ਪਾਕਿਸਤਾਨ ਤੋਂ ਭਾਰਤੀ ਪੰਜਾਬ ’ਚ ਵੱਡੀ ਪੱਧਰ ’ਤੇ ਡਰੋਨਾਂ ਰਾਹੀਂ ਤਸਕਰੀ ਜਾਰੀ
ਪੰਜਾਬ ਪੁਲਿਸ ਨੂੰ ਸਰਹੱਦ ’ਤੇ ਲਗਾਏ ਸੀ. ਸੀ. ਟੀ. ਵੀ. ਕੈਮਰਿਆਂ ਤੇ ਐਂਟੀ ਡਰੋਨ ਵਾਹਨਾਂ ਨਾਲ ਮਿਲ ਰਹੀਆਂ ਸਫ਼ਲਤਾਵਾਂ
ਅਟਾਰੀ ਸਰਹੱਦ, 9 ਅਗਸਤ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤੀ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਲਗਾਤਾਰ ਨਸ਼ੀਲੇ ਪਦਾਰਥ, ਅਸਲ੍ਹਾ ਤੇ ਹੋਰ ਕਈ ਤਰ੍ਹਾਂ ਦੀ ਤਸਕਰੀ ਡਰੋਨਾ ਰਾਹੀਂ ਭਾਰਤ ਅੰਦਰ ਆ ਰਹੀ ਹੈ। ਭਾਰਤੀ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਖੇਤਰਾਂ ਵਿਚ ਜ਼ਿਆਦਾਤਰ ਡਰੋਨਾਂ ਦੀ ਤਸਕਰੀ ਅੰਮ੍ਰਿਤਸਰ, ਤਰਨ ਤਾਰਨ ਤੇ ਫਿਰੋਜ਼ਪੁਰ ਫਾਜਿਲਕਾ ਖੇਤਰ ਵਿਚ ਹੋ ਰਹੀ ਹੈ, ਜਿਸ ਦੀ ਰੋਕਥਾਮ ਲਈ ਪੰਜਾਬ ਪੁਲਿਸ ਅਤੇ ਬੀ.
ਪ
ਪੰਜਾਬ ਦੀ ਅੰਤਰਰਾਸ਼ਟਰੀ ਸਰਹੱਦ ’ਤੇ ਲਗਾਇਆ ਇਕ ਸੀ. ਸੀ. ਟੀ. ਵੀ. ਕੈਮਰਾ। ਤਸਵੀਰ : ਰਾਜਿੰਦਰ ਸਿੰਘ ਰੂਬੀ
10-08-2026
ਅਟਾਰੀ ਸਰਹੱਦ, 9 ਅਗਸਤ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤੀ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਅੰਤਰਰਾਸ਼ਟਰੀ ਸਰਹੱਦ ’ਤੇ ਪਾਕਿਸਤਾਨ ਵਾਲੇ ਪਾਸਿਓਂ ਲਗਾਤਾਰ ਨਸ਼ੀਲੇ ਪਦਾਰਥ, ਅਸਲ੍ਹਾ ਤੇ ਹੋਰ ਕਈ ਤਰ੍ਹਾਂ ਦੀ ਤਸਕਰੀ ਡਰੋਨਾ ਰਾਹੀਂ ਭਾਰਤ ਅੰਦਰ ਆ ਰਹੀ ਹੈ। ਭਾਰਤੀ ਪੰਜਾਬ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਖੇਤਰਾਂ ਵਿਚ ਜ਼ਿਆਦਾਤਰ ਡਰੋਨਾਂ ਦੀ ਤਸਕਰੀ ਅੰਮ੍ਰਿਤਸਰ, ਤਰਨ ਤਾਰਨ ਤੇ ਫਿਰੋਜ਼ਪੁਰ ਫਾਜਿਲਕਾ ਖੇਤਰ ਵਿਚ ਹੋ ਰਹੀ ਹੈ, ਜਿਸ ਦੀ ਰੋਕਥਾਮ ਲਈ ਪੰਜਾਬ ਪੁਲਿਸ ਅਤੇ ਬੀ. ਐੱਸ. ਐੱਫ. ਵਲੋਂ ਸਾਂਝੀ ਰਾਏ ਮਸ਼ਵਰੇ ਨਾਲ ਪੰਜਾਬ ਸਰਹੱਦ ਨੂੰ ਜਾਣ ਵਾਲੀਆਂ ਸੜਕਾਂ ਦੇ ਚੌਰਾਹੇ ਰਸਤੇ ਡਿਫੈਂਸ ਨਹਿਰ ਤੇ ਫਾਜ਼ਿਲਕਾ ਤੋਂ ਗੁਰਦਾਸਪੁਰ ਤੱਕ ਕਰੀਬ 44 ਕਰੋੜ ਰੁਪਏ ਦੀ ਲਾਗਤ ਨਾਲ ਨਵੀਂ ਆਧੁਨਿਕ ਕਿਸਮ ਦੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ, ਇਨ੍ਹਾਂ ਕੈਮਰਿਆਂ ਰਾਹੀਂ ਬੇਸ਼ੱਕ ਭਾਵੇਂ ਪੰਜਾਬ ਪੁਲਿਸ ਤੇ ਬੀ. ਐੱਸ. ਐੱਫ. ਨੂੰ ਵੱਡੀਆਂ ਸਫਲਤਾਵਾਂ ਹਸਪਤਾਲ ਕਰਦਿਆ ਪਾਕਿਸਤਾਨੀ ਤਸਕਰਾਂ ਦੇ ਭਾਰਤ ਦੇਸ਼ ਪ੍ਰਤੀ ਘਟੀਆ ਮਨਸੂਬਿਆਂ ’ਤੇ ਪਾਣੀ ਫੇਰਿਆ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਪਾਕਿਸਤਾਨੀ ਤਸਕਰਾਂ ਵਲੋਂ ਚੜ੍ਹਦੇ ਪੰਜਾਬ ਦੇ ਸਰਹੱਦੀ ਦੇ ਪਿੰਡਾਂ ਵਿਚ ਲਗਾਤਾਰ ਰਾਤ-ਦਿਨ ਡਰੋਨਾ ਰਾਹੀਂ ਨਸ਼ੀਲੇ ਪਦਾਰਥ, ਹਥਿਆਰ ਅਤੇ ਧਮਾਕਾਖੇਜ਼ ਸਮਗਰੀ ਨੂੰ ਭੇਜਿਆ ਜਾ ਰਿਹਾ ਹੈ। ਪਾਕਿਸਤਾਨ ਤੋਂ ਆਉਣ ਵਾਲੇ ਡਰੋਨਾਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਸਰਹੱਦੀ ਪੁਲਿਸ ਥਾਣਿਆਂ ਵਿਚ ਭੇਜੀਆਂ ਗਈਆਂ ਐਂਟੀ ਡਰੋਨ ਵਾਹਨ ਵਿਚ ਲੱਗੇ ਸਿਸਟਮ ਰਾਹੀਂ ਵੀ ਪੰਜਾਬ ਪੁਲਿਸ ਨੂੰ ਵੱਡੀਆਂ ਸਫ਼ਲਤਾਵਾਂ ਹਾਸਲ ਹੋ ਰਹੀਆਂ ਹਨ। ਸਰਹੱਦੀ ਖੇਤਰ ਅੰਦਰ ਰੁਜ਼ਗਾਰ ਦੇ ਸਾਧਨ ਨਾ ਹੋਣ ਕਰਕੇ ਇਥੋਂ ਦੇ ਨੌਜਵਾਨ ਤੇ ਨਾਬਾਲਗ ਬੱਚੇ ਚੰਦ ਪੈਸਿਆਂ ਦੀ ਖਾਤਰ ਲਾਲਚ ਵੱਸ ਹੋ ਕੇ ਪਾਕਿਸਤਾਨੀ ਨਸ਼ਾ ਤਸਕਰਾਂ ਦੇ ਇਸ਼ਾਰੇ ’ਤੇ ਡਰੋਨਾ ਰਾਹੀਂ ਭਾਰਤ ਆਉਣ ਵਾਲੇ ਨਸ਼ੀਲੇ ਪਦਾਰਥਾਂ ਨੂੰ ਅੱਗੇ ਲੈ ਕੇ ਜਾਣ ਦਾ ਕੰਮ ਕਰਦੇ ਹੋਏ ਪੁਲਿਸ ਦੇ ਹੱਥੀਂ ਚੜ ਰਹੇ ਹਨ। ਇਥੇ ਹੀ ਬੱਸ ਨਹੀਂ ਕੁਝ ਨੌਜਵਾਨ ਜੋ ਨਸ਼ਿਆਂ ਦੇ ਦਲ ਦਲ ਵਿਚ ਫਸੇ ਹੋਏ ਹਨ, ਉਹ ਵੀ ਇਹੋ ਜਿਹੇ ਘਟੀਆ ਕਿਸਮ ਦੇ ਕੰਮ ਕਰਦੇ ਹੋਏ ਅਨੇਕਾਂ ਵਾਰੀ ਪੁਲਿਸ ਵਲੋਂ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਭੇਜੇ ਜਾ ਰਹੇ ਹਨ।