10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਦੀ ਵਾਪਸੀ ਤੋਂ ਕੁਝ ਮਿੰਟ ਪਹਿਲਾਂ ਡਿੱਗਿਆ ਗੇਟ

ਮਲੋਟ, 10 ਨਵੰਬਰ (ਅਜਮੇਰ ਸਿੰਘ ਬਰਾੜ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਪੈਲੇਸ ਵਿਖੇ ਵੱਖ-ਵੱਖ ਵਪਾਰੀਆਂ ਨੂੰ ਮਿਲਣ ਆਏ ਤਾਂ ਇਸ ਦਰਮਿਆਨ ਪੈਲੇਸ ਦੇ ਮੁੱਖ ਗੇਟ ਤੋਂ ਪਹਿਲਾਂ ਜੀ. ਟੀ.

Ad Position 21
No active advertisement
ਅਜੀਤ ਡੈਸਕ 11-11-2026
ਮਲੋਟ, 10 ਨਵੰਬਰ (ਅਜਮੇਰ ਸਿੰਘ ਬਰਾੜ)- ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਪੈਲੇਸ ਵਿਖੇ ਵੱਖ-ਵੱਖ ਵਪਾਰੀਆਂ ਨੂੰ ਮਿਲਣ ਆਏ ਤਾਂ ਇਸ ਦਰਮਿਆਨ ਪੈਲੇਸ ਦੇ ਮੁੱਖ ਗੇਟ ਤੋਂ ਪਹਿਲਾਂ ਜੀ.ਟੀ. ਰੋਡ ਉੱਪਰ ਪਿਛਲੇ ਦਿਨੀਂ ਹੋਏ ਵਿਰਾਸਤੀ ਮੇਲੇ ਦਾ ਇਕ ਵੱਡਾ ਗੇਟ ਲਗਾਇਆ ਹੋਇਆ ਸੀ, ਅਚਾਨਕ ਡਿੱਗ ਪਿਆ। ਡਿਊਟੀ ’ਤੇ ਖੜੇ ਥਾਣੇਦਾਰ ਹਰਪਾਲ ਸਿੰਘ ਅਤੇ ਥਾਣੇਦਾਰ ਗੁਰਮੀਤ ਸਿੰਘ ਰਾਣੀਵਾਲਾ ਇਸ ਭਾਰੇ ਗੇਟ ਦੇ ਥੱਲੋਂ ਆਉਣੋਂ ਬਚ ਗਏ ਪਰ ਫਿਰ ਵੀ ਥਾਣੇਦਾਰ ਗੁਰਮੀਤ ਸਿੰਘ ਰਾਣੀਵਾਲਾ ਦੇ ਇਕ ਮੋਢੇ ’ਤੇ ਡਿੱਗਣ ਸਮੇਂ ਇਹ ਗੇਟ ਵੱਜਿਆ। ਮੇਲੇ ਸਬੰਧੀ ਲਗਾਇਆ ਗਿਆ ਗੇਟ ਮੇਲਾ ਖਤਮ ਹੋਣ ਦੇ ਪੰਜ-ਛੇ ਦਿਨਾਂ ਬਾਅਦ ਵੀ ਜਿਉਂ ਦਾ ਤਿਉਂ ਖੜ੍ਹਾ ਸੀ। ਅੱਜ ਸੁਖਬੀਰ ਸਿੰਘ ਬਾਦਲ ਦੇ ਵਾਪਸ ਜਾਣ ਤੋਂ ਕੁਝ ਹੀ ਮਿੰਟ ਪਹਿਲਾਂ ਹੀ ਗੇਟ ਇਕ ਦਮ ਧਰਤੀ ’ਤੇ ਡਿੱਗ ਪਿਆ ਤੇ ਕੋਲੇ ਖੜ੍ਹੇ ਦੋਵੇਂ ਥਾਣੇਦਾਰਾਂ ਤੋਂ ਇਲਾਵਾ ਦੂਰ ਖੜ੍ਹੇ ਪੁਲਿਸ ਮੁਲਾਜ਼ਮ ਤੇ ਹੋਰ ਲੋਕ ਵੀ ਇਸ ਡਿੱਗੇ ਗੇਟ ਵੱਲ ਆਏ। ਡਿਊਟੀ ਦੇ ਰਹੇ ਥਾਣੇਦਾਰਾਂ ਨੇ ਸ਼ੁਕਰ ਕੀਤਾ ਕਿ ਇਹ ਗੇਟ ਸੁਖਬੀਰ ਸਿੰਘ ਬਾਦਲ ਦੇੇ ਕਾਫਲੇ ਉੱਪਰ ਡਿੱਗ ਪੈਂਦਾ ਤਾਂ ਉਨ੍ਹਾਂ ਨੂੰ ਬਹੁਤ ਵੱਡੀ ਮੁਸ਼ਕਿਲ ਪੇਸ਼ ਆਉਣੀ ਸੀ ।
Ad Position 22
No active advertisement
ਪਿਛਲੀ ਖ਼ਬਰ ਦੋਦਾ ’ਚ ਚੋਰਾਂ ਦੇ ਹੌਸਲੇ ਬੁਲੰਦ, ਤਿੰਨ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਇਕ ਰੋਜ਼ਾ ਇਤਿਹਾਸਕ ਤੇ ਵਿੱਦਿਅਕ ਟੂਰ ਲਗਾਇਆ
Ad Position 24