22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਕਾਂਗਰਸੀ ਆਗੂ ਗੁਰਜੰਟ ਸਿੰਘ ਦਬੜਾ ਨੇ ਪਿੰਡ ਫੂਲੇਵਾਲਾ ਵਿਖੇ ਬੂਟੇ ਲਗਾਏ

ਮਲੋਟ/ਰੁਪਾਣਾ, 21 ਅਕਤੂਬਰ (ਪਾਟਿਲ, ਜਗਜੀਤ ਸਿੰਘ)-ਕਾਂਗਰਸ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਚੱਲ ਰਹੀ ਮੁਹਿੰਮ ਤਹਿਤ ਪਿਛਲੇ ਦਿਨੀਂ ਪਿੰਡ ਫੂਲੇਵਾਲਾ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ।

Ad Position 21
No active advertisement
ਖੇਡ ਮੈਦਾਨ ਵਿਚ ਛਾਂਦਾਰ ਬੂਟੇ ਲਗਾਉਂਦੇ ਹੋਏ ਗੁਰਜੰਟ ਸਿੰਘ ਦਬੜਾ ਤੇ ਹੋਰ। 22-10-2026
ਮਲੋਟ/ਰੁਪਾਣਾ, 21 ਅਕਤੂਬਰ (ਪਾਟਿਲ, ਜਗਜੀਤ ਸਿੰਘ)-ਕਾਂਗਰਸ ਪਾਰਟੀ ਨੂੰ ਬੂਥ ਪੱਧਰ ’ਤੇ ਮਜ਼ਬੂਤ ਕਰਨ ਲਈ ਚੱਲ ਰਹੀ ਮੁਹਿੰਮ ਤਹਿਤ ਪਿਛਲੇ ਦਿਨੀਂ ਪਿੰਡ ਫੂਲੇਵਾਲਾ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ ਕੀਤੀਆਂ ਗਈਆਂ। ਅਹੁਦੇਦਾਰਾਂ ਨੇ ਆਪਣੇ-ਆਪਣੇ ਸੁਝਾਅ ਦਿੱਤੇ। ਇਸ ਮੀਟਿੰਗ ਵਿਚ ਕਾਂਗਰਸ ਪਾਰਟੀ ਦੇ ਮਲੋਟ ਵਿਧਾਨ ਸਭਾ ਹਲਕੇ ਤੋਂ ਮਜ਼ਬੂਤ ਦਾਅਵੇਦਾਰ ਗੁਰਜੰਟ ਸਿੰਘ ਦਬੜਾ ਵਲੋਂ ਵੀ ਸ਼ਮੂਲੀਅਤ ਕੀਤੀ। ਇਸ ਤੋਂ ਬਾਅਦ ਸਾਰੇ ਅਹੁਦੇਦਾਰਾਂ ਨੇ ਖੇਡ ਮੈਦਾਨ ਵਿਚ ਹਾਜ਼ਰੀ ਲਵਾਈ ਤੇ ਸਾਰੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ। ਗੁਰਜੰਟ ਸਿੰਘ ਦਬੜਾ ਵਲੋਂ ਖਿਡਾਰੀਆਂ ਨੂੰ ਲੋੜ ਅਨੁਸਾਰ ਬੂਟ ਵੰਡੇ ਗਏ ਅਤੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ। ਇਸ ਦੇ ਨਾਲ ਹੀ ਗੁਰਜੰਟ ਸਿੰਘ ਦਬੜਾ ਵਲੋਂ ਖੇਡ ਮੈਦਾਨ ਵਿਚ ਵੱਖ-ਵੱਖ ਕਿਸਮ ਦੇ ਛਾਂਦਾਰ ਬੂਟੇ, ਫੁੱਲਾਂ ਵਾਲੇ ਬੂਟੇ ਅਤੇ ਫ਼ਲਾਂ ਵਾਲੇ ਬੂਟੇ ਲਗਾਏ ਗਏ, ਪਿੰਡ ਫੂਲੇਵਾਲਾ ਦੇ ਨਗਰ ਵਾਸੀਆਂ ਵਲੋਂ ਗੁਰਜੰਟ ਸਿੰਘ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਗਜੀਤ ਸਿੰਘ ਬਰਾੜ ਫੂਲੇਵਾਲਾ ਸਾਬਕਾ ਮੈਂਬਰ, ਗੁਰਦਾਸ ਸਿੰਘ ਬਰਾੜ ਪ੍ਰਧਾਨ ਕਿਸਾਨ ਯੂਨੀਅਨ, ਬਲਵੀਰ ਸਿੰਘ ਸਾਬਕਾ ਸਰਪੰਚ, ਮਹਿੰਗਾ ਸਿੰਘ ਸਾਬਕਾ ਮੈਂਬਰ, ਗੁਰਮੀਤ ਸਿੰਘ ਸਾਬਕਾ ਸਰਪੰਚ, ਮੱਖਣ ਸਿੰਘ ਫੂਲੇਵਾਲਾ ਬਲਾਕ ਪ੍ਰਧਾਨ ਮਲੋਟ ਦਿਹਾਤੀ, ਗੁਰਦੀਪ ਸਿੰਘ ਬਰਾੜ ਮੈਂਬਰ, ਅਵਤਾਰ ਸਿੰਘ ਫੂਲੇਵਾਲਾ, ਜਗਰੂਪ ਸਿੰਘ, ਮੇਘਾ ਸਿੰਘ, ਪ੍ਰਗਟ ਸਿੰਘ ਗੁਰਦਾਸ ਸਿੰਘ ਪ੍ਰਧਾਨ, ਬਲਰਾਜ ਰਾਮ, ਸੰਦੀਪ ਕੁਮਾਰ ਡਿਪਟੀ, ਗੁਰਦਾਸ ਸਿੰਘ ਫੂਲੇਵਾਲਾ, ਬਿੰਦਰ ਸਿੰਘ, ਗੁਰਦਾਸ ਸਿੰਘ ਨਾਮਧਾਰੀ, ਮਹਿਮਾ ਸਿੰਘ ਬਰਾੜ ਸਪੋਰਟਸ ਕੋਚ, ਬਲਕਰਨ ਸਿੰਘ ਕਰਨੀ, ਯਾਦਵਿੰਦਰ ਸਿੰਘ ਪੂਨੀਆਂ ਚੱਕ ਤਾਮਕੋਟ, ਜਗਦੀਸ਼ ਸਿੰਘ ਬਾਠ ਦਬੜਾ, ਜਗਦੀਪ ਸਿੰਘ ਗੱਗੂ ਬਰਾੜ ਮੈਂਬਰ ਦਬੜਾ, ਨਛੱਤਰ ਸਿੰਘ ਨਿੱਘਾ ਦਬੜਾ, ਬਲਕਾਰ ਸਿੰਘ ਨਿੱਘਾ ਦਬੜਾ, ਹਰਜਿੰਦਰ ਸਿੰਘ ਨਿੱਘਾ ਦਬੜਾ, ਬਿਕਰਮ ਸਿੰਘ ਨਿੱਘਾ ਦਬੜਾ, ਬਲਵਿੰਦਰ ਸਿੰਘ ਚੌਂਤਰਾ, ਸਮਰਪ੍ਰੀਤ ਨਿੱਘਾ ਦਬੜਾ, ਨਵਰਾਜ ਨਿੱਘਾ ਦਬੜਾ ਅਤੇ ਵੱਡੀ ਗਿਣਤੀ ਵਿਚ ਪਿੰਡ ਫੂਲੇਵਾਲਾ ਦੇ ਖਿਡਾਰੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਿਮਿਟ ਕਾਲਜ ਮਲੋਟ ਨੇ ਕਬੱਡੀ ਵਿਚ ਸੋਨ ਤਗਮੇ ਜਿੱਤੇ ਅਗਲੀ ਖ਼ਬਰ ਗਿੱਦੜਬਾਹਾ ਵਿਖੇ ਨਿੱਜੀ ਯਾਰਡ ’ਚ ਅਣ-ਅਧਿਕਾਰਤ ਝੋਨਾ ਪਾਏ ਜਾਣ ਦਾ ਮਾਮਲਾ ਆਇਆ ਸਾਹਮਣੇ
Ad Position 24