ਤਹਿਲਕਾ ਸੰਪਾਦਕ ਤੇਜਪਾਲ ਵਲੋਂ ਬੰਬੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ
ਨਵੀਂ ਦਿੱਲੀ, 20 ਅਗਸਤ (ਜਗਤਾਰ ਸਿੰਘ)-ਸਾਬਕਾ ਤਹਿਲਕਾ ਸੰਪਾਦਕ ਤਰੁਣ ਤੇਜਪਾਲ ਨੇ ਸਾਬਕਾ ਸਹਿਯੋਗੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਬੰਬੇ ਹਾਈ ਕੋਰਟ ਦੁਆਰਾ ਸੁਣਾਈ ਗਈ 10 ਸਾਲ ਦੀ ਸਜ਼ਾ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ। ਬੰਬੇ ਹਾਈ ਕੋਰਟ ਨੇ ਕੁੱਝ ਪਹਿਲਾਂ ਹੀ ਤੇਜਪਾਲ ਨੂੰ ਗੋਆ ਵਿਚ 2013 ਵਿਚ ਇੱਕ ਜੂਨੀਅਰ ਮਹਿਲਾ ਸਹਿਯੋਗੀ ਦੇ ਜਿਣਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਸੀ ਅਤੇ 10 ਸਾਲ ਦੀ ਸਜ਼ਾ ਸੁਣਾਈ ਹੈ।
ਨਵੀਂ ਦਿੱਲੀ, 20 ਅਗਸਤ (ਜਗਤਾਰ ਸਿੰਘ)-ਸਾਬਕਾ ਤਹਿਲਕਾ ਸੰਪਾਦਕ ਤਰੁਣ ਤੇਜਪਾਲ ਨੇ ਸਾਬਕਾ ਸਹਿਯੋਗੀ ਨਾਲ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਬੰਬੇ ਹਾਈ ਕੋਰਟ ਦੁਆਰਾ ਸੁਣਾਈ ਗਈ 10 ਸਾਲ ਦੀ ਸਜ਼ਾ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਹੈ। ਬੰਬੇ ਹਾਈ ਕੋਰਟ ਨੇ ਕੁੱਝ ਪਹਿਲਾਂ ਹੀ ਤੇਜਪਾਲ ਨੂੰ ਗੋਆ ਵਿਚ 2013 ਵਿਚ ਇੱਕ ਜੂਨੀਅਰ ਮਹਿਲਾ ਸਹਿਯੋਗੀ ਦੇ ਜਿਣਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਸੀ ਅਤੇ 10 ਸਾਲ ਦੀ ਸਜ਼ਾ ਸੁਣਾਈ ਹੈ। ਤੇਜਪਾਲ ਨੇ ਇਹ ਪਟੀਸ਼ਨ ਤਦ ਦਾਇਰ ਕੀਤੀ ਹੈ ਜਦ ਗੋਆ ਸਰਕਾਰ ਨੇ 18 ਅਗਸਤ ਨੂੰ ਇਸੇ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਅਰਜ਼ੀ ਦਾਖਲ ਕੀਤੀ ਹੈ । ਰਾਜ ਸਰਕਾਰ ਨੇ ਹਾਈ ਕੋਰਟ ਤੋਂ ਤੇਜਪਾਲ ਨੂੰ ਮਿਲੀ ਸਜ਼ਾ ਵਧਾਉਣ ਦੀ ਮੰਗ ਕੀਤੀ ਸੀ । ਇਹ ਮਾਮਲਾ ਸਾਲ 2013 ਨਾਲ ਸਬੰਧਿਤ ਹੈ ਅਤੇ ਤਰੁਣ ਤੇਜਪਾਲ ’ਤੇ ਦੋਸ਼ ਸੀ ਕਿ ਉਨ੍ਹਾਂ ਨੇ ਗੋਆ ਦੇ ਇੱਕ ਲਗਜ਼ਰੀ ਹੋਟਲ ਦੀ ਲਿਫ਼ਟ ਵਿਚ ਆਪਣੀ ਜੂਨੀਅਰ ਸਹਿਯੋਗੀ ਦੇ ਨਾਲ ਜਿਣਸੀ ਸ਼ੋਸ਼ਣ ਕੀਤਾ ।