09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾਵਾਰ ਰੈਲੀਆਂ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾਵਾਰ ਰੈਲੀਆਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 10-08-2026

ਚੰਡੀਗੜ੍ਹ, 9 ਅਗਸਤ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 15 ਅਗਸਤ ਤੋਂ 12 ਹਲਕਾਵਾਰ ਅਤੇ 3 ਸਾਲਾਨਾ ਕਾਨਫਰੰਸ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੈਲੀਆਂ ਦੀ ਸ਼ੁਰੂਆਤ 15 ਅਗਸਤ ਨੂੰ ਇਸੜੂ (ਖੰਨਾ) ਤੋਂ ਸ਼ੁਰੂ ਕੀਤੀ ਜਾਵੇਗੀ। ਇਸੇ ਤਰ੍ਹਾਂ 16 ਨੂੰ ਗੁਰੂ ਹਰਿਸਹਾਇ, 20 ਨੂੰ ਲੌਂਗੋਵਾਲ, 26 ਨੂੰ ਮਲੌਟ, 28 ਨੂੰ ਬਾਬਾ ਬਕਾਲਾ, 30 ਨੂੰ ਘਿਨੌਰ, 6 ਸਤੰਬਰ ਨੂੰ ਅਜਨਾਲਾ, 9 ਨੂੰ ਧਰਮਕੋਟ, 10 ਨੂੰ ਖਰੜ, 11 ਨੂੰ ਬਲਾਚੌਰ, 13 ਨੂੰ ਖਡੂਰ ਸਾਹਿਬ, 16 ਨੂੰ ਨਿਹਾਲਾ ਸਿੰਘ ਵਾਲਾ, 20 ਨੂੰ ਤਰਨ ਤਾਰਨ, 23 ਨੂੰ ਜੰਡਆਲਾ ਗੁਰੂ ਅਤੇ 27 ਨੂੰ ਮਜੀਠਾ ਵਿਖੇ ਰੈਲੀਆਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸੀਨੀਅਰ ਲੀਡਰਸ਼ਿਪ ਸ਼ਾਮਿਲ ਹੋਵੇਗੀ।

Ad Position 22
No active advertisement
ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ਵਿਚੋਂ ਤਿੰਨ ਹਵਾਲਾਤੀਆਂ ਪਾਸੋਂ ਮੋਬਾਈਲ ਬਰਾਮਦ ਅਗਲੀ ਖ਼ਬਰ ਨੌਜਵਾਨ ਦੀ ਹੱਤਿਆ
Ad Position 24