ਸਿਹਤ ਵਿਭਾਗ ਦੀ ਟੀਮ ਨੇ ਪੰਜਗਰਾਈਂ ਕਲਾਂ ਤੇ ਢਿੱਲਵਾਂ ਕਲਾਂ ’ਚ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ
ਪੰਜਗਰਾਈਂ ਕਲਾਂ ,28 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਸਿਹਤ ਵਿਭਾਗ ਵਲੋਂ ਨਸ਼ਿਆਂ ਦੀ ਰੋਕਥਾਮ ਅਤੇ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਪਿੰਡ ਪੰਜਗਰਾਈਂ ਕਲਾਂ ਅਤੇ ਢਿੱਲਵਾਂ ਕਲਾਂ ਵਿਖੇ ਪੁਲਿਸ ਦੇ ਸਹਿਯੋਗ ਨਾਲ ਪੰਜ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਵਿਭਾਗ ਦੀ ਜਾਂਚ ਦੌਰਾਨ ਸ਼ਿਵ ਮੈਡੀਕੋਜ਼ ਵਿਖੇ ਫ਼ਾਰਮਾਸਿਸਟ ਗੈਰ-ਹਾਜ਼ਰ ਪਾਇਆ ਗਿਆ ਅਤੇ ਅਨੁਸੂਚੀ ਐਚ-1 ਅਧੀਨ ਆਉਣ ਵਾਲੀਆਂ ਦਵਾਈਆਂ ਦਾ ਰਜਿਸਟਰ ਸਹੀ ਢੰਗ ਨਾਲ ਰੱਖਿਆ ਹੋਇਆ ਨਹੀਂ ਮਿਲਿਆ।
ਪੰਜਗਰਾਈਂ ਕਲਾਂ ,28 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਸਿਹਤ ਵਿਭਾਗ ਵਲੋਂ ਨਸ਼ਿਆਂ ਦੀ ਰੋਕਥਾਮ ਅਤੇ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਪਿੰਡ ਪੰਜਗਰਾਈਂ ਕਲਾਂ ਅਤੇ ਢਿੱਲਵਾਂ ਕਲਾਂ ਵਿਖੇ ਪੁਲਿਸ ਦੇ ਸਹਿਯੋਗ ਨਾਲ ਪੰਜ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਵਿਭਾਗ ਦੀ ਜਾਂਚ ਦੌਰਾਨ ਸ਼ਿਵ ਮੈਡੀਕੋਜ਼ ਵਿਖੇ ਫ਼ਾਰਮਾਸਿਸਟ ਗੈਰ-ਹਾਜ਼ਰ ਪਾਇਆ ਗਿਆ ਅਤੇ ਅਨੁਸੂਚੀ ਐਚ-1 ਅਧੀਨ ਆਉਣ ਵਾਲੀਆਂ ਦਵਾਈਆਂ ਦਾ ਰਜਿਸਟਰ ਸਹੀ ਢੰਗ ਨਾਲ ਰੱਖਿਆ ਹੋਇਆ ਨਹੀਂ ਮਿਲਿਆ। ਦਸਮੇਸ਼ ਮੈਡੀਕਲ ਸਟੋਰ ਵਿਖੇ ਵੀ ਫਾਰਮਾਸਿਸਟ ਗੈਰ-ਹਾਜ਼ਰ ਪਾਇਆ ਗਿਆ। ਇਸੇ ਤਰ੍ਹਾਂ ਮਾਡਰਨ ਕੈਮਿਸਟ ਸ਼ਾਪ ਵਿਖੇ ਫਾਰਮਾਸਿਸਟ ਦੀ ਗੈਰ-ਹਾਜ਼ਰੀ ਦੇ ਨਾਲ-ਨਾਲ ਅਨੁਸੂਚੀ ਐਚ-1 ਦਵਾਈਆਂ ਦਾ ਰਜਿਸਟਰ ਵੀ ਨਹੀਂ ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਖਾਮੀਆਂ ਵਾਲੇ ਮੈਡੀਕਲ ਸਟੋਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਅਤੇ ਬਾਅਦ ’ਚ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਾਂਚ ਕੀਤੇ ਗਏ ਪੰਜਾਂ ਮੈਡੀਕਲ ਸਟੋਰਾਂ ਵਿਚੋਂ ਕਿਸੇ ਵੀ ਸਟੋਰ ਤੋਂ ਨਸ਼ੀਲੀਆਂ ਦਵਾਈਆਂ ਬਰਾਮਦ ਨਹੀਂ ਹੋਈਆਂ। ਸਿਹਤ ਵਿਭਾਗ ਵਲੋਂ ਮੈਡੀਕਲ ਸਟੋਰ ਚਲਾਉਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਦਵਾਈਆਂ ਦੀ ਵਿਕਰੀ ਸਬੰਧੀ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ, ਯੋਗ ਫਾਰਮਾਸਿਸਟ ਦੀ ਮੌਜ਼ੂਦਗੀ ਯਕੀਨੀ ਬਣਾਉਣ ਅਤੇ ਲੋੜੀਂਦੇ ਰਿਕਾਰਡ ਨਿਯਮਾਂ ਅਨੁਸਾਰ ਸੰਭਾਲ ਕੇ ਰੱਖਣ।