21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕਿਰਾਏ ਦੇ ਮਕਾਨ ’ਚੋਂ ਔਰਤ ਤੇ ਮਰਦ ਦੀਆਂ ਲਾਸ਼ਾਂ ਮਿਲੀਆਂ

ਸ੍ਰੀ ਮੁਕਤਸਰ ਸਾਹਿਬ, 20 ਅਗਸਤ (ਹਰਮਹਿੰਦਰਪਾਲ)-ਥਾਂਦੇਵਾਲਾ ਰੋਡ ’ਤੇ ਨਾਮਦੇਵ ਧਰਮਸ਼ਾਲਾ ਦੇ ਸਾਹਮਣੇ ਵਾਲੀ ਗਲੀ ’ਚ ਕਿਰਾਏ ਦੇ ਮਕਾਨ ’ਚੋਂ ਔਰਤ ਅਤੇ ਮਰਦ ਦੀਆਂ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫ਼ੈਲ ਗਈ। ਸੂਚਨਾ ਮਿਲਣ ’ਤੇ ਥਾਣਾ ਸ਼ਹਿਰੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

Ad Position 21
No active advertisement
ਅਜੀਤ ਡੈਸਕ 21-08-2026
ਸ੍ਰੀ ਮੁਕਤਸਰ ਸਾਹਿਬ, 20 ਅਗਸਤ (ਹਰਮਹਿੰਦਰਪਾਲ)-ਥਾਂਦੇਵਾਲਾ ਰੋਡ ’ਤੇ ਨਾਮਦੇਵ ਧਰਮਸ਼ਾਲਾ ਦੇ ਸਾਹਮਣੇ ਵਾਲੀ ਗਲੀ ’ਚ ਕਿਰਾਏ ਦੇ ਮਕਾਨ ’ਚੋਂ ਔਰਤ ਅਤੇ ਮਰਦ ਦੀਆਂ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫ਼ੈਲ ਗਈ। ਸੂਚਨਾ ਮਿਲਣ ’ਤੇ ਥਾਣਾ ਸ਼ਹਿਰੀ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਔਰਤ ਦੀ ਲਾਸ਼ ਕਮਰੇ ’ਚ ਮੰਜੇ ’ਤੇ ਪਈ ਮਿਲੀ, ਜਦਕਿ ਮਰਦ ਦੀ ਲਾਸ਼ ਪੱਖੇ ਨਾਲ ਫ਼ਾਹਾ ਲਾ ਕੇ ਲਟਕਦੀ ਮਿਲੀ। ਮ੍ਰਿਤਕ ਦੀ ਪਛਾਣ ਜਸਵਿੰਦਰ ਸਿੰਘ (47) ਪੁੱਤਰ ਗਿਰਧਾਰੀ ਲਾਲ ਵਾਸੀ ਪਿੰਡ ਬਾਂਮ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ 5-6 ਸਾਲਾਂ ਤੋਂ ਮੁਕਤਸਰ ਵਿਖੇ ਇਸ ਮਕਾਨ ’ਚ ਕਿਰਾਏ ’ਤੇ ਰਹਿ ਰਿਹਾ ਸੀ, ਔਰਤ ਦੀ ਪਛਾਣ ਅਜੇ ਨਹੀਂ ਹੋ ਸਕੀ। ਘਟਨਾ ਦੀ ਸੂਚਨਾ ਮਿਲਣ ’ਤੇ ਫੌਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਜ਼ਰੂਰੀ ਸਬੂਤ ਇਕੱਠੇ ਕੀਤੇ।
Ad Position 22
No active advertisement
ਪਿਛਲੀ ਖ਼ਬਰ ਡਾ. ਹਮਦਰਦ ਦਾ ਜਨਮ ਦਿਨ ਮੋਗਾ ਵਿਖੇ ਵਿਸ਼ਾਲ ਖ਼ੂਨਦਾਨ ਕੈਂਪ ਲਗਾ ਕੇ ਮਨਾਇਆ ਗਿਆ ਡਾ. ਹਮਦਰਦ ਦੇ ਜਨਮ ਦਿਨ ਮੌਕੇ ਖ਼ੂਨਦਾਨ ਕ... ਅਗਲੀ ਖ਼ਬਰ ਹੈਰੋਇਨ ਸਮੇਤ ਕਾਬੂ ਕੀਤੇ ਵਿਅਕਤੀ ਨੇ ਪੁਲਿਸ ਚੌਕੀ ਅੰਦਰ ਲਿਆ ਫ਼ਾਹਾ
Ad Position 24