29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਔਰਤ ਦੀ ਲਾਸ਼ ਨੂੰ ਕੁੱਤਿਆਂ ਨੇ ਖਾਧਾ

ਮਹਿਤਪੁਰ (ਜਲੰਧਰ), 29 ਅਗਸਤ (ਲਖਵਿੰਦਰ ਸਿੰਘ)-ਮਹਿਤਪੁਰ ਥਾਣੇ ਅਧੀਨ ਪੈਂਦੇ ਪਿੰਡ ਸੰਗੋਵਾਲ (ਟਿੱਬਾ) ਵਿਚ ਇੱਕ ਔਰਤ ਦੇ ਕਤਲ ਦੇ ਮਾਮਲੇ ਵਿਚ ਮਹਿਤਪੁਰ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੀ ਮਾਤਾ ਸੁਹੰਤਾ ਦੇਵੀ ਪਤਨੀ ਪੰਨਾ ਲਾਲ ਅਤੇ ਮਾਸੀ ਕਿਰਨ ਪਤਨੀ ਮੁਰਾਰੀ ਲਾਲ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਸੋਨੀ ਦਾ ਪਹਿਲਾ ਪਤੀ ਕੁਝ ਸਮਾਂ ਪਹਿਲਾਂ ਮਰ ਚੁੱਕਾ ਹੈ।

Ad Position 21
No active advertisement
ਸੋਨੀ ਦੀ ਪੁਰਾਣੀ ਤਸਵੀਰ 30-08-2026
ਮਹਿਤਪੁਰ (ਜਲੰਧਰ), 29 ਅਗਸਤ (ਲਖਵਿੰਦਰ ਸਿੰਘ)-ਮਹਿਤਪੁਰ ਥਾਣੇ ਅਧੀਨ ਪੈਂਦੇ ਪਿੰਡ ਸੰਗੋਵਾਲ (ਟਿੱਬਾ) ਵਿਚ ਇੱਕ ਔਰਤ ਦੇ ਕਤਲ ਦੇ ਮਾਮਲੇ ਵਿਚ ਮਹਿਤਪੁਰ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕਾ ਦੀ ਮਾਤਾ ਸੁਹੰਤਾ ਦੇਵੀ ਪਤਨੀ ਪੰਨਾ ਲਾਲ ਅਤੇ ਮਾਸੀ ਕਿਰਨ ਪਤਨੀ ਮੁਰਾਰੀ ਲਾਲ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਸੋਨੀ ਦਾ ਪਹਿਲਾ ਪਤੀ ਕੁਝ ਸਮਾਂ ਪਹਿਲਾਂ ਮਰ ਚੁੱਕਾ ਹੈ। ਉਸ ਦੇ ਤਿੰਨ ਬੱਚੇ ਹਨ। ਸੋਨੀ ਨੂੰ ਪਿੰਡ ਸੰਗੋਵਾਲ ਦਾ ਇਕ ਵਿਅਕਤੀ ਚੰਡੀਗੜ੍ਹ ਵਿਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਲੈ ਗਿਆ ਅਤੇ ਉਸ ਨੇ ਆਪਣੀ ਦੂਸਰੀ ਪਤਨੀ ਵਜੋਂ ਸੋਨੀ ਨੂੰ ਰੱਖ ਲਿਆ ਪਰ ਉਨ੍ਹਾਂ ਵਿਚ ਅਕਸਰ ਝਗੜਾ ਰਹਿੰਦਾ ਸੀ, ਜਿਸ ਤੋਂ ਤੰਗ ਆ ਕੇ ਸੋਨੀ ਪਿੰਡ ਸੰਗੋਵਲ ਆਪਣੇ ਮਾਂ ਬਾਪ ਦੇ ਘਰ ਆ ਗਈ। ਕੁਝ ਦਿਨ ਪਹਿਲਾਂ ਹੀ ਉਹ ਵਿਅਕਤੀ ਸੰਗੋਵਾਲ ਪਿੰਡ ਵਿਚ ਆਇਆ ਪਰ ਸੋਨੀ ਨੇ ਉਸ ਦੇ ਨਾਲ ਚੰਡੀਗੜ੍ਹ ਜਾਣ ਤੋਂ ਇਨਕਾਰ ਕਰ ਦਿੱਤਾ। ਉਹ ਮੌਕਾ ਤਾੜ ਕੇ ਉਸ ਨੂੰ ਲੈ ਗਿਆ ਅਤੇ ਆਪਣਾ ਫੋਨ ਬੰਦ ਕਰ ਦਿੱਤਾ। ਉਸ ਦਿਨ ਤੋਂ ਹੀ ਉਸ ਦੇ ਪਰਿਵਾਰ ਦਾ ਸੋਨੀ ਨਾਲ ਕੋਈ ਰਾਬਤਾ ਨਹੀਂ ਹੋਇਆ। ਪਰਿਵਾਰ ਨੂੰ ਉਸ ਸਮੇਂ ਕਤਲ ਦਾ ਪਤਾ ਲੱਗਾ ਜਦੋਂ ਖੇਡਣ ਗਏ ਬੱਚਿਆਂ ਨੇ ਦੱਸਿਆ ਕਿ ਖੇਤਾਂ ਵਿਚ ਕੁੱਤੇ ਇਕ ਲਾਸ਼ ਨੂੰ ਖਾ ਰਹੇ ਹਨ। ਪਰਿਵਾਰ ਨੇ ਜਾ ਕੇ ਦੇਖਿਆ ਤਾਂ ਉਸ ਦੇ ਕੱਪੜਿਆਂ ਤੋਂ ਪਛਾਣ ਲਿਆ ਕਿ ਇਹ ਉਨਾਂ ਦੀ ਬੇਟੀ ਦੀ ਹੀ ਲਾਸ਼ ਹੈ।
Ad Position 22
No active advertisement
ਪਿਛਲੀ ਖ਼ਬਰ ਵਿਜੇ ਸਾਂਪਲਾ ਨੂੰ ਸਿੱਟ ਵਲੋਂ 2 ਸਤੰਬਰ ਨੂੰ ਪੇਸ਼ ਹੋਣ ਲਈ ਮੁੜ ਸੰਮਨ ਜਾਰੀ ਕਿਹਾ, ਪਾਰਟੀ ਦੇ ਰੁਝੇਵਿਆਂ ਕਾਰਨ 3 ਸਤੰਬਰ... ਅਗਲੀ ਖ਼ਬਰ ਮਜੀਠੀਆ ਦੇ ਫਾਰਮ ਹਾਊਸ ਦੀਆਂ ਚਾਬੀਆਂ, ਮੋਬਾਈਲ ਤੇ ਗਜਪਤ ਗਰੇਵਾਲ ਦੀ ਜ਼ਮਾਨਤ ’ਤੇ ਸੁਣਵਾਈ ਮੁੜ ਟਲੀ ਮਾਮਲੇ ਦੀ ਅਗਲੀ ਸੁ...
Ad Position 24