੇ ਸਰਹੱਦ ਪਾਰ ਤਸਕਰੀ ਦੇ ਇਕ ਮਾਡਿਊਲ ਨੂੰ ਨਾਕਾਮ ਕਰਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਕੋਲੋਂ 27 ਕਿਲੋਗ੍ਰਾਮ ਹੈਰੋਇਨ, ਇਕ ਆਧੁਨਿਕ ਵਿਦੇਸ਼ੀ-ਬਣਾਇਆ 30 ਬੋਰ (ਪੀਐਕਸ5) ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ । ਪੁਲਿਸ ਦੇ ਸੀ. ਆਈ. ਏ. ਅੰਮ੍ਰਿਤਸਰ ਵਲੋਂ ਦਿੱਤੀ ਕੀਤੀ ਗਈ ਜਾਣਕਾਰੀ ਵਿਚ ਦੱਸਿਆ ਕਿ ਅੰਮ੍ਰਿਤਸਰ ਅਟਾਰੀ ਰੋਡ ’ਤੇ ਸਥਿਤ ਅੱਡਾ ਘਰਿੰਡਾ ਜਿਲ੍ਹਾ ਅੰਮ੍ਰਿਤਸਰ ਵਿਖੇ ਮੌਜੂਦ ਮੁਖਬਰ ਖਾਸ ਨੇ ਹਾਜ਼ਰ ਐੱਸ. ਆਈ. ਨੂੰ ਇਤਲਾਹ ਦਿੱਤੀ ਕਿ ਕਰਨਦੀਪ ਸਿੰਘ ਪੁੱਤਰ ਜੱਜ ਸਿੰਘ ਵਾਸੀ ਭੱਲਾ ਕਾਲੋਨੀ, ਥਾਣਾ ਛੇਹਰਟਾ ਜਿਲ੍ਹਾ ਅੰਮ੍ਰਿਤਸਰ ਜੋ ਕਿ ਮੌਜੂਦਾ ਸਮੇਂ ਦੁਬਈ ਵਿਚ ਬੈਠ ਕੇ ਤਸਕਰੀ ਦਾ ਧੰਦਾ ਚਲਾ ਰਿਹਾ ਹੈ, ਦੇ ਦਿਸ਼ਾ ਨਿਰਦੇਸ਼ਾਂ ’ਤੇ ਉਸ ਦੇ ਸਾਥੀ ਵਿਸ਼ਾਲ ਸਿੰਘ ਉਰਫ ਸ਼ਾਲੂ ਪੁੱਤਰ ਸੁਖਦੇਵ ਸਿੰਘ, ਮਨਪ੍ਰੀਤ ਸਿੰਘ ਉਰਫ ਸਨੀ ਪੁੱਤਰ ਜਸਵੰਤ ਸਿੰਘ, ਸਮਾਰਟਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਭੱਲਾ ਕਾਲੋਨੀ, ਥਾਣਾ ਛੇਹਰਟਾ ਜਿਲ੍ਹਾ ਅੰਮ੍ਰਿਤਸਰ ਅਤੇ ਕਰਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਭੁਸੇ, ਥਾਣਾ ਸਰਾਏ ਅਮਾਨਤ ਖਾਂ ਜਿਲ੍ਹਾ ਤਰਨ ਤਾਰਨ ਹਿੰਦ ਪਾਕਿ ਤਾਰਬੰਦੀ ਏਰੀਆ ਸੈਕਟਰ ਅਟਾਰੀ ਤੋਂ ਡਰੋਨ ਰਾਹੀਂ ਭਾਰੀ ਮਾਤਰਾ ਵਿਚ ਹੈਰੋਇਨ ਅਤੇ ਅਸਲਾ ਐਮੁਨੀਏਸ਼ਨ ਦੀਆਂ ਖੇਪਾਂ ਹਾਸਿਲ ਕਰਦੇ ਹ ਨ ਤੇ ਫਿਰ ਕਰਨਦੀਪ ਸਿੰਘ ਦੇ ਕਹਿਣੇ ’ਤੇ ਸਪਲਾਈ ਕਰ ਦਿੰਦੇ ਹਨ । ਪੁਲਿਸ ਨੇ ਦੱਸਿਆ ਕਿ ਮੁਖਬਰ ਖਾਸ ਨੇ ਮਜੀਦ ਦੱਸਿਆ ਕਿ ਬੀਤੇ ਦਿਨੀ ਉਕਤ ਕਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਸ਼ਾਲ ਸਿੰਘ ਉਰਫ ਸ਼ਾਲੂ, ਮਨਪ੍ਰੀਤ ਸਿੰਘ ਉਰਫ ਸਨੀ, ਸਮਾਰਟਪ੍ਰੀਤ ਸਿੰਘ ਅਤੇ ਕਰਨ ਸਿੰਘ ਨੇ ਹਿੰਦ ਪਾਕਿ ਤਾਰਬੰਦੀ ਏਰੀਆ ਸੈਕਟਰ ਅਟਾਰੀ ਤੋਂ ਡਰੋਨ ਰਾਹੀਂ ਹੈਰੋਇਨ ਅਤੇ ਅਸਲਾ ਐਮੁਨੀਸ਼ਨ ਦੀ ਇਕ ਵੱਡੀ ਖੇਪ ਹਾਸਿਲ ਕਰ ਲਈ ਸੀ। ਅੱਜ ਉਕਤ ਕਰਨਦੀਪ ਸਿੰਘ ਦੇ ਕਹਿਣੇ ’ਤੇ ਹੀ ਵਿਸ਼ਾਲ ਸਿੰਘ ਉਰਫ ਸ਼ਾਲੂ, ਮਨਪ੍ਰੀਤ ਸਿੰਘ ਉਰਫ ਸੰਨੀ, ਸਮਾਰਟਪ੍ਰੀਤ ਸਿੰਘ ਅਤੇ ਕਰਨ ਸਿੰਘ ਆਪਣੇ ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰੀ ਰੰਗ ਕਾਲਾ ਪੀਬੀ 02 ਸੀ ਡਬਲਿਯੂ-6647 ਅਤੇ ਕਿਸੇ ਪਾਰਟੀ ਨੂੰ ਅੱਗੇ ਡਲਿਵਰ ਕਰਨ ਜਾ ਰਹੇ ਸਨ, ਜਿਸ ’ਤੇ ਕਾਰਵਾਈ ਕਰਦਿਆਂ ਪੁਲਿਸ ਨੇ ਘੇਰਾਬੰਦੀ ਕਰਕੇ ਇਕ ਅਰਬ ਤੋਂ ਵਧੇਰੇ ਦੀ ਹੈਰੋਇਨ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਥਕ ਸਿਆਸਤ ’ਚ ਆਇਆ ਭੁਚਾਲ ਗੰਭੀਰ ਦੋਸ਼ ਲੱਗਣ ਬਾਅਦ ਭਾਈ ਚਾਵਲਾ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਸ਼ਿਪ ਤੇ ਅਕਾਲੀ ਦਲ ਦੇ ਅਹ... ਅਗਲੀ ਖ਼ਬਰ ਈ. ਡੀ. ਵਲੋਂ ਪਟਿਆਲਾ, ਪੁਣੇ ਤੇ ਚੰਡੀਗੜ੍ਹ ਵਿਖੇ ਫ਼ਰਜ਼ੀ ਕਾਲ ਸੈਂਟਰਾਂ ’ਤੇ ਛਾਪੇਮਾਰੀ
Ad Position 24