ਸਿਹਤ ਕੇਂਦਰ ਬਾਜਾਖਾਨਾ ’ਚ ਹੱਡੀਆਂ, ਜੋੜਾਂ, ਚਮੜੀ ਰੋਗ ਤੇ ਡਿਜੀਟਲ ਐਕਸ-ਰੇ ਦੀਆਂ ਸਹੂਲਤਾਂ ਸ਼ੁਰੂ
ਬਾਜਾਖਾਨਾ , 10 ਨਵੰਬਰ ( ਜਗਦੀਪ ਸਿੰਘ ਗਿੱਲ )– ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਮਰੀਜ਼ਾਂ ਲਈ ਸਿਹਤ ਸਹੂਲਤਾਂ ਅਤੇ ਸਿਹਤ ਸੇਵਾਵਾਂ ਵਿਚ ਵਾਧਾ ਲਗਾਤਾਰ ਜਾਰੀ ਹੈ । ਡਾ .
ਬਾਜਾਖਾਨਾ , 10 ਨਵੰਬਰ ( ਜਗਦੀਪ ਸਿੰਘ ਗਿੱਲ )– ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਮਰੀਜ਼ਾਂ ਲਈ ਸਿਹਤ ਸਹੂਲਤਾਂ ਅਤੇ ਸਿਹਤ ਸੇਵਾਵਾਂ ਵਿਚ ਵਾਧਾ ਲਗਾਤਾਰ ਜਾਰੀ ਹੈ । ਡਾ . ਨਵਪ੍ਰੀਤ ਗਰੇਵਾਲ ਨੇ ਦੱਸਿਆ ਕਿ ਸਮੁਦਾਇਕ ਸਿਹਤ ਕੇਂਦਰ ਬਾਜਾਖਾਨਾ ਵਿਖੇ ਹੱਡੀਆਂ , ਜੋੜਾਂ ਅਤੇ ਰੀੜ ਦੀ ਹੱਡੀ ਦੀਆਂ ਸਮੱਸਿਆਵਾਂ ਦੇ ਇਲਾਜ ਲਈ ਮਾਹਿਰ ਡਾ . ਅਮਨ ਛਾਬੜਾ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ । ਹਰ ਸ਼ੁੱਕਰਵਾਰ ਚਮੜੀ ਰੋਗਾਂ ਦੇ ਮਾਹਿਰ ਡਾ . ਅਰਸ਼ ਸਿੱਧੂ ਇਲਾਜ ਲਈ ਆਪਣੀ ਸੇਵਾਵਾਂ ਦਿੰਦੇ ਹਨ । ਇਸ ਸੰਸਥਾ ਵਿਖੇ ਡਿਜੀਟਲ ਐਕਸ - ਰੇ ਦੀ ਸਹੂਲਤ ਸ਼ੁਰੂ ਹੋ ਗਈ ਹੈ , ਜਿਸ ਨਾਲ ਬਿਹਤਰ ਇਲਾਜ ਹੋ ਸਕੇਗਾ । ਔਰਤ ਰੋਗਾਂ ਦੇ ਮਾਹਿਰ ਡਾ . ਕਿਰਨਦੀਪ ਕੌਰ ਵਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ । ਅੱਖਾਂ ਦੇ ਚੈੱਕ ਅੱਪ ਲਈ ਰੀਫ਼ਰੇਕਟੋ ਮੀਟਰ ਵੀ ਉਪਲਬਧ ਹੈ । ਮਰੀਜ਼ਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਮੁਫ਼ਤ ਇਲਾਜ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ । ਇਸ ਮੌਕੇ ਸਮੂਹ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ ।