20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸੇਵਾ-ਮੁਕਤ ਜੇਲ੍ਹ ਸੁਪਰਡੈਂਟ ’ਤੇ ਦੋਸ਼ ਲਗਾਉਣ ਬਾਅਦ ਜੇਲ੍ਹ ਮੁਲਾਜ਼ਮ ਵਲੋਂ ਖ਼ੁਦਕੁਸ਼ੀ

ਬਠਿੰਡਾ, 19 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਜੇਲ੍ਹ ਵਿਚ ਪੈਸਕੋ ਅਧੀਨ ਤਾਇਨਾਤ ਰਹੇ ਬਲਵੀਰ ਸਿੰਘ (63) ਵਾਸੀ ਰਾਮਪੁਰਾ ਫੂਲ ਵਲੋਂ ਇਥੋਂ ਦੀ ਝੀਲ ਵਿਚ ਛਾਲ ਕੇ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਵਲੋਂ ਆਪਣੇ ਮੋਬਾਈਲ ਫ਼ੋਨ ਉਤੇ ‘ਲਾਈਵ’ ਹੋ ਕੇ ਬਠਿੰਡਾ ਦੀ ਮਹਿਲਾ ਜੇਲ੍ਹ ਦੇ ਇਕ ਸੇਵਾ-ਮੁਕਤ ਸੁਪਰਡੈਂਟ ਅਤੇ ਉਸ ਦੇ ਕੁਝ ਪਰਿਵਾਰਕ ਮੈਂਬਰਾਂ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਇਨ੍ਹਾਂ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਰਿਹਾ ਹੈ ਤੇ ਇਹ ਸਾਰੇ ਜਣੇ ਉਸ ਦੀ ਮੌਤ ਲਈ ਜ਼ਿੰਮੇਵਾਰ ਹੋਣਗੇ।

Ad Position 21
No active advertisement
ਖ਼ੁਦਕੁਸ਼ੀ ਤੋਂ ਪਹਿਲਾਂ ਦੋਸ਼ ਲਗਾਉਂਦਾ ਹੋਇਆ ਬਲਵੀਰ ਸਿੰਘ। 20-08-2026
ਬਠਿੰਡਾ, 19 ਅਗਸਤ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਜੇਲ੍ਹ ਵਿਚ ਪੈਸਕੋ ਅਧੀਨ ਤਾਇਨਾਤ ਰਹੇ ਬਲਵੀਰ ਸਿੰਘ (63) ਵਾਸੀ ਰਾਮਪੁਰਾ ਫੂਲ ਵਲੋਂ ਇਥੋਂ ਦੀ ਝੀਲ ਵਿਚ ਛਾਲ ਕੇ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਵਲੋਂ ਆਪਣੇ ਮੋਬਾਈਲ ਫ਼ੋਨ ਉਤੇ ‘ਲਾਈਵ’ ਹੋ ਕੇ ਬਠਿੰਡਾ ਦੀ ਮਹਿਲਾ ਜੇਲ੍ਹ ਦੇ ਇਕ ਸੇਵਾ-ਮੁਕਤ ਸੁਪਰਡੈਂਟ ਅਤੇ ਉਸ ਦੇ ਕੁਝ ਪਰਿਵਾਰਕ ਮੈਂਬਰਾਂ ’ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਇਨ੍ਹਾਂ ਤੋਂ ਤੰਗ ਹੋ ਕੇ ਖ਼ੁਦਕੁਸ਼ੀ ਕਰ ਰਿਹਾ ਹੈ ਤੇ ਇਹ ਸਾਰੇ ਜਣੇ ਉਸ ਦੀ ਮੌਤ ਲਈ ਜ਼ਿੰਮੇਵਾਰ ਹੋਣਗੇ।ਬਲਵੀਰ ਸਿੰਘ ਨੇ ਕਿਹਾ ਕਿ ਸੇਵਾ-ਮੁਕਤ ਸੁਪਰਡੈਂਟ ਦੀ ਕਥਿਤ ਦੂਜੀ ਪਤਨੀ ਨੂੰ ਇਨਸਾਫ਼ ਦਿਵਾਉਣ ਲਈ ਉਸ ਦਾ ਸਾਥ ਦੇਣ ਤੋਂ ਪਿੱਛੇ ਹਟਣ ਲਈ ਉਸ ’ਤੇ ਸੁਪਰਡੈਂਟ ਤੇ ਉਸ ਦੇ ਕੁਝ ਪਰਿਵਾਰਕ ਮੈਂਬਰਾਂ ਵਲੋਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਅਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ ਪਰ ਪੁਲਿਸ ਨੇ ਉਸ ਨੂੰ ਇਨਸਾਫ਼ ਨਹੀਂ ਦਿੱਤਾ, ਜਿਸ ਲਈ ਉਹ ਮਰਨ ਲਈ ਮਜ਼ਬੂਰ ਹੋਇਆ।ਘਟਨਾ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫ਼ੇਅਰ ਸੁਸਾਇਟੀ ਅਤੇ ਥਾਣਾ ਥਰਮਲ ਦੀ ਪੁਲਿਸ ਟੀਮ ਪੁੱਜੀ, ਜਿਸ ਵਲੋਂ ਬਲਵੀਰ ਸਿੰਘ ਨੂੰ ਝੀਲ ‘ਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਪਾਣੀ ਵਿਚ ਡੁਬਣ ਕਰਕੇ ਉਸ ਦੀ ਮੌਤ ਹੋ ਚੁੱਕੀ ਸੀ। ਡੀ.ਐਸ.ਪੀ. (ਸਿਟੀ-2) ਅਰੁਣ ਮੁੰਡਣ ਦਾ ਕਹਿਣਾ ਸੀ ਕਿ ਮ੍ਰਿਤਕ ਵਲੋਂ ਖ਼ੁਦਕੁਸ਼ੀ ਤੋਂ ਪਹਿਲਾਂ ਲਾਈਵ ਹੋ ਕੇ ਜਿੰਨਾਂ ਵਿਅਕਤੀਆਂ ’ਤੇ ਦੋਸ਼ ਲਗਾਏ ਗਏ ਹਨ, ਉਨ੍ਹਾਂ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਥਾਣਾ ਥਰਮਲ ਦੇ ਮੁੱਖ ਅਧਿਕਾਰੀ ਇੰਸਪੈਕਟਰ ਹਰਜੋਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਕੋਈ ਵੀ ਦੋਸ਼ੀ ਬਖ਼ਸ਼ਿਆ ਨਹੀਂ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਾਲੇ ਵਲੋਂ ਜੀਜੇ ਦਾ ਕਤਲ ਅਗਲੀ ਖ਼ਬਰ ਪੰਜਾਬ-ਹਰਿਆਣਾ ਸੂਬਿਆਂ ਦਾ ਖਨੌਰੀ ਬਾਰਡਰ ਖੁੱਲ੍ਹਿਆ, ਲੋਕਾਂ ਨੇ ਲਿਆ ਸੁੱਖ ਦਾ ਸਾਹ 15 ਅਗਸਤ ਦੀ ਸ਼ਾਮ ਤੋਂ ਕਿਸਾਨਾਂ ਦੇ...
Ad Position 24