ਕਿਸਾਨ ਆਗੂ ਦੇ ਭਰਾ ਦਾ ਕਤਲ ਕਰਨ ਵਾਲੇ ਦੀ ਹੱਤਿਆ
ਲਵਜੀਤ ਸਿੰਘ ਦੀ ਲਾਸ਼ ਭਾਕਿਯੂ ਮਝੈਲ ਦੇ ਸੂਬਾ ਪ੍ਰਧਾਨ ਦੇ ਘਰ ਵਿਚੋਂ ਹੀ ਮਿਲੀ
ਹਰੀਕੇ ਪੱਤਣ, 20 ਅਗਸਤ (ਸੰਜੀਵ ਕੁੰਦਰਾ)-ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦੇ ਭਰਾ ਸੱਤਪਾਲ ਸਿੰਘ ਪਾਲਾ, ਜਿਸ ਦੀ 12 ਅਗਸਤ ਨੂੰ ਉਸ ਦੇ ਦੋਸਤ ਲਵਜੀਤ ਸਿੰਘ ਲਵ ਵਾਸੀ ਕੋਟਬੁੱਢਾ ਨੇ ਸਤਪਾਲ ਸਿੰਘ ਪਾਲਾ ਦੇ ਪਿਸਤੌਲ ਨਾਲ ਉਸ ਦੇ ਘਰ ਹੀ ਹੱਤਿਆ ਕਰ ਦਿੱਤੀ ਸੀ ਅਤੇ ਹੱਤਿਆ ਤੋਂ ਬਾਅਦ ਲਵਜੀਤ ਸਿੰਘ ਫ਼ਰਾਰ ਹੋ ਗਿਆ ਸੀ। ਵੀਰਵਾਰ ਨੂੰ ਹੱਤਿਆ ਦੇ 8 ਦਿਨ ਬਾਅਦ ਲਵਜੀਤ ਸਿੰਘ ਦੀ ਵੀ ਹੱਤਿਆ ਕਰ ਦਿੱਤੀ ਗਈ।
ਲ
ਲਵਜੀਤ ਸਿੰਘ ਦੀ ਪੁਰਾਣੀ ਤਸਵੀਰ
21-08-2026
ਹਰੀਕੇ ਪੱਤਣ, 20 ਅਗਸਤ (ਸੰਜੀਵ ਕੁੰਦਰਾ)-ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦੇ ਭਰਾ ਸੱਤਪਾਲ ਸਿੰਘ ਪਾਲਾ, ਜਿਸ ਦੀ 12 ਅਗਸਤ ਨੂੰ ਉਸ ਦੇ ਦੋਸਤ ਲਵਜੀਤ ਸਿੰਘ ਲਵ ਵਾਸੀ ਕੋਟਬੁੱਢਾ ਨੇ ਸਤਪਾਲ ਸਿੰਘ ਪਾਲਾ ਦੇ ਪਿਸਤੌਲ ਨਾਲ ਉਸ ਦੇ ਘਰ ਹੀ ਹੱਤਿਆ ਕਰ ਦਿੱਤੀ ਸੀ ਅਤੇ ਹੱਤਿਆ ਤੋਂ ਬਾਅਦ ਲਵਜੀਤ ਸਿੰਘ ਫ਼ਰਾਰ ਹੋ ਗਿਆ ਸੀ। ਵੀਰਵਾਰ ਨੂੰ ਹੱਤਿਆ ਦੇ 8 ਦਿਨ ਬਾਅਦ ਲਵਜੀਤ ਸਿੰਘ ਦੀ ਵੀ ਹੱਤਿਆ ਕਰ ਦਿੱਤੀ ਗਈ। ਲਵਜੀਤ ਸਿੰਘ ਲਵ ਦੀ ਲਾਸ਼ ਭਾਰਤੀ ਕਿਸਾਨ ਯੂਨੀਅਨ ਮਝੈਲ ਦੇ ਪ੍ਰਧਾਨ ਸਤਨਾਮ ਸਿੰਘ ਦੇ ਘਰ ਵਿਚੋਂ ਹੀ ਮਿਲੀ। ਜਾਣਕਾਰੀ ਮੁਤਾਬਕ ਅੱਜ ਦੁਪਹਿਰ ਸਤਨਾਮ ਸਿੰਘ ਦੇ ਘਰ ਲਵਜੀਤ ਸਿੰਘ ਦੇ ਗੰਭੀਰ ਜ਼ਖ਼ਮੀ ਹੋਣ ਦੀ ਸੂਚਨਾ ਪੁਲਿਸ ਨੂੰ ਮਿਲੀ, ਜੋ ਕਿ ਗੰਭੀਰ ਜ਼ਖ਼ਮੀ ਹੋਣ ਕਾਰਨ ਦਮ ਤੋੜ ਗਿਆ। ਹਰੀਕੇ ਪੱਤਣ ਪੁਲਿਸ ਵਲੋਂ ਦਰਜ਼ ਐਫ.ਆਰ.ਆਈ. ਮੁਤਾਬਿਕ ਮਨਜੀਤ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਪੱਟੀ ਨੇ ਪੁਲਿਸ ਨੂੰ ਦੱਸਿਆ ਕਿ ਮੇਰੇ ਭਤੀਜੇ ਲਵਜੀਤ ਸਿੰਘ ਉਰਫ ਲਵ ਨੂੰ ਸਤਨਾਮ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਬੂਹ ਹਥਾੜ, ਦਲਬੀਰ ਸਿੰਘ ਵਾਸੀ ਬੂਹ ਹਥਾੜ, ਬਲਜੀਤ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਮਿੱਠੇ, ਗੁਰਵੰਤ ਸਿੰਘ ਵਾਸੀ ਕੋਟ ਦਾਤਾ, ਗੁਰਪ੍ਰੀਤ ਸਿੰਘ ਗੋਪੀ ਪੁੱਤਰ ਬਹਾਦਰ ਸਿੰਘ ਵਾਸੀ ਜੋੜ ਸਿੰਘ ਵਾਲਾ, ਮਨਜੀਤ ਸਿੰਘ ਮੰਨੂ ਪੁੱਤਰ ਅਮਰਜੀਤ ਸਿੰਘ ਵਾਸੀ ਹਰੀਕੇ, ਗੁਰਜੰਟ ਸਿੰਘ ਮੰਗਾ ਪੁੱਤਰ ਦਰਬਾਰਾ ਸਿੰਘ ਵਾਸੀ ਘੜੁੰਮ, ਭਜਨ ਸਿੰਘ ਪੁੱਤਰ ਮੱਸਾ ਸਿੰਘ ਵਾਸੀ ਰੂੜੀਵਾਲਾ, ਸੱਤਾ ਸਿੰਘ ਵਾਸੀ ਕੋਟ ਬੁੱਢਾ, ਗੁਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬੂਹ ਅਤੇ 10 ਅਣਪਛਾਤੇ ਵਿਅਕਤੀਆਂ ਨੇ ਵੱਖ-ਵੱਖ ਹਥਿਆਰਾਂ ਨਾਲ ਸੱਟਾਂ ਮਾਰ ਕੇ ਭਾਰੀ ਤਸ਼ੱਦਦ ਕਰਕੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਹਰੀਕੇ ਪੁਲਿਸ ਨੇ ਉਕਤ ਬਿਆਨਾਂ ਦੇ ਅਧਾਰ ’ਤੇ ਵੱਖ-ਵੱਖ ਧਾਰਾਵਾਂ ਤਹਿਤ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਕਿਸਾਨ ਆਗੂ ਸਤਨਾਮ ਸਿੰਘ ਦੇ ਪਿਤਾ ਦਲਬੀਰ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀ ਕਾਰ ’ਤੇ ਆਏ ਅਤੇ ਸਾਨੂੰ ਕਹਿਣ ਲੱਗੇ ਕਿ ਲਵਜੀਤ ਸਿੰਘ ਸਾਨੂੰ ਵੇਖ ਕੇ ਭੱਜਣ ਲੱਗਾ ਸੀ ਕਿ ਕਿਸੇ ਗੱਡੀ ਥੱਲੇ ਆ ਗਿਆ ਅਤੇ ਮਰੀ ਹਾਲਤ ਵਿਚ ਲਵਜੀਤ ਸਿੰਘ ਨੂੰ ਸਾਡੇ ਘਰ ਵਿਚ ਸੁੱਟ ਕੇ ਚਲੇ ਗਏ ਅਤੇ ਅਸੀਂ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ।