29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਚਾਰ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ

ਫ਼ਰੀਦਕੋਟ, 28 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਵਿਚ ਨਸ਼ਿਆਂ ਦੀ ਰੋਕਥਾਮ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਅਰਾਈਆਂਵਾਲਾ, ਮਹਿਮੂਆਣਾ ਅਤੇ ਮਚਾਕੀ ਕਲਾਂ ਵਿਖੇ ਹੌਟ ਸਪੌਟ ਖੇਤਰਾਂ ਵਿਚ ਚਾਰ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਹਰਜਿੰਦਰ ਸਿੰਘ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਫ਼ਰੀਦਕੋਟ ਨੇ ਦੱਸਿਆ ਕਿ ਜਾਂਚ ਦੌਰਾਨ ਪਿੰਡ ਅਰਾਈਆਂ ਵਾਲਾ ਦੇ ਪਿੱਪਲੀ ਰੋਡ ਸਥਿਤ ਬਾਬਾ ਫ਼ਰੀਦ ਮੈਡੀਕੋਜ਼ ਵਿਖੇ ਫ਼ਾਰਮਾਸਿਸਟ ਗੈਰ-ਹਾਜ਼ਰ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 29-10-2026
ਫ਼ਰੀਦਕੋਟ, 28 ਅਕਤੂਬਰ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹੇ ਵਿਚ ਨਸ਼ਿਆਂ ਦੀ ਰੋਕਥਾਮ ਅਤੇ ਨਸ਼ੀਲੀਆਂ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਅਰਾਈਆਂਵਾਲਾ, ਮਹਿਮੂਆਣਾ ਅਤੇ ਮਚਾਕੀ ਕਲਾਂ ਵਿਖੇ ਹੌਟ ਸਪੌਟ ਖੇਤਰਾਂ ਵਿਚ ਚਾਰ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਹਰਜਿੰਦਰ ਸਿੰਘ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਫ਼ਰੀਦਕੋਟ ਨੇ ਦੱਸਿਆ ਕਿ ਜਾਂਚ ਦੌਰਾਨ ਪਿੰਡ ਅਰਾਈਆਂ ਵਾਲਾ ਦੇ ਪਿੱਪਲੀ ਰੋਡ ਸਥਿਤ ਬਾਬਾ ਫ਼ਰੀਦ ਮੈਡੀਕੋਜ਼ ਵਿਖੇ ਫ਼ਾਰਮਾਸਿਸਟ ਗੈਰ-ਹਾਜ਼ਰ ਪਾਇਆ ਗਿਆ। ਇਸ ਤੋਂ ਇਲਾਵਾ ਫ਼ਰਮ ਵਲੋਂ ਸ਼ਡਿਊਲ ਐਚ-1 ਦਵਾਈਆਂ ਦਾ ਰਜਿਸਟਰ ਵੀ ਸਹੀ ਢੰਗ ਨਾਲ ਸਾਂਭ ਕੇ ਨਹੀਂ ਰੱਖਿਆ ਗਿਆ ਸੀ ਅਤੇ ਸ਼ਡਿਊਲ ਐੱਚ-1 ਅਧੀਨ ਆਉਣ ਵਾਲੀ ਦਵਾਈ ਸੈਫ਼ੀਜੈੱਟ (ਸੈਫਿਕਸਿਮ) ਦਾ ਸਟਾਕ ਵੀ ਪਾਇ ਆ ਗਿਆ। ਇਸੇ ਲੜੀ ਤਹਿਤ ਪਿੰਡ ਮਹਿਮੂਆਣਾ ਵਿਖੇ ਦਿਲਜਨ ਡਰੱਗਜ਼ ਸਟੋਰ ਅਤੇ ਪਾਰਸ ਮੈਡੀਕੇਅਰ ਅਤੇ ਪਿੰਡ ਮਚਾਕੀ ਕਲਾਂ ਵਿਖੇ ਬਰਾੜ ਮੈਡੀਕਲ ਹਾਲ ਦੀ ਵੀ ਜਾਂਚ ਕੀਤੀ ਗਈ। ਜਾਂਚ ਕੀਤੇ ਗਏ ਚਾਰਾਂ ਮੈਡੀਕਲ ਸਟੋਰਾਂ ਵਿਚੋਂ ਕਿਸੇ ਵੀ ਸਟੋਰ ਤੋਂ ਨਸ਼ਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਨਹੀਂ ਮਿਲੀਆਂ। ਇਸ ਤੋਂ ਇਲਾਵਾ ਸਬੰਧਿਤ ਪਿੰਡਾਂ ਦੇ ਸਰਪੰਚਾਂ ਵਲੋਂ ਲਿਖਤੀ ਤੌਰ ’ਤੇ ਦੱਸਿਆ ਗਿਆ ਕਿ ਉਨ੍ਹਾਂ ਦੇ ਪਿੰਡਾਂ ਵਿਚ ਕੋਈ ਵੀ ਮੈਡੀਕਲ ਸਟੋਰ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਨਹੀਂ ਕਰ ਰਿਹਾ ਅਤੇ ਇਸ ਸਬੰਧੀ ਕੋਈ ਸ਼ਿਕਾਇਤ ਵੀ ਪ੍ਰਾਪਤ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਸਿਲਵਰ ਓਕਸ ਸਕੂਲ ਸੇਵੇਵਾਲਾ ਦੇ ਪਿ੍ੰਸੀਪਲ ਤੇ ਕੋਆਰਡੀਨੇਟਰ ਨੂੰ ਮਿਲਿਆ ‘ਐਜੂਕੇਸ਼ਨਲ ਲੀਡਰਸ਼ਿਪ ਪੁਰਸਕਾਰ 2026’ ਅਗਲੀ ਖ਼ਬਰ ਕਿਸਾਨਾਂ ਨੇ ਚੇਅਰਪਰਸਨ ਨੀਤੂ ਕਪੂਰ ਸਿੰਗਲਾ ਨੂੰ ਮੰਡੀਆਂ ’ਚ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ
Ad Position 24