31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਦਸਮੇਸ਼ ਪਬਲਿਕ ਸਕੂਲ ਵਿਖੇ ਤਿੰਨ ਦਿਨਾਂ ਪੁਸਤਕ ਮੇਲਾ ਲਗਾਇਆ

ਫ਼ਰੀਦਕੋਟ, 30 (ਜਸਵੰਤ ਸਿੰਘ ਪੁਰਬਾ)-ਸੰਸਥਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਤਿੰਨ ਦਿਨਾਂ ਪੁਸਤਕ ਮੇਲੇ ਲਗਾਇਆ ਗਿਆ। ਇਸ ਪੁਸਤਕ ਮੇਲੇ ਦਾ ਉਦਘਾਟਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਸੰਧੂ ਅਤੇ ਪ੍ਰਿੰ.

Ad Position 21
No active advertisement
ਅਜੀਤ ਡੈਸਕ 31-10-2026
ਫ਼ਰੀਦਕੋਟ, 30 (ਜਸਵੰਤ ਸਿੰਘ ਪੁਰਬਾ)-ਸੰਸਥਾ ਦਸਮੇਸ਼ ਪਬਲਿਕ ਸਕੂਲ ਫ਼ਰੀਦਕੋਟ ਵਿਖੇ ਤਿੰਨ ਦਿਨਾਂ ਪੁਸਤਕ ਮੇਲੇ ਲਗਾਇਆ ਗਿਆ। ਇਸ ਪੁਸਤਕ ਮੇਲੇ ਦਾ ਉਦਘਾਟਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਸੰਧੂ ਅਤੇ ਪ੍ਰਿੰ. ਅਪੂਰਵ ਦੇਵਗਨ ਵਲੋਂ ਕੀਤਾ ਗਿਆ। ਸਕੂਲ ਦੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀ ਪੁਸਤਕਾਂ ਖ਼ਰੀਦਣ ਅਤੇ ਵੇਖਣ ਲਈ ਪਹੁੰਚੇ ਜਿਨ੍ਹਾਂ ਨੂੰ ਪ੍ਰਿੰਸੀਪਲ ਨੇ ਪੁਸਤਕਾਂ ਦੀ ਮਹੱਤਤਾ ਬਾਰੇ ਦੱਸਿਆ ਕਿ ਚੰਗੀ ਪੜ੍ਹਨਯੋਗ ਕਿਤਾਬ ਨੂੰ ਖ਼ਰੀਦਣ ਤੋਂ ਝਿਜਕਣਾ ਨਹੀਂ ਚਾਹੀਦਾ ਕਿਉਂਕਿ ਦੁਨਿਆਵੀ ਧੰਨ ਦੌਲਤ ਦੇ ਜਖ਼ੀਰੇ ਪੁਸਤਕਾਂ ਪੜ੍ਹ ਕੇ ਹੀ ਮਿਲਦੇ ਹਨ। ਪੁਸਤਕ ਮਨੁੱਖ ਦੀ ਸੱਚੀ ਦੋਸਤ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਦੇ ਭੰਡਾਰ ਨੂੰ ਪਾਠਕਾਂ ਤੱਕ ਲੈ ਕੇ ਜਾਣ ਵਿਚ ਪੁਸਤਕ ਪ੍ਰਦਰਸ਼ਨੀਆਂ ਦੀ ਮਹੱਤਵਪੂਰਨ ਭੂਮਿਕਾ ਤੋਂ ਇੰਨਕਾਰੀ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਬੱਚਿਆਂ ਨੂੰ ਪੁਸਤਕਾਂ ਪੜ੍ਹਨ ਦੇ ਫਾਇਦਿਆਂ ਦੇ ਨਾਲ-ਨਾਲ ਪੁਸਤਕਾਂ ਵਿਚਲੇ ਸ਼ਬਦਾਂ ਤੇ ਸਿੱਖਿਆ ਨੂੰ ਜੀਵਨ ਸ਼ੈਲੀ ਦਾ ਅੰਗ ਬਣਾਉਣ ਲਈ ਵੀ ਕਿਹਾ। ਮੈਨੇਜਿੰਗ ਡਾਇਰੈਕਟਰ/ਪ੍ਰਧਾਨ ਜਸਬੀਰ ਸਿੰਘ ਸੰਧੂ, ਡਾ. ਗੁਰਸੇਵਕ ਸਿੰਘ (ਸੀਨੀ. ਵਾਇਸ ਪ੍ਰਧਾਨ) ਅਤੇ ਸਵਰਨਜੀਤ ਸਿੰਘ ਗਿੱਲ (ਖਜ਼ਾਨਚੀ) ਨੇ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਲਾਇਬ੍ਰੇਰੀ ਇੰਚਾਰਜ ਪੂਨਮ ਬਾਲਾ ਨੇ ਦੱਸਿਆ ਕਿ ‘ਸ੍ਰੀ ਬੁੱਕ ਫੇਅਰ’ ਵਲੋਂ ਲਾਏ ਗਏ ਇਸ ਤਿੰਨ ਰੋਜ਼ਾ ਪੁਸਤਕ ਮੇਲੇ ਵਿਚ 8000 ਦੇ ਕਰੀਬ ਪੁਸਤਕਾਂ ਦੀ ਪ੍ਰਦਰਸ਼ਨੀ 29 ਅਕਤੂਬਰ ਤੋਂ 31 ਅਕਤੂਬਰ 2026 ਤੱਕ ਲਾਈ ਗਈ ਹੈ। ਇਸ ਮੌਕੇ ਰਵਿੰਦਰ ਚੌਧਰੀ ਡਾਇਰੈਕਟਰ ਅਕਾਦਮਿਕ, ਵਾਇਸ ਪ੍ਰਿੰ. ਰਾਕੇਸ਼ ਧਵਨ ਅਤੇ ਸਮੂਹ ਕੋਆਰਡੀਨੇਟਰ ਸਾਹਿਬਾਨ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਖੰਡ ਤੇ ਹੋਰ ਵਸਤੂਆਂ ਦੀ ਵਧੀ ਕੀਮਤ ਕਰ ਸਕਦੀ ਹੈ ਤਿਉਹਾਰਾਂ ਦਾ ਸਵਾਦ ਫਿੱਕਾ ਅਗਲੀ ਖ਼ਬਰ ਮੇਲੇ ਸੰਬੰਧੀ ਹੋਈ ਮੀਟਿੰਗ ਉਪਰੰਤ ਗੱਲਬਾਤ ਸਮੇਂ ਪ੍ਰਬੰਧਕ। ਲਾਲੜੀਏ ਗੋਤ ਦੇ ਜਠੇਰਿਆਂ ਦੇ ਮੇਲੇ ਸੰਬੰਧੀ ਪ੍ਰਬੰਧਕਾਂ ਦੀ...
Ad Position 24