08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

‘ਅਮਨ ਦੇ ਪੁਲ’ ਅਤੇ ‘ਮੁਹੱਬਤ ਦੀ ਰਾਹਦਾਰੀ’ ’ਤੇ ਸਿਆਸੀ ਤੇ ਸਰਹੱਦੀ ਤਲਖ਼ੀਆਂ ਪਈਆਂ ਭਾਰੂ

ਅੰਮ੍ਰਿਤਸਰ, 9 ਨਵੰਬਰ (ਸੁਰਿੰਦਰ ਕੋਛੜ)-ਸੰਸਾਰ ਭਰ ਦੀ ਸੰਗਤ ਅਤੇ ਵਿਸ਼ੇਸ਼ ਤੌਰ ’ਤੇ ਸਿੱਖਾਂ ਵਲੋਂ ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਨਿਤ ਕੀਤੀ ਜਾਂਦੀ ਰਹੀ ਅਰਦਾਸ 7 ਵਰ੍ਹੇ ਪਹਿਲਾਂ 9 ਨਵੰਬਰ 2019 ਨੂੰ ਕਰਤਾਰਪੁਰ ਲਾਂਘੇ ਦੇ ਰੂਪ ’ਚ ਪੂਰੀ ਹੋਈ। ਇਹ ਲਾਂਘਾ ਬਣਨ ਨਾਲ ਦੋਵੇਂ ਮੁਲਕਾਂ ਦੀਆਂ ਸਰਹੱਦਾਂ ਤਾਂ ਆਪਸ ’ਚ ਮਿਲ ਗਈਆਂ, ਪਰ ਇਸ ਦੇ ਬਾਵਜੂਦ ‘ਅਮਨ ਦੇ ਪੁਲ’ ਅਤੇ ‘ਮੁਹੱਬਤ ਦੀ ਰਾਹਦਾਰੀ’ ਵਰਗੇ ਨਾਵਾਂ ਨਾਲ ਜਾਣੇ ਜਾਂਦੇ ਇਸ ਕਰਤਾਰਪੁਰ ਲਾਂਘੇ ’ਤੇ ਸਿਆਸੀ ਅਤੇ ਸਰਹੱਦੀ ਤਲਖ਼ੀਆਂ ਭਾਰੂ ਰਹੀਆਂ।

Ad Position 21
No active advertisement
ਅਜੀਤ ਡੈਸਕ 10-11-2026
ਅੰਮ੍ਰਿਤਸਰ, 9 ਨਵੰਬਰ (ਸੁਰਿੰਦਰ ਕੋਛੜ)-ਸੰਸਾਰ ਭਰ ਦੀ ਸੰਗਤ ਅਤੇ ਵਿਸ਼ੇਸ਼ ਤੌਰ ’ਤੇ ਸਿੱਖਾਂ ਵਲੋਂ ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਨਿਤ ਕੀਤੀ ਜਾਂਦੀ ਰਹੀ ਅਰਦਾਸ 7 ਵਰ੍ਹੇ ਪਹਿਲਾਂ 9 ਨਵੰਬਰ 2019 ਨੂੰ ਕਰਤਾਰਪੁਰ ਲਾਂਘੇ ਦੇ ਰੂਪ ’ਚ ਪੂਰੀ ਹੋਈ। ਇਹ ਲਾਂਘਾ ਬਣਨ ਨਾਲ ਦੋਵੇਂ ਮੁਲਕਾਂ ਦੀਆਂ ਸਰਹੱਦਾਂ ਤਾਂ ਆਪਸ ’ਚ ਮਿਲ ਗਈਆਂ, ਪਰ ਇਸ ਦੇ ਬਾਵਜੂਦ ‘ਅਮਨ ਦੇ ਪੁਲ’ ਅਤੇ ‘ਮੁਹੱਬਤ ਦੀ ਰਾਹਦਾਰੀ’ ਵਰਗੇ ਨਾਵਾਂ ਨਾਲ ਜਾਣੇ ਜਾਂਦੇ ਇਸ ਕਰਤਾਰਪੁਰ ਲਾਂਘੇ ’ਤੇ ਸਿਆਸੀ ਅਤੇ ਸਰਹੱਦੀ ਤਲਖ਼ੀਆਂ ਭਾਰੂ ਰਹੀਆਂ। ਜਿਸ ਕਾਰਨ ਇਸ ਸਾਂਝੇ ਲਾਂਘੇ ਦੀ ਮਾਰਫ਼ਤ ਬਹੁਤ ਘੱਟ ਭਾਰਤੀ ਯਾਤਰੂ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਅਤੇ ਅੰਤਿਮ ਅਸਥਾਨ ਦੇ ਦਰਸ਼ਨ ਕਰ ਸਕੇ। ਦੱਸਣਯੋਗ ਹੈ ਕਿ ਇਹ ਲਾਂਘਾ ਸਿਰਫ਼ ਭਾਰਤੀ ਯਾਤਰੂਆਂ ਨੂੰ ਸਰਹੱਦ ਪਾਰ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ ਹੀ ਨਹੀਂ ਕਰਵਾ ਰਿਹਾ, ਬਲਕਿ ਇਹ ਲਾਂਘਾ ਦੇਸ਼ ਦੀ ਵੰਡ ਵੇਲੇ ਵਿਛੜੇ ਦਰਜਨਾਂ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੀ ਮਿਲਾ ਚੁੱਕਿਆ ਹੈ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਬੰਦ ਕੀਤਾ ਕਰਤਾਰਪੁਰ ਲਾਂਘਾ ਪਿਛਲੇ ਲਗਪਗ 19 ਮਹੀਨਿਆਂ ਤੋਂ ਬੰਦ ਹੈ। ਇਸ ਲਾਂਘੇ ਨੂੰ ਖੁਲ੍ਹਵਾਉਣ ਲਈ ਦੇਸ਼-ਵਿਦੇਸ਼ ਦੇ ਸਿੱਖਾਂ ਸਮੇਤ ਪਾਕਿਸਤਾਨੀ ਸਿੱਖ ਆਗੂਆਂ ਵਲੋਂ ਭਾਰਤ ਸਰਕਾਰ ਤੋਂ ਸੈਂਕੜੇ ਵਾਰ ਅਪੀਲ ਕੀਤੀ ਜਾ ਚੁੱਕੀ ਹੈ, ਪਰ ਫਿਲਹਾਲ ਕੇਂਦਰ ਸਰਕਾਰ ਦੇ ਅਗਲੇ ਹੁਕਮਾਂ ਤੱਕ ਲਾਂਘਾ ਬੰਦ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਪੈਰੋਲ ਲਈ ਅੱਜ ਦਾਇਰ ਕੀਤੀ ਜਾਵੇਗੀ ਅਰਜ਼ੀ- ਐਡਵੋਕੇਟ ਮਾਨ, ਪੰਨੂੰ ਅਗਲੀ ਖ਼ਬਰ ਅਕਾਲੀ ਸਰਕਾਰ ਬਣਨ ’ਤੇ 48 ਘੰਟਿਆਂ ’ਚ ਹੋਵੇਗੀ ਬੰਦੀ ਸਿੰਘਾਂ ਦੀ ਰਿਹਾਈ-ਸਰਨਾ
Ad Position 24