28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪੰਜਾਬ ਵਿਚ ਸਤੰਬਰ ਤੋਂ ਸਸਤੀ ਹੋਵੇਗੀ ਵਿਦੇਸ਼ੀ ਸ਼ਰਾਬ ਭਾਰਤ-ਯੂ.ਕੇ. ਵਪਾਰ ਸਮਝੌਤੇ ਦਾ ਅਸਰ, 1000 ਕਰੋੜ ਤੋਂ ਵਧੇਗੀ ਵਿਕਰੀ ਸ਼ਿਵ ਸ਼ਰਮਾ

ਜਲੰਧਰ , 28 ਅਗਸਤ - ਭਾਰਤ ਅਤੇ ਯੂ . ਕੇ .

Ad Position 21
No active advertisement
ਅਜੀਤ ਡੈਸਕ 29-08-2026
ਜਲੰਧਰ , 28 ਅਗਸਤ - ਭਾਰਤ ਅਤੇ ਯੂ . ਕੇ . ਦਰਮਿਆਨ ਹੋਏ ਇਤਿਹਾਸਕ ਵਪਾਰ ਸਮਝੌਤੇ ਦਾ ਅਸਰ ਹੁਣ ਪੰਜਾਬ ਦੇ ਸ਼ਰਾਬ ਬਾਜ਼ਾਰ ਵਿਚ ਵੀ ਦਿਖਾਈ ਦੇਣ ਦੀ ਉਮੀਦ ਹੈ , ਜਿਸ ਨਾਲ ਸ਼ੌਕੀਨਾਂ ਨੂੰ ਕਾਫ਼ੀ ਰਾਹਤ ਮਿਲਣ ਜਾ ਰਹੀ ਹੈ । 15 ਜੁਲਾਈ 2026 ਤੋਂ ਲਾਗੂ ਹੋਏ ਭਾਰਤ - ਯੂ . ਕੇ . ਵਿਚਕਾਰ ਸਮਝੌਤੇ ਤੋਂ ਬਾਅਦ ਯੂ . ਕੇ . ਤੋਂ ਭਾਰਤ ਆਉਣ ਵਾਲੀ ਵਿਸਕੀ ਅਤੇ ਸਕਾਚ ਉਤੇ ਲੱਗਣ ਵਾਲੀ ਦਰਾਮਦ ਡਿਊਟੀ ਵਿਚ ਵੱਡੀ ਕਟੌਤੀ ਕੀਤੀ ਗਈ ਹੈ । ਇਸ ਨਾਲ ਆਉਣ ਵਾਲੇ ਸਮੇਂ ਵਿਚ ਵਿਦੇਸ਼ੀ ਸਕਾਚ ਦੀਆਂ ਕੀਮਤਾਂ ਘਟਣ ਦਾ ਰਾਹ ਸਾਫ਼ ਹੋ ਗਿਆ ਹੈ । ਭਾਰਤ ਅਤੇ ਯੂ . ਕੇ . ਵਿਚਾਲੇ ਹੋਏ ਸਮਝੌਤੇ ਮੁਤਾਬਿਕ ਯੂ . ਕੇ . ਤੋਂ ਭਾਰਤ ਆਉਣ ਵਾਲੀ ਵਿਸਕੀ ਉਤੇ ਟੈਰਿਫ਼ ਘਟਾ ਦਿੱਤਾ ਗਿਆ ਹੈ । ਕੇਂਦਰ ਸਰਕਾਰ ਵਲੋਂ ਕਸਟਮ ਡਿਊਟੀ ਵਿਚ ਕੀਤੀ ਗਈ ਕਟੌਤੀ ਤੋਂ ਬਾਅਦ ਹੁਣ ਸੂਬਾ ਪੱਧਰ ਉਤੇ ਵੀ ਇਸ ਦੇ ਪ੍ਰਭਾਵ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ । ਪੰਜਾਬ ਦੇ ਆਬਕਾਰੀ ਵਿਭਾਗ ਵਲੋਂ ਵਿਦੇਸ਼ੀ ਸ਼ਰਾਬ ਦੀਆਂ ਨਵੀਆਂ ਕੀਮਤਾਂ ਤੈਅ ਕਰਨ ਦੀ ਤਿਆਰੀ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਜੇਕਰ ਕਸਟਮ ਡਿਊਟੀ ਵਿਚ ਕਟੌਤੀ ਦਾ ਪੂਰਾ ਲਾਭ ਖਪਤਕਾਰਾਂ ਤੱਕ ਪਹੁੰਚਦਾ ਹੈ ਤਾਂ ਪੰਜਾਬ ਵਿਚ ਕਈ ਵਿਦੇਸ਼ੀ ਸਕਾਚ ਬਰਾਂਡਾ ਦੀਆਂ ਕੀਮਤਾਂ ਵਿਚ ਲਗਭਗ 15 ਤੋਂ 20 ਫ਼ੀਸਦੀ ਤੱਕ ਕਮੀ ਆ ਸਕਦੀ ਹੈ । ਹਾਲਾਂਕਿ , ਅੰਤਿਮ ਕੀਮਤ ਵਿਚ ਕਿੰਨੀ ਕਮੀ ਹੋਵੇਗੀ , ਇਹ ਕਸਟਮ ਡਿਊਟੀ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਲਗਾਏ ਜਾਣ ਵਾਲੇ ਆਬਕਾਰੀ ਕਰ , ਮੁਨਾਫ਼ਾ ਅਤੇ ਹੋਰ ਲਾਗਤਾਂ ਉਤੇ ਵੀ ਨਿਰਭਰ ਕਰੇਗਾ । ਆਬਕਾਰੀ ਵਿਭਾਗ ਨਾਲ ਜੁੜੇ ਸੂਤਰਾਂ ਅਨੁਸਾਰ ਨਵੀਂ ਡਿਊਟੀ ਵਿਵਸਥਾ ਦੇ ਪ੍ਰਭਾਵ ਨੂੰ ਧਿਆਨ ਵਿਚ ਰੱਖਦਿਆਂ ਵਿਦੇਸ਼ੀ ਸ਼ਰਾਬ ਦੀਆਂ ਕੀਮਤਾਂ ਵਿਚ ਸੋਧ ਕੀਤੀ ਜਾ ਸਕਦੀ ਹੈ । ਇਸ ਕਾਰਨ ਪੰਜਾਬ ਦੇ ਸ਼ੌਕੀਨਾਂ ਨੂੰ ਸਤੰਬਰ ਮਹੀਨੇ ਤੋਂ ਕਈ ਵਿਦੇਸ਼ੀ ਸਕਾਚ ਬਰਾਂਡ ਪਹਿਲਾਂ ਨਾਲੋਂ ਘੱਟ ਕੀਮਤ ’ ਤੇ ਮਿਲਣ ਦੀ ਉਮੀਦ ਹੈ । ਪੰਜਾਬ ਵਿਚ ਵਿਦੇਸ਼ੀ ਸਕਾਚ ਅਤੇ ਹੋਰ ਵਿਦੇਸ਼ੀ ਸ਼ਰਾਬ ਦੀ ਮੰਗ ਕਾਫ਼ੀ ਹੈ । ਉਪਲਬਧ ਜਾਣਕਾਰੀ ਮੁਤਾਬਿਕ ਸੂਬੇ ਵਿਚ ਵਿਦੇਸ਼ੀ ਸਕਾਚ ਦੀ ਵਿੱਕਰੀ ਦਾ ਕਾਰੋਬਾਰ ਕਰੀਬ 1,000 ਕਰੋੜ ਰੁਪਏ ਦੇ ਪੱਧਰ ’ ਤੇ ਦੱਸਿਆ ਜਾਂਦਾ ਹੈ । ਕੀਮਤਾਂ ਵਿਚ ਕਮੀ ਆਉਣ ਨਾਲ ਇਸ ਸੈਗਮੈਂਟ ਦੀ ਵਿੱਕਰੀ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ । ਮਾਹਿਰਾਂ ਦਾ ਮੰਨਣਾ ਹੈ ਕਿ ਘੱਟ ਕੀਮਤਾਂ ਨਾਲ ਸਕਾਚ ਦੀ ਪਹੁੰਚ ਸਿਰਫ਼ ਮੌਜੂਦਾ ਗਾਹਕਾਂ ਤੱਕ ਸੀਮਤ ਨਹੀਂ ਰਹੇਗੀ , ਸਗੋਂ ਕੀਮਤਾਂ ਵਿਚ ਕਮੀ ਨਾਲ ਨਵੇਂ ਗਾਹਕ ਵੀ ਇਸ ਪ੍ਰੀਮੀਅਮ ਸੈਗਮੈਂਟ ਵੱਲ ਆਕਰਸ਼ਿਤ ਹੋ ਸਕਦੇ ਹਨ । ਭਾਰਤ - ਯੂ . ਕੇ . ਵਪਾਰ ਸਮਝੌਤੇ ਵਿਚ ਵਿਸਕੀ ਨੂੰ ਇਕ ਮਹੱਤਵਪੂਰਨ ਉਤਪਾਦ ਵਜੋਂ ਸ਼ਾਮਿਲ ਕੀਤਾ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਗਲੀ ਖ਼ਬਰ ਘਰ ’ਚ ਦਾਖਲ ਹੋ ਕੇ ਸਾਬਕਾ ਫ਼ੌਜੀ ਦੀ ਪਤਨੀ ਦਾ ਕਤਲ 70 ਹਜ਼ਾਰ ਨਗਦੀ ਤੇ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋਏ 2 ਲੁਟੇਰ...
Ad Position 24