ਰਾਮਬਾਗ ਤੋਂ ਸਰਕੂਲਰ ਰੋਡ ਤੱਕ ਸੜਕ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ
ਫ਼ਰੀਦਕੋਟ, 14 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਪਿਛਲੇ ਪਾਸੇ ਜਾਣ ਵਾਲੀ ਵਨ-ਵੇਅ ਸੜਕ ਜੋ ਕਿ ਰਾਮਬਾਗ ਤੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਕੋਲ ਦੀ ਲੰਘਦੀ ਹੋਈ ਸਰਕੂਲਰ ਰੋਡ ਵਿਚ ਜਾ ਮਿਲਦੀ ਹੈ। ਹੁਣ ਇਸ ਸੜਕ ਦੀ ਹਾਲਤ ਬਹੁਤ ਖਸਤਾ ਹੈ।
ਫ਼ਰੀਦਕੋਟ, 14 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਪਿਛਲੇ ਪਾਸੇ ਜਾਣ ਵਾਲੀ ਵਨ-ਵੇਅ ਸੜਕ ਜੋ ਕਿ ਰਾਮਬਾਗ ਤੋਂ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੇ ਕੋਲ ਦੀ ਲੰਘਦੀ ਹੋਈ ਸਰਕੂਲਰ ਰੋਡ ਵਿਚ ਜਾ ਮਿਲਦੀ ਹੈ। ਹੁਣ ਇਸ ਸੜਕ ਦੀ ਹਾਲਤ ਬਹੁਤ ਖਸਤਾ ਹੈ। ਇਸ ਦੇ ਵਿਚਕਾਰ ਥਾਂ-ਥਾਂ ’ਤੇ ਵੱਡੇ ਟੋਏ ਪਏ ਹੋਏ ਹਨ। ਜਿਸ ਕਰਕੇ ਲੰਘਣ ਵਾਲੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸੜਕ ਸਰਕੂਲਰ ਰੋਡ ਤੋਂ ਕਾਫ਼ੀ ਨੀਵੀਂ ਹੈ। ਇਸ ਲਈ ਬਰਸਾਤ ਦੇ ਦਿਨਾਂ ਵਿਚ ਖਾਸ ਕਰਕੇ ਇਸ ਸੜਕ ਉੱਪਰ ਪਾਣੀ ਖੜ੍ਹਾ ਹੋ ਜਾਂਦਾ ਹੈ। ਜਿਸ ਕਰਕੇ ਇਨ੍ਹਾਂ ਟੋਇਆ ਵਿਚ ਪਾਣੀ ਖੜ੍ਹਾ ਹੋਣ ਕਰਕੇ ਟੋਏ ਵੀ ਨਜ਼ਰ ਨਹੀਂ ਆਉਂਦੇ। ਜਿਸ ਕਰਕੇ ਅਕਸਰ ਹੀ ਕਈ ਵਾਰੀ ਹਾਦਸੇ ਵਾਪਰ ਜਾਂਦੇ ਹਨ। ਇਸ ਸੜਕ ਰਾਹੀਂ ਹੀ ਲੋਕ ਗੁਰਦੁਆਰਾ ਲੰਗਰ ਮਾਤਾ ਖੀਵੀ ਜੀ ਵਿਖੇ ਵੀ ਜਾਂਦੇ ਹਨ। ਇਸ ਤੋਂ ਬਿਨਾਂ ਨਰਸਿੰਗ ਕਰ ਰਹੀਆਂ ਵਿਦਿਆਰਥਣਾਂ ਦਾ ਹੋਸਟਲ ਨਜ਼ਦੀਕ ਹੋਣ ਕਰਕੇ ਉਨ੍ਹਾਂ ਦਾ ਵੀ ਇੱਥੋਂ ਹੀ ਆਉਣਾ ਜਾਣਾ ਬਣਿਆ ਰਹਿੰਦਾ ਹੈ। ਸ਼ਹਿਰ ਦਾ ਮੁੱਖ ਸਮਸ਼ਾਨ ਘਾਟ ਰਾਮਬਾਗ ਵੀ ਇਸ ਸੜਕ ਉੱਪਰ ਹੀ ਸਥਿਤ ਹੈ। ਜਿਸ ਕਰਕੇ ਇਹ ਸੜਕ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ।