09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੰਜਾਬ ਦਾ ਵਿਕਾਸ ਸੂਬੇ ’ਚ ਭਾਜਪਾ ਸਰਕਾਰ ਬਣਨ ਨਾਲ ਸ਼ੁਰੂ ਹੋਵੇਗਾ-ਨਾਇਬ ਸਿੰਘ ਸੈਣੀ

ਸਮਾਣਾ, 9 ਅਗਸਤ (ਸਾਹਿਬ ਸਿੰਘ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਸਮਾਣਾ ਵਿਖੇ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਦਾ ਵਿਕਾਸ ਸੂਬੇ ਵਿਚ ਭਾਜਪਾ ਸਰਕਾਰ ਬਣਨ ਨਾਲ ਹੀ ਸੰਭਵ ਹੈ। ਸੈਣੀ ਦੀ ਸ਼ਹਿਰ ਵਿਚ ਇਹ ਦੂਸਰੀ ਫੇਰੀ ਸੀ।

Ad Position 21
No active advertisement
ਸਮਾਣਾ ਵਿਖੇ ਭਾਜਪਾ ਦੀ ਬੈਠਕ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ। ਤਸਵੀਰ : ਸਾਹਿਬ ਸਿੰਘ 10-08-2026
ਸਮਾਣਾ, 9 ਅਗਸਤ (ਸਾਹਿਬ ਸਿੰਘ)-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਸਮਾਣਾ ਵਿਖੇ ਇਕ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬ ਦਾ ਵਿਕਾਸ ਸੂਬੇ ਵਿਚ ਭਾਜਪਾ ਸਰਕਾਰ ਬਣਨ ਨਾਲ ਹੀ ਸੰਭਵ ਹੈ। ਸੈਣੀ ਦੀ ਸ਼ਹਿਰ ਵਿਚ ਇਹ ਦੂਸਰੀ ਫੇਰੀ ਸੀ। ਸੈਣੀ ਕਾਰੋਬਾਰੀ ਅਤੇ ਭਾਜਪਾ ਆਗੂ ਨੀਰਜ ਜਿੰਦਲ ਦੇ ਗ੍ਰਹਿ ਵਿਖੇ ਪਹੁੰਚੇ, ਜਿਥੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਅਕਾਲੀ ਦਲ (ਬ) ਨਾਲ ਸੰਭਾਵੀ ਗੱਠਜੋੜ ਤੋਂ ਭਾਜਪਾ ਵਰਕਰਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਨੀਰਜ ਜਿੰਦਲ ਦੇ ਨਿਵਾਸ ਸਥਾਨ ’ਤੇ ਹੋਈ ਛੋਟੀ ਬੈਠਕ ਦੌਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੀ ਰਾਜਨੀਤਿਕ ਸਥਿਤੀ, ਭਾਜਪਾ ਦੀਆਂ ਨੀਤੀਆਂ ਅਤੇ ਹਰਿਆਣਾ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ’ਤੇ ਵਿਚਾਰ-ਚਰਚਾ ਕੀਤੀ। ਸਟੇਜ ਤੋਂ ਸਮਾਣਾ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਾਸੋਂ ਮੰਗ ਕੀਤੀ ਗਈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਮਾਣਾ ਹਲਕੇ ਲਈ ਸਮਾਣਾ ਤੋਂ ਹੀ ਭਾਜਪਾ ਦਾ ਉਮੀਦਵਾਰ ਦਿੱਤਾ ਜਾਵੇ। ਬੈਠਕ ਨੂੰ ਸੰਬੋਧਨ ਕਰਦਿਆਂ ਸੈਣੀ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਹਰਿਆਣਾ ਦੀ ਤਰਜ਼ ’ਤੇ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਅਤੇ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਹਰਿਆਣਾ ਵਿਚ ਭਾਜਪਾ ਸਰਕਾਰ ਵਲੋਂ ਕਿਸਾਨਾਂ, ਔਰਤਾਂ, ਵਪਾਰੀਆਂ ਅਤੇ ਕਾਰੋਬਾਰੀ ਵਰਗ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਅਤੇ ਸਹੂਲਤਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਮੌਕੇ ਭਾਜਪਾ ਜ਼ਿਲ੍ਹਾ ਪਟਿਆਲਾ ਦੱਖਣੀ ਦੇ ਪ੍ਰਧਾਨ ਹਰਮੇਸ਼ ਗੋਇਲ ਡਕਾਲਾ, ਸੀਨੀਅਰ ਭਾਜਪਾ ਆਗੂ ਪਰਦਮਨ ਸਿੰਘ ਵਿਰਕ, ਜਗਦੇਵ ਸਿੰਘ ਕੈਂਥ, ਹਲਕਾ ਮੁਖੀ ਸੁਰਿੰਦਰ ਸਿੰਘ ਖੇੜਕੀ, ਪਿ੍ਰੰਸੀਪਲ ਮੋਹਨ ਲਾਲ ਸ਼ਰਮਾ, ਸਵਾਮੀ ਰਾਜੇਸ਼ਵਰ ਅੰਬਾਲਾ ਵਾਲੇ, ਸਮਾਣਾ ਮੰਡਲ ਦੇ ਪ੍ਰਧਾਨ ਜਤਿੰਦਰ ਸ਼ਰਮਾ, ਭਾਨੂੰ ਪ੍ਰਤਾਪ ਸਿੰਗਲਾ, ਨਲਿਨੀ ਚੋਪੜਾ, ਵਿਨੋਦ ਸਿੰਗਲਾ, ਪਵਨ ਕੁਮਾਰ ਘੱਗਾ, ਸਿਕੰਦਰਵੀਰ ਜਿੰਦਲ, ਮਨੀਸ਼ ਕੁਮਾਰ ਸਿੰਗਲਾ ਰੌਕੀ, ਐਡਵੋਕੇਟ ਬਲਬੀਰ ਸਿੰਘ ਧਨੋਆ, ਐਡਵੋਕੇਟ ਰਿਸ਼ੀ ਚੋਪੜਾ, ਚਮਕੀਲਾ ਸਿੰਘ, ਦਰਸ਼ਨ ਸਿੰਘ ਮੈਣ, ਭੀਮ ਸਿੰਘ ਕੋਟਲੀ ਸਮੇਤ ਹੋਰ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਭੁੱਚੋ ਵਿਖੇ ਵਿਸ਼ਾਲ ਰੈਲੀ ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1612.29 ਫੁੱਟ
Ad Position 24