22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਐਸ.ਬੀ.ਆਰ.ਐਸ. ਕਾਲਜ ਫਾਰ ਵੁਮੈਨ ਵਲੋਂ ਵਿਦਿਆਰਥਣਾਂ ਦਾ ਵਿੱਦਿਅਕ ਅਤੇ ਧਾਰਮਿਕ ਫੇਰਾ

ਸਾਦਿਕ, 21 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਐਸ. ਬੀ.

Ad Position 21
No active advertisement
ਅਜੀਤ ਡੈਸਕ 22-10-2026
ਸਾਦਿਕ, 21 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਐਸ.ਬੀ.ਆਰ.ਐਸ. ਕਾਲਜ ਫਾਰ ਵੂਮੈਨ ਘੁੱਦੂਵਾਲਾ ਵਲੋਂ ਵਿਦਿਆਰਥਣਾਂ ਲਈ ਇਕ ਵਿੱਦਿਅਕ, ਧਾਰਮਿਕ ਅਤੇ ਮਨੋਰੰਜਕ ਕਰਵਾਈ ਗਈ। ਇਸ ਯਾਤਰਾ ਦੌਰਾਨ ਵਿਦਿਆਰਥਣਾਂ ਨੂੰ ਸ੍ਰੀ ਤਰਨ ਤਾਰਨ ਸਾਹਿਬ ਵਿਖੇ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੇ ਪਵਿੱਤਰ ਗੁਰਧਾਮ ਦੇ ਦਰਸ਼ਨ ਕੀਤੇ। ਇਸ ਉਪਰੰਤ ਵਿਦਿਆਰਥਣਾਂ ਨੂੰ ਹਵੇਲੀ ਅੰਮ੍ਰਿਤਸਰ ਵਿਖੇ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਸੁੰਦਰ ਦ੍ਰਿਸ਼ਾਂ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦਾ ਆਨੰਦ ਮਾਣਿਆ। ਇਸ ਪੂਰੇ ਦੌਰੇ ਦੌਰਾਨ ਵਿਦਿਆਰਥਣਾਂ ਨੇ ਆਪਸੀ ਸਾਂਝ, ਅਨੁਸ਼ਾਸਨ ਅਤੇ ਸਦਭਾਵਨਾ ਨਾਲ ਇਸ ਯਾਤਰਾ ਦਾ ਭਰਪੂਰ ਆਨੰਦ ਮਾਣਿਆ। ਇਹ ਯਾਤਰਾ ਵਿਦਿਆਰਥਣਾਂ ਲਈ ਇਕ ਯਾਦਗਾਰ ਅਤੇ ਗਿਆਨਵਰਧਕ ਅਨੁਭਵ ਸਾਬਤ ਹੋਈ। ਇਸ ਮੌਕੇ ਸਮੂਹ ਸਟਾਫ਼ ਮੈਂਬਰਾਂ ਨੇ ਵੀ ਵਿਦਿਆਰਥਣਾਂ ਦੀ ਦੇਖ-ਭਾਲ ਅਤੇ ਮਾਰਗ ਦਰਸ਼ਨ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ। ਸਟਾਫ਼ ਅਤੇ ਵਿਦਿਆਰਥਣਾਂ ਦੇ ਸਹਿਯੋਗ ਨਾਲ ਇਹ ਪੂਰਾ ਦੌਰਾ ਸੁਚੱਜੇ ਅਤੇ ਸੁਖਦ ਢੰਗ ਨਾਲ ਸੰਪੰਨ ਹੋਇਆ। ਅੰਤ ਵਿਚ ਕਾਲਜ ਪ੍ਰਿੰਸੀਪਲ ਨਵਨੀਤ ਕੌਰ ਢਿੱਲੋਂ ਵਲੋਂ ਇਸ ਯਾਤਰਾ ਨੂੰ ਸਫਲ ਬਣਾਉਣ ਲਈ ਵਾਈਸ ਚੇਅਰਮੈਨ ਲਖਵਿੰਦਰ ਸਿੰਘ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਡੀ.ਸੀ.ਐਮ. ਸਕੂਲ ’ਚ ਦਸਹਿਰੇ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦਾ ਸ੍ਰੀ ਮੁਕਤਸਰ ਸਾਹਿਬ ਪੁੱਜਣ ’ ਤੇ ਸ਼ਾਨਦਾਰ ਸਵਾਗਤ ਦੁਸਹਿਰੇ ਦਾ ਤਿਉਹਾਰ ਮਨਾਇਆ
Ad Position 24