ਸ੍ਰੀ ਮੁਕਤਸਰ ਸਾਹਿਬ ਪਹੁੰਚਣ ’ਤੇ ਰਾਜਬਲਵਿੰਦਰ ਸਿੰਘ ਮਰਾੜ੍ਹ ਦਾ ਨਿੱਘਾ ਸਵਾਗਤ
ਸ੍ਰੀ ਮੁਕਤਸਰ ਸਾਹਿਬ , 1 ਨਵੰਬਰ ( ਰਣਜੀਤ ਸਿੰਘ ਢਿੱਲੋਂ , ਹਰਮਹਿੰਦਰ ਪਾਲ )- ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ’ ਚ ਸ਼ਾਮਿਲ ਹੋਏ ਰਾਜਬਲਵਿੰਦਰ ਸਿੰਘ ਮਰਾੜ੍ਹ ਸੇਵਾ ਮੁਕਤ ਐਸ . ਪੀ .
ਸ੍ਰੀ ਮੁਕਤਸਰ ਸਾਹਿਬ , 1 ਨਵੰਬਰ ( ਰਣਜੀਤ ਸਿੰਘ ਢਿੱਲੋਂ , ਹਰਮਹਿੰਦਰ ਪਾਲ )- ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਕਾਂਗਰਸ ਪਾਰਟੀ ’ ਚ ਸ਼ਾਮਿਲ ਹੋਏ ਰਾਜਬਲਵਿੰਦਰ ਸਿੰਘ ਮਰਾੜ੍ਹ ਸੇਵਾ ਮੁਕਤ ਐਸ . ਪੀ . ਪੁੱਤਰ ਸਵ : ਸੁਖਦਰਸ਼ਨ ਸਿੰਘ ਮਰਾੜ੍ਹ ਸਾਬਕਾ ਵਿਧਾਇਕ ਸ੍ਰੀ ਮੁਕਤਸਰ ਸਾਹਿਬ ਦਾ ਅੱਜ ਸ੍ਰੀ ਮੁਕਤਸਰ ਸਾਹਿਬ ਹਲਕੇ ਵਿਚ ਪਹਿਲੀ ਵਾਰ ਪਹੁੰਚਣ ’ ਤੇ ਹਲਕਾ ਨਿਵਾਸੀਆਂ , ਸਮਰਥਕਾਂ ਅਤੇ ਕਾਂਗਰਸੀ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ । ਪਿੰਡ ਸਰਾਏਨਾਗਾ ਵਿਖੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਮਰਥਕਾਂ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਹਾਰ ਪਹਿਨਾ ਕੇ ਸਨਮਾਨ ਕੀਤਾ । ਰਾਜਬਲਵਿੰਦਰ ਸਿੰਘ ਮਰਾੜ੍ਹ ਨੇ ਕਿਹਾ ਕਿ ਕਾਂਗਰਸ ਪਾਰਟੀ ’ ਚ ਸ਼ਾਮਿਲ ਹੋਣ ਤੋਂ ਬਾਅਦ ਆਪਣੇ ਜਨਮ ਸਥਾਨ ਅਤੇ ਹਲਕੇ ਵਿਚ ਪਹਿਲੀ ਵਾਰ ਪਹੁੰਚਣ ’ ਤੇ ਜਿਸ ਤਰ੍ਹਾਂ ਉਨ੍ਹਾਂ ਦੇ ਵੀਰਾਂ - ਭਰਾਵਾਂ , ਹਲਕਾ ਨਿਵਾਸੀਆਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਲੋਂ ਉਨ੍ਹਾਂ ਨੂੰ ਪਿਆਰ ਅਤੇ ਸਤਿਕਾਰ ਦਿੱਤਾ ਗਿਆ ਹੈ , ਉਸ ਲਈ ਉਹ ਅਤੇ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਰਿਣੀ ਰਹੇਗਾ । ਉਨ੍ਹਾਂ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਏਕਤਾ ਅਤੇ ਇਕਜੁੱਟਤਾ ਨਾਲ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ । ਉਨ੍ਹਾਂ ਕਿਹਾ ਕਿ ਵਰਕਰਾਂ ਦੀ ਤਾਕਤ ਹੀ ਉਨ੍ਹਾਂ ਦੀ ਤਾਕਤ ਹੈ ਅਤੇ ਇਹੀ ਕਾਂਗਰਸ ਪਾਰਟੀ ਦੀ ਤਾਕਤ ਹੈ । ਉਨ੍ਹਾਂ ਕਿਹਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ’ ਚ ਕਾਂਗਰਸ ਪਾਰਟੀ ਨੂੰ ਬਹੁਮਤ ਨਾਲ ਜਿਤਾਇਆ ਜਾਵੇ ਤਾਂ ਜੋ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸਥਾਪਤ ਹੋ ਸਕੇ । ਸਭ ਤੋਂ ਪਹਿਲਾਂ ਰਾਜਬਲਵਿੰਦਰ ਸਿੰਘ ਮਰਾੜ੍ਹ ਨੇ ਗੁਰਦੁਆਰਾ ਜਨਮ ਅਸਥਾਨ ਪਾਤਿਸ਼ਾਹੀ ਦੂਜੀ ਸ੍ਰੀ ਗੁਰੂ ਅੰਗਦ ਦੇਵ ਜੀ ਵਿਖੇ ਮੱਥਾ ਟੇਕਿਆ । ਇਸ ਮੌਕੇ ਗ੍ਰੰਥੀ ਸਿੰਘ ਵਲੋਂ ਸਿਰੋਪਾਓ ਭੇਟ ਕੀਤਾ ਗਿਆ । ਇਸ ਮੌਕੇ ਨਵਦੀਪ ਸਿੰਘ ਬਿੱਲੂ , ਪਿੱਪਲ ਸਿੰਘ ਚੜੇਵਾਨ , ਲਖਵਿੰਦਰ ਸਿੰਘ ਲੱਖਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ , ਐਡਵੋਕੇਟ ਮਨਜੀਤ ਸਿੰਘ ਥਾਂਦੇਵਾਲਾ , ਮੋਹਕਮ ਸਿੰਘ ਸੰਧੂ , ਸੁਖਪ੍ਰੀਤ ਸਿੰਘ ਮਰਾੜ੍ਹ ਸਾਬਕਾ ਮੈਂਬਰ ਬਲਾਕ ਸੰਮਤੀ , ਸੁਖਮਨ ਸਿੰਘ ਮਰਾੜ੍ਹ , ਬਲਕਾਰ ਸਿੰਘ ਔਲਖ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਲੋਟ , ਗੁਰਜੰਟ ਸਿੰਘ ਦਬੜਾ , ਬਰਜਿੰਦਰ ਸਿੰਘ ਵਾਂਦਰ ਜਟਾਣਾ , ਗੁਰਸ਼ਿੰਦਰ ਸਿੰਘ ਸੰਧੂ , ਪ੍ਰਵੀਨ ਆਹੂਜਾ , ਸ਼ੇਖਰ ਕਾਲੜਾ , ਗੁਰਸੇਵਕ ਸਿੰਘ ਕੰਗ , ਸਰਪੰਚ ਹਰਜਿੰਦਰ ਸਿੰਘ ਜਿੰਦਾ ਸਮਾਘ , ਗੁਰਪ੍ਰੀਤ ਸਿੰਘ ਫੌਜੀ ਸਾਬਕਾ ਸਰਪੰਚ ਖੋਖਰ , ਕਲਗਾ ਸਿੰਘ ਚੜੇਵਾਨ , ਸਵਰਨ ਸਿੰਘ ਲੁਹਾਰਾ , ਕਸ਼ਿਸ਼ ਬਾਂਸਲ ਬਰੀਵਾਲਾ , ਦਲੀਪ ਸਿੰਘ ਸਾਬਕਾ ਕੌਂਸਲਰ , ਸੀਰਾ ਢਿੱਲੋਂ ਸੰਗੂਧੌਣ , ਬਲਜੀਤ ਸਿੰਘ ਪੂਣੀਆਂ ਕੋਟਲੀ ਦੇਵਣ ਆਦਿ ਹਾਜ਼ਰ ਸਨ ।