ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਨੇ ਪ੍ਰਕਾਸ਼ ਪੁਰਬ ’ ਤੇ ਲੰਗਰ ਲਗਾਇਆ
ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਰਪ੍ਰਸਤ ਮਹੰਤ ਬਲਦੇਵ ਦਾਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਸਾਹੀ ਸਮਾਧਾਂ ਨਜ਼ਦੀਕ ਲੰਗਰ ਲਗਾਇਆ ਗਿਆ। ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਕਿਰਤ ਕਰੋ, ਵੰਡ ਛੱਕੋ ’ਤੇ ਬਾਬਾ ਨਾਨਕ ਜੀ ਵਲੋਂ ਚਲਾਏ ਗਏ ਲੰਗਰ ਦੀ ਪ੍ਰਥਾ ਅੱਜ ਵੀ ਚੱਲ ਰਹੀ ਹੈ।
ਫ਼ਰੀਦਕੋਟ, 24 ਨਵੰਬਰ (ਜਸਵੰਤ ਸਿੰਘ ਪੁਰਬਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਸਰਪ੍ਰਸਤ ਮਹੰਤ ਬਲਦੇਵ ਦਾਸ ਦੇ ਦਿਸ਼ਾ ਨਿਰਦੇਸ਼ਾਂ ’ਤੇ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਫ਼ਰੀਦਕੋਟ ਵਲੋਂ ਸਾਹੀ ਸਮਾਧਾਂ ਨਜ਼ਦੀਕ ਲੰਗਰ ਲਗਾਇਆ ਗਿਆ। ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਕਿਰਤ ਕਰੋ, ਵੰਡ ਛੱਕੋ ’ਤੇ ਬਾਬਾ ਨਾਨਕ ਜੀ ਵਲੋਂ ਚਲਾਏ ਗਏ ਲੰਗਰ ਦੀ ਪ੍ਰਥਾ ਅੱਜ ਵੀ ਚੱਲ ਰਹੀ ਹੈ। ਮਦਨ ਗੋਪਾਲ, ਜਸਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਅੱਜ ਸੁਸਾਇਟੀ ਵਲੋਂ ਸਾਥੀਆਂ ਸਮੇਤ ਰਾਹਗੀਰਾਂ ਨੂੰ ਚਾਹ ਦਾ ਲੰਗਰ ਛਕਾਇਆ ਗਿਆ। ਇਸ ਮੌਕੇ ਰਜਿੰਦਰ ਦਾਸ ਰਿੰਕੂ, ਜਸਵਿੰਦਰ ਸਿੰਘ ਸੇਖੋਂ, ਸੁਖਪਾਲ ਸਿੰਘ, ਅਮਨਦੀਪ ਸਿੰਘ, ਜਗਮੀਤ ਸੰਧੂ, ਜਗਜੀਤ ਸਿੰਘ ਗਿੱਲ, ਸਚਿਨ ਸੇਠੀ, ਗੋਰਾ ਮਚਾਕੀ, ਰਾਕੇਸ਼ ਗਰਗ, ਸਰਦੂਲ ਸਿੰਘ, ਰਾਜਵੀਰ ਸਿੰਘ, ਮੋਹਨ ਲਾਲ, ਬੰਟੀ ਕੁਮਾਰ ਤੇ ਲਵਲੀ ਕੁਮਾਰ ਆਦਿ ਹਾਜ਼ਰ ਸਨ।