30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਵਿਜੇ ਸਾਂਪਲਾ ਨੂੰ ਸਿੱਟ ਵਲੋਂ 2 ਸਤੰਬਰ ਨੂੰ ਪੇਸ਼ ਹੋਣ ਲਈ ਮੁੜ ਸੰਮਨ ਜਾਰੀ ਕਿਹਾ, ਪਾਰਟੀ ਦੇ ਰੁਝੇਵਿਆਂ ਕਾਰਨ 3 ਸਤੰਬਰ ਨੂੰ ਪੇਸ਼ ਹੋਵਾਂਗਾ

ਹੁਸ਼ਿਆਰਪੁਰ, 29 ਅਗਸਤ (ਬਲਜਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਘਰ ਹੁਸ਼ਿਆਰਪੁਰ ਵਿਖੇ ਅੱਜ ਥਾਣਾ ਮਾਡਲ ਟਾਊਨ ਦੀ ਪੁਲਿਸ ‘ਸਿੱਟ’ ਵਲੋਂ ਜਾਰੀ ਕੀਤੇ ਸੰਮਨ ਲੈ ਕੇ ਪਹੁੰਚੀ। ‘ਸਿੱਟ’ ਵਲੋਂ ਬਹਿਬਲ ਗੋਲੀਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ਦੇ ਚੱਲਦਿਆਂ ਵਿਜੇ ਸਾਂਪਲਾ ਨੂੰ 2 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ।

Ad Position 21
No active advertisement
ਅਜੀਤ ਡੈਸਕ 30-08-2026
ਹੁਸ਼ਿਆਰਪੁਰ, 29 ਅਗਸਤ (ਬਲਜਿੰਦਰਪਾਲ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਘਰ ਹੁਸ਼ਿਆਰਪੁਰ ਵਿਖੇ ਅੱਜ ਥਾਣਾ ਮਾਡਲ ਟਾਊਨ ਦੀ ਪੁਲਿਸ ‘ਸਿੱਟ’ ਵਲੋਂ ਜਾਰੀ ਕੀਤੇ ਸੰਮਨ ਲੈ ਕੇ ਪਹੁੰਚੀ। ‘ਸਿੱਟ’ ਵਲੋਂ ਬਹਿਬਲ ਗੋਲੀਕਾਂਡ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਕੀਤੀ ਜਾ ਰਹੀ ਜਾਂਚ ਦੇ ਚੱਲਦਿਆਂ ਵਿਜੇ ਸਾਂਪਲਾ ਨੂੰ 2 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੇਸ਼ ਹੋਣ ਲਈ ਸੰਮਨ ਭੇਜੇ ਗਏ ਹਨ। ਇਸ ਸਬੰਧੀ ਵਿਜੇ ਸਾਂਪਲਾ ਨੇ ਦੱਸਿਆ ਕਿ 2 ਸਤੰਬਰ ਨੂੰ ਉਹ ‘ਸਿੱਟ’ ਸਾਹਮਣੇ ਪੇਸ਼ ਨਹੀਂ ਹੋ ਸਕਦੇ, ਕਿਉਂਕਿ ਉਸ ਦਿਨ ਪਾਰਟੀ ਦੇ ਕਈ ਰੁਝੇਵੇਂ ਹਨ। ਉਨ੍ਹਾਂ ਲਿਖਤੀ ਰੂਪ ‘ਚ ‘ਸਿੱਟ’ ਤੋਂ 3 ਸਤੰਬਰ ਨੂੰ ਪੇਸ਼ ਹੋਣ ਦਾ ਸਮਾਂ ਮੰਗਿਆ ਹੈ। ਇਸ ਮੌਕੇ ਵਿਜੇ ਸਾਂਪਲਾ ਨੇ ਕਿਹਾ ਕਿ ਇਸ ਮਾਮਲੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਉਨ੍ਹਾਂ ਨੂੰ ਬਿਨਾਂ ਵਜ੍ਹਾ ਇਸ ਮਾਮਲੇ ‘ਚ ਉਲਝਾਇਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਮਾਡਲ ਟਾਊਨ ਦੇ ਐੱਸ.ਐੱਚ.ਓ. ਬਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ‘ਸਿੱਟ’ ਵਲੋਂ ਸੰਮਨ ਪਹੁੰਚੇ ਸਨ, ਜਿਨ੍ਹਾਂ ਨੂੰ ਲੈ ਕੇ ਉਹ ਵਿਜੇ ਸਾਂਪਲਾ ਨੇ ਘਰ ਪਹੁੰਚੇ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਦੀ ਸਖ਼ਤੀ ਦਾ ਅਸਰ, ਥੋਕ ਬਾਜ਼ਾਰ ’ਚ 500 ਰੁਪਏ ਕੁਇੰਟਲ ਸਸਤੀ ਹੋਈ ਖੰਡ ਅਗਲੀ ਖ਼ਬਰ ਔਰਤ ਦੀ ਲਾਸ਼ ਨੂੰ ਕੁੱਤਿਆਂ ਨੇ ਖਾਧਾ
Ad Position 24