’84 ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ-ਆਰ.ਪੀ. ਸਿੰਘ
ਨਵੀਂ ਦਿੱਲੀ, 21 ਅਗਸਤ (ਏਜੰਸੀ)-ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ. ਪੀ.
ਨਵੀਂ ਦਿੱਲੀ, 21 ਅਗਸਤ (ਏਜੰਸੀ)-ਭਾਜਪਾ ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਕਿਹਾ ਕਿ ਕਾਂਗਰਸ ਲਈ ਇਕ ਹੱਤਿਆਰਾ ‘ਰੋਲ ਮਾਡਲ’ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਸ ਪਾਰਟੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ, ਜਿਸ ਦੇ ਆਪਣੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਦਿੱਲੀ ’ਚ ਲਗਭਗ 3000 ਬੇਗੁਨਾਹ ਸਿੱਖਾਂ ਦੇ ਕਤਲੇਆਮ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਸੀ ਕਿ ਜਦੋਂ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਥੋੜੀ ਹਿਲਦੀ ਹੈ। ਅੱਜ ਜਦੋਂ ਕਾਂਗਰਸੀ ਆ ਗੂ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ‘ਰੋਲ ਮਾਡਲ’ ਦੱਸਦੇ ਹਨ, ਤਾਂ ਉਹ ਸਾਫ਼ ਵਿਖਾਉਂਦੇ ਹਨ ਕਿ ਕਾਂਗਰਸ 1984 ਨੂੰ ਕਿਵੇਂ ਯਾਦ ਕਰਦੀ ਹੈ ਤੇ ਪੀੜਤਾਂ ਦੇ ਜ਼ਖਮਾਂ ’ਤੇ ਲੂਣ ਛਿੜਕ ਰਹੀ ਹੈ।