10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸੰਤ ਬਾਬਾ ਕ੍ਰਿਸ਼ਨ ਦਾਸ ਦੀ ਬਰਸੀ ਨੂੰ ਸਮਰਪਿਤ ਇਕੋਤਰੀ ਲੜੀ ਸਮਾਗਮ ਸ਼ੁਰੂ

ਦੋਦਾ, 10 ਨਵੰਬਰ (ਰਵੀਪਾਲ)- ਸਥਾਨਕ ਕਸਬੇ ’ਚ ਪ੍ਰਸਿੱਧ ਤਪੱਸਵੀਂ ਸੰਤ ਬਾਬਾ ਕ੍ਰਿਸ਼ਨ ਦਾਸ ਦੀ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਇਕੋਤਰੀ ਲੜੀ ਦੀ ਸ਼ੁਰੂਆਤ ਕੀਤੀ ਗਈ। ਗਊ ਸੇਵਾ ਸੰਮਤੀ ਦੋਦਾ ਦੇ ਪ੍ਰਧਾਨ ਸੁਖਪਾਲ ਬਰਾੜ ਤੇ ਸੰਮਤੀ ਆਗੂਆਂ ਨੇ ਦੱਸਿਆ ਕਿ ਡੇਰਾ ਸੰਤ ਬਾਬਾ ਕ੍ਰਿਸ਼ਨਦਾਸ ਗਊ ਸੇਵਾ ਸੰਮਤੀ, ਪੰਚਾਇਤ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 11-11-2026
ਦੋਦਾ, 10 ਨਵੰਬਰ (ਰਵੀਪਾਲ)- ਸਥਾਨਕ ਕਸਬੇ ’ਚ ਪ੍ਰਸਿੱਧ ਤਪੱਸਵੀਂ ਸੰਤ ਬਾਬਾ ਕ੍ਰਿਸ਼ਨ ਦਾਸ ਦੀ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੀ ਇਕੋਤਰੀ ਲੜੀ ਦੀ ਸ਼ੁਰੂਆਤ ਕੀਤੀ ਗਈ। ਗਊ ਸੇਵਾ ਸੰਮਤੀ ਦੋਦਾ ਦੇ ਪ੍ਰਧਾਨ ਸੁਖਪਾਲ ਬਰਾੜ ਤੇ ਸੰਮਤੀ ਆਗੂਆਂ ਨੇ ਦੱਸਿਆ ਕਿ ਡੇਰਾ ਸੰਤ ਬਾਬਾ ਕ੍ਰਿਸ਼ਨਦਾਸ ਗਊ ਸੇਵਾ ਸੰਮਤੀ, ਪੰਚਾਇਤ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਸਰਬੱਤ ਦੇ ਭਲੇ ਲਈ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਜਾ ਰਹੀ ਹੈ। ਇਸ ਦੌਰਾਨ ਇਕੋਤਰੀ ਦੇ ਭੋਗ ਬਾਬਾ ਜੀ ਦੀ 7 ਦਸੰਬਰ ਬਰਸੀ ਵਾਲੇ ਦਿਨ ਪਾਏ ਜਾਣਗੇ। ਇਸ ਉਪਰੰਤ ਸੰਪੂਰਨਤਾ ਸਮਾਗਮ ਹੋਵੇਗਾ। ਪਹਿਲੇ ਦਿਨ ਦੇ ਪਾਠ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਤੇ ਸਮੂਹ ਪਰਿਵਾਰ, ਕੰਵਰਜੀਤ ਸਿੰਘ ਕਾਉਣੀ ਦੇ ਪਰਿਵਾਰ ਅਤੇ ਗਊਸ਼ਾਲਾ ਦੇ ਸਮੂਹ ਸੇਵਾਦਾਰਾਂ ਵਲੋਂ ਰਖਵਾਏ ਗਏ ਹਨ। ਇਸ ਮੌਕੇ ਜਸਵਿੰਦਰ ਸਿੰਘ ਢਿੱਲੋਂ, ਨਛੱਤਰ ਸਿੰਘ ਬਰਾੜ, ਹਰਮਨ ਬਰਾੜ, ਬੋਹੜ ਸਿੰਘ ਮੈਂਬਰ, ਹਰਪਾਲ ਬਰਾੜ, ਪ੍ਰਧਾਨ ਸੁਖਪਾਲ ਬਰਾੜ, ਜਗਤਾਰ ਸ਼ਰਮਾ, ਬਿੱਟੂ ਵਧਵਾ, ਕਪੂਰ ਸਿੰਘ, ਗੁਰਮੇਲ ਸਿੰਘ ਖ਼ਾਲਸਾ, ਗੁਰਦੀਪ ਸਿੰਘ ਰੋਮਾਣਾ, ਸੇਵਕ ਖੋਸਾ, ਕਾਲਾ ਸ਼ਰਮਾ, ਚਰਨਾ ਫ਼ੋਟੋਗ੍ਰਾਫ਼ਰ ਤੇ ਸੰਮਤੀ ਦੇ ਅਤੇ ਗੱਤਕਾ ਟੀਮ ਦੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਜਾਂਚ ਕੈਂਪ 13 ਨੂੰ ਅਗਲੀ ਖ਼ਬਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ 12 ਪਿੰਡਾਂ ਦੀਆਂ 145 ਸਖੀਆਂ ਦਾ ਸਨਮਾਨ
Ad Position 24