ਨਿੱਜੀ ਬੱਸ ਤੇ ਟਰੈਕਟਰ ’ਚ ਭਿਆਨਕ ਟੱਕਰ, ਟਰੈਕਟਰ ਚਾਲਕ ਗੰਭੀਰ ਜ਼ਖਮੀ
ਫ਼ਰੀਦਕੋਟ, 1 ਨਵੰਬਰ (ਜਸਵੰਤ ਸਿੰਘ ਪੁਰਬਾ)- ਬਠਿੰਡਾ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ’ਤੇ ਪਿੰਡ ਕਲੇਰ ਨਜ਼ਦੀਕ ਇਕ ਨਿੱਜੀ ਬੱਸ ਨੇ ਇਕ ਟਰੈਕਟਰ ਨੂੰ ਜ਼ੋਰਦਾਰ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਟੱਕਰ ਦੀ ਲਪੇਟ ’ਚ ਇਕ ਹੋਰ ਟਰੈਕਟਰ ਟਰਾਲੀ ਵੀ ਆ ਗਏ।
ਫ਼ਰੀਦਕੋਟ, 1 ਨਵੰਬਰ (ਜਸਵੰਤ ਸਿੰਘ ਪੁਰਬਾ)- ਬਠਿੰਡਾ ਸ੍ਰੀ ਅੰਮ੍ਰਿਤਸਰ ਨੈਸ਼ਨਲ ਹਾਈਵੇ 54 ’ਤੇ ਪਿੰਡ ਕਲੇਰ ਨਜ਼ਦੀਕ ਇਕ ਨਿੱਜੀ ਬੱਸ ਨੇ ਇਕ ਟਰੈਕਟਰ ਨੂੰ ਜ਼ੋਰਦਾਰ ਟੱਕਰ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਟੱਕਰ ਦੀ ਲਪੇਟ ’ਚ ਇਕ ਹੋਰ ਟਰੈਕਟਰ ਟਰਾਲੀ ਵੀ ਆ ਗਏ। ਇਸ ਹਾਦਸੇ ਦੌਰਾਨ ਟਰੈਕਟਰ ਚਾਲਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਿਸ ਦੇ ਨਾਜੁਕ ਹਾਲਤ ਦੇ ਚੱਲਦੇ ਤੁਰੰਤ ਮੈਡੀਕਲ ਹਸਪਤਾਲ ਲਿਜਾਇਆ ਗਿਆ। ਜਦਕਿ ਬੱਸ ਚਾਲਕ ਅਤੇ ਕਈ ਸਵਾਰੀਆਂ ਨੂੰ ਵੀ ਸੱਟਾਂ ਵੱਜੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਫ਼ਰੀਦਕੋਟ ਤੋਂ ਦੀਪ ਕੰਪਨੀ ਦੀ ਬੱਸ ਜੋ ਅੰਮ੍ਰਿਤਸਰ ਵੱਲ ਜਾ ਰਹੀ ਸੀ ਤਾਂ ਪਿੰਡ ਕਲੇਰ ਕੋਲ ਪੁੱਜਣ ’ਤੇ ਇਕ ਟਰੈਕਟਰ ਟਰਾਲੀ ਅਚਾਨਕ ਹਾਈਵੇ ਤੋਂ ਲਿੰਕ ਰੋਡ ਵੱਲ ਮੁੜਨ ਲੱਗੀ ਤਾਂ ਬੱਸ ਬੇਕਾਬੂ ਹੋ ਕੇ ਟਰੈਕਰ ਟਰਾਲੀ ’ਚ ਵੱਜਣ ਤੋਂ ਬਾਅਦ ਇਕ ਸਕੂਲ ਦੀ ਕੰਧ ਤੋੜਦੇ ਹੋਏ ਅੰਦਰ ਜਾ ਵੜੀ। ਟੱਕਰ ਵੱਜਣ ਤੋਂ ਬਾਅਦ ਟਰੈਟਕਰ ਦੂਜੇ ਟਰੈਕਟਰ ਟਰਾਲੀ ’ਚ ਜਾ ਵਜਿਆ ਜੋ ਸੜਕ ਦੇ ਪਾਸੇ ਖਤਾਨਾ ’ਚ ਜਾ ਡਿੱਗਿਆ ਪਰ ਉਸ ’ਤੇ ਸਵਾਰ ਪਿਉ ਪੁੱਤਰ ਸੁਰੱਖਿਅਤ ਰਹੇ। ਹਾਦਸੇ ਤੋਂ ਬਾਅਦ ਆਸ ਪਾਸ ਦੇ ਪਿੰਡਾਂ ਦੇ ਲੋਕ ਤੁਰੰਤ ਪੁੱਜ ਗਏ, ਜਿਨ੍ਹਾਂ ਨੇ ਜ਼ਖ਼ਮੀਆਂ ਦੀ ਸਹਾਇਤਾ ਕੀਤੀ ਅਤੇ ਗੰਭੀਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ’ਚ ਮਦਦ ਕੀਤੀ।