11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਭਾਖੜਾ ਡੈਮ ਨੂੰ ਕੋਈ ਖ਼ਤਰਾ ਨਹੀਂ

ਨੰਗਲ, 10 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸੂਤਰਾਂ ਨੇ ਅੱਜ ਇੱਥੇ ਸਪੱਸ਼ਟ ਤੇ ਸਾਫ਼ ਸ਼ਬਦਾਂ ’ਚ ਦੱਸਿਆ ਕਿ ਭਾਖੜਾ ਡੈਮ ਨੂੰ ਕੋਈ ਖ਼ਤਰਾ ਨਹੀਂ। ਪਾਣੀ ਦੇ ਦਬਾਅ ਕਾਰਨ ਭਾਖੜਾ ਡੈਮ ਦਾ ਮਾਮੂਲੀ ਝੁਕਣਾ /ਪਰਤਣਾ ਡੈਮ ਦਾ ਵਿਲੱਖਣ ਲੱਛਣ ਹੈ, ਕੋਈ ਖ਼ਤਰੇ ਵਾਲੀ ਗੱਲ ਨਹੀਂ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਨੰਗਲ, 10 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਸੂਤਰਾਂ ਨੇ ਅੱਜ ਇੱਥੇ ਸਪੱਸ਼ਟ ਤੇ ਸਾਫ਼ ਸ਼ਬਦਾਂ ’ਚ ਦੱਸਿਆ ਕਿ ਭਾਖੜਾ ਡੈਮ ਨੂੰ ਕੋਈ ਖ਼ਤਰਾ ਨਹੀਂ। ਪਾਣੀ ਦੇ ਦਬਾਅ ਕਾਰਨ ਭਾਖੜਾ ਡੈਮ ਦਾ ਮਾਮੂਲੀ ਝੁਕਣਾ /ਪਰਤਣਾ ਡੈਮ ਦਾ ਵਿਲੱਖਣ ਲੱਛਣ ਹੈ, ਕੋਈ ਖ਼ਤਰੇ ਵਾਲੀ ਗੱਲ ਨਹੀਂ । 740 ਫੁੱਟ ਉੱਚੇ ਭਾਖੜਾ ਡੈਮ ਦੀ ਉਮਰ 400 ਸਾਲ ਮਿੱਥੀ ਗਈ ਸੀ। ਗਲੋਬਲ ਵਾਰਮਿੰਗ/ਚੌਗਿਰਦਾ ਸੰਤੁਲਨ ਵਿਗਾੜ ਕਾਰਨ ਭਾਖੜਾ ਡੈਮ ਦੀ ਉਮਰ ਘਟੀ ਜਰੂਰ ਹੈ ਕਿਉਂਕਿ ਭਾਖੜਾ ਡੈਮ ਦੀ ਝੀਲ ‘ਗੋਬਿੰਦ ਸਾਗਰ’ ’ਚ ਨਿਰੰਤਰ ਸਿਲਟ ਆ ਰਹੀ ਹੈ । ਇਹ ਸਿਲਟ ਤਾਂ ਭਾਖੜਾ ਡੈਮ ਤੋਂ 10 ਕਿ.ਮੀ ਪਿੱਛੇ ਹੈ। ਬੀ.ਬੀ.ਐਮ.ਬੀ., ਆਈ.ਆਈ.ਟੀ. ਰੂਪਨਗਰ ਅਤੇ ਹੋਰ ਸਰਕਾਰੀ ਏਜੰਸੀਆਂ ਸਿਲਟ ਕੱਢਣ ਦੀ ਵੱਡੀ ਯੋਜਨਾ ’ਤੇ ਕੰਮ ਕਰ ਰਹੀਆਂ ਹਨ। 2027 ਦੇ ਅੰਤ ਤੱਕ ਸੀਰ ਖੱਡ, ਸ਼ੁਕਰ ਖੱਡ ਅਤੇ ਹੋਰਨਾਂ ਥਾਵਾਂ ਤੋਂ ਸਿਲਟ ਕੱਢਣ ਦਾ ਕੰਮ ਸ਼ੁਰੂ ਹੋ ਸਕਦਾ ਹੈ । ਚੇਅਰਮੈਨ ਮਨੋਜ ਤ੍ਰਿਪਾਠੀ ਅਤੇ ਭਾਖੜਾ ਡੈਮ ਦੇ ਚੀਫ ਇੰਜੀਨੀਅਰ ਸੀ.ਪੀ. ਸਿੰਘ ਜੰਗਲੀ ਜੀਵ ਸੁਰੱਖਿਆ ਵਿਭਾਗ ਤੋਂ ਪ੍ਰਵਾਨਗੀ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਕਿ ਅਗਲੇ ਵਰ੍ਹੇ ਅਪ੍ਰੈਲ, ਮਈ, ਜੂਨ ’ਚ ਸਿਲਟ ਕੱਢੀ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਜਲਾਲਾਬਾਦ ਵਿਖੇ ਐੱਸ.ਡੀ.ਐਮ. ਨੂੰ ਮੰਗ ਪੱਤਰ ਸੌਂਪਿਆ ਅਗਲੀ ਖ਼ਬਰ ਭਾਜਪਾ ਵਲੋਂ ਕੱਢੀ ਜਾ ਰਹੀ ‘ ਨਸ਼ਾ ਮੁਕਤ ਪੰਜਾਬ ਯਾਤਰਾ ’ ਤੋਂ ਪਹਿਲਾਂ ਭਾਜਪਾ ਨੇ ਘੜੀ ਰਣਨੀਤੀ
Ad Position 24