ਪੱਛਮੀ ਏਸ਼ੀਆ ਦੇ ਤਣਾਅ ਨੇ ਵਧਾਈ ਚਿੰਤਾ , ਲੋਕਾਂ ਨੂੰ ਮੁੜ ਮਹਿੰਗਾਈ ਬੰਬ ਫੱਟਣ ਦਾ ਖਦਸ਼ਾ
ਸ਼ਿਵ ਸ਼ਰਮਾ
ਜਲੰਧਰ, 16 ਸਤੰਬਰ (ਸ਼ਿਵ)-ਪੱਛਮੀ ਏਸ਼ੀਆ ਵਿਚ ਲਗਾਤਾਰ ਵੱਧ ਰਹੇ ਤਣਾਅ ਨੇ ਭਾਰਤ ਵਿਚ ਵੀ ਮਹਿੰਗਾਈ ਨੂੰ ਲੈ ਕੇ ਇਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਆ ਰਹੀ ਤੇਜ਼ੀ ਕਾਰਨ ਆਉਣ ਵਾਲੇ ਦਿਨਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ।
ਜਲੰਧਰ, 16 ਸਤੰਬਰ (ਸ਼ਿਵ)-ਪੱਛਮੀ ਏਸ਼ੀਆ ਵਿਚ ਲਗਾਤਾਰ ਵੱਧ ਰਹੇ ਤਣਾਅ ਨੇ ਭਾਰਤ ਵਿਚ ਵੀ ਮਹਿੰਗਾਈ ਨੂੰ ਲੈ ਕੇ ਇਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਆ ਰਹੀ ਤੇਜ਼ੀ ਕਾਰਨ ਆਉਣ ਵਾਲੇ ਦਿਨਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਜੇਕਰ ਪੱਛਮੀ ਏਸ਼ੀਆ ਵਿਚ ਮੌਜੂਦਾ ਹਾਲਾਤ ਹੋਰ ਗੰਭੀਰ ਹੁੰਦੇ ਹਨ ਤਾਂ ਇਸ ਦਾ ਸਿੱਧਾ ਪ੍ਰਭਾਵ ਕੱਚੇ ਤੇਲ ਦੀ ਸਪਲਾਈ ਤੇ ਕੀਮਤਾਂ ’ਤੇ ਪੈ ਸਕਦਾ ਹੈ। ਅਜਿਹੇ ਹਾਲਾਤ ਵਿਚ ਆਮ ਲੋਕਾਂ ’ਤੇ ਇਸ ਸਾਲ ਦੂਜੀ ਵਾਰ ਮਹਿੰਗਾਈ ਦਾ ਵੱਡਾ ਬੋਝ ਪੈਣ ਦਾ ਖਦਸ਼ਾ ਹੈ। ਪੱਛਮੀ ਏਸ਼ੀਆ ਵਿਚ ਪਹਿਲਾਂ ਬਣੇ ਜੰਗੀ ਮਾਹੌਲ ਕਾਰਨ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿਚ ਵੀ ਤੇਲ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਸੀ । ਇਸ ਤੋਂ ਬਾਅਦ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਰੀਬ ਤਿੰਨ ਮਹੀਨਿਆਂ ਤੋਂ ਵੱਡਾ ਬਦਲਾਅ ਨਹੀਂ ਹੋਇਆ। ਹਾਲਾਂਕਿ ਹੁਣ ਕੱਚੇ ਤੇਲ ਦੀਆਂ ਕੀਮਤਾਂ ਵਿਚ ਮੁੜ ਤੇਜ਼ੀ ਆਉਣ ਕਾਰਨ ਤੇਲ ਕਾਰੋਬਾਰ ਨਾਲ ਜੁੜੇ ਲੋਕਾਂ ਦੀਆਂ ਚਿੰਤਾਵਾਂ ਵਧ ਗਈਆਂ ਹਨ । ਤੇਲ ਕਾਰੋਬਾਰੀਆਂ ਦੇ ਵੱਟਸਐੱਪ ਗਰੁੱਪ ਵਿਚ ਇਸ ਬਾਰੇ ਆਏ ਸੰਦੇਸ਼ ਨੇ ਤਾਂ ਕਾਰੋਬਾਰੀਆਂ ਵਿਚ ਵੀ ਚਰਚਾ ਛੇੜ ਦਿੱਤੀ ਹੈ। ਪੈਟੋਰਲ ਪੰਪ ਡੀਲਰ ਐਸੋਸੀਏਸ਼ਨ ਦੇ ਬੁਲਾਰੇ ਮੌਂਟੀ ਸਹਿਗਲ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਮਾਹੌਲ ਵਿਚ ਨਿੱਜੀ ਕੰਪਨੀਆਂ ਨੂੰ ਵਪਾਰਕ ਕਦਰਾਂ ਕੀਮਤਾਂ ਨੂੰ ਬਣਾਈ ਰੱਖਣਾ ਚਾਹੀਦਾ ਹੈ। ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ 100 ਡਾਲਰ ਪ੍ਰਤੀ ਬੈਰਲ ਦੇ ਪੱਧਰ ਤੋਂ ਕਾਫੀ ਉੱਪਰ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ, ਜੇਕਰ ਤਣਾਅ ਲੰਬਾ ਖਿੱਚਦਾ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਤੇਲ ਦੀਆਂ ਕੀਮਤਾਂ ’ਤੇ ਹੋਰ ਦਬਾਅ ਪੈ ਸਕਦਾ ਹੈ। ਭਾਰਤ ਸਰਕਾਰ ਵਲੋਂ ਵੀ ਪੱਛਮੀ ਏਸ਼ੀਆ ਦੇ ਹਾਲਾਤ ਅਤੇ ਅੰਤਰਰਾਸ਼ਟਰੀ ਤੇਲ ਬਾਜ਼ਾਰ ’ਤੇ ਨਜ਼ਰ ਰੱਖੀ ਜਾ ਰਹੀ ਹੈ।