15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਕੋਟਕਪੂਰਾ ’ਚ ਮੈਡੀਕਲ ਸਟੋਰਾਂ ਦੀ ਜਾਂਚ, ਇਕ ਸਟੋਰ ਤੋਂ ਇਤਰਾਜ਼ਯੋਗ 983 ਗੋਲੀਆਂ ਬਰਾਮਦ

ਕੋਟਕਪੂਰਾ, 14 ਅਕਤੂਬਰ (ਹਰਪ੍ਰੀਤ ਸਿੰੰਘ ਚਾਨਾ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਟਕਪੂਰਾ ਦੇ ਵੱਖ-ਵੱਖ ਨਸ਼ਾ ਪ੍ਰਭਾਵਿਤ ਖੇਤਰ ਛੱਜਘੜਿਆ ਮੁਹੱਲਾ, ਜੈਤੋ ਚੁੰਗੀ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਸੈਮੀਨਾਰ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਵਲੋਂ ਕੋਟਕਪੂਰਾ ਦੇ ਹੌਟ ਸਪੋਟ ਖੇਤਰਾਂ ਵਿਚ ਮੈਡੀਕਲ ਸਟੋਰਾਂ ਦੀ ਜਾਂਚ ਵੀ ਕੀਤੀ ਗਈ।

Ad Position 21
No active advertisement
ਰਾਮਬਾਗ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਦਾ ਦ੍ਰਿਸ਼। ਤਸਵੀਰ: ਹਰਮਿੰਦਰ ਸਿੰਘ ਮਿੰਦਾ 15-10-2026
ਕੋਟਕਪੂਰਾ, 14 ਅਕਤੂਬਰ (ਹਰਪ੍ਰੀਤ ਸਿੰੰਘ ਚਾਨਾ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸਿਹਤ ਵਿਭਾਗ ਵਲੋਂ ਨਸ਼ਿਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਟਕਪੂਰਾ ਦੇ ਵੱਖ-ਵੱਖ ਨਸ਼ਾ ਪ੍ਰਭਾਵਿਤ ਖੇਤਰ ਛੱਜਘੜਿਆ ਮੁਹੱਲਾ, ਜੈਤੋ ਚੁੰਗੀ ਵਿਖੇ ਨਸ਼ਾ ਮੁਕਤੀ ਜਾਗਰੂਕਤਾ ਸੈਮੀਨਾਰ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਵਲੋਂ ਕੋਟਕਪੂਰਾ ਦੇ ਹੌਟ ਸਪੋਟ ਖੇਤਰਾਂ ਵਿਚ ਮੈਡੀਕਲ ਸਟੋਰਾਂ ਦੀ ਜਾਂਚ ਵੀ ਕੀਤੀ ਗਈ। ਕੈਂਪ ਵਿਚ ਇੰਚਾਰਜ ਡਾ. ਵਿਕਰਮ ਜਿੰਦਲ ਵੀ ਮੌਜੂਦ ਸਨ। ਇਸ ਮੌਕੇ ਸਿਵਲ ਹਸਪਤਾਲ ਕੋਟਕਪੂਰਾ ਦੇ ਕਾਊਂਸਲਰ ਖੁਸ਼ਦੀਪ ਸਿੰਘ ਨੇ ਨਸ਼ਿਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਫ਼ਰੀਦਕੋਟ ਹਰਜਿੰਦਰ ਸਿੰਘ ਵਲੋਂ ਕੋਟਕਪੂਰਾ ਦੇ ਹੌਟਸਪੌਟ ਖੇਤਰਾਂ ਵਿਚ ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਜਲਾਲੇਆਣਾ ਰੋਡ ਸਥਿਤ ਨਿਊ ਗੁਰੂ ਨਾਨਕ ਮੈਡੀਕਲ ਹਾਲ ਅਤੇ ਮੈਡ ਫਾਰਮਾ ਏਜੰਸੀਜ਼ ਦੀ ਜਾਂਚ ਕੀਤੀ ਗਈ। ਇਨ੍ਹਾਂ ਦੋਵਾਂ ਮੈਡੀਕਲ ਸਟੋਰਾਂ ਵਿਚ ਕੋਈ ਉਲੰਘਣਾ ਨਹੀਂ ਪਾਈ ਗਈ। ਇਸ ਤੋਂ ਇਲਾਵਾ ਜੈਤੋ ਚੁੰਗੀ ਸਥਿਤ ਮੈਡੀਕੋਜ਼ ਦੀ ਜਾਂਚ ਦੌਰਾਨ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ। ਜਾਂਚ ਦੌਰਾਨ ਖ਼ਰੀਦ ਰਿਕਾਰਡ ਦੇ ਮੁਕਾਬਲੇ ਵਿਕਰੀ ਸਬੰਧੀ ਲੋੜੀਂਦੇ ਰਿਕਾਰਡ ਤੋਂ ਬਿਨਾਂ ਇਤਰਾਜ਼ਯੋਗ ਵਾਲੀਆਂ ਦਵਾਈਆਂ ਕੁੱਲ 983 ਗੋਲੀਆਂ ਮਿਲੀਆਂ, ਜਿਨ੍ਹਾਂ ਦੀ ਅੰਦਾਜ਼ਨ ਕੀਮਤ 18,480 ਰੁਪਏ ਦੱਸੀ ਗਈ ਹੈ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਸ਼ਿਆਂ ਤੋਂ ਦੂਰ ਰਹਿਣ।
Ad Position 22
No active advertisement
ਪਿਛਲੀ ਖ਼ਬਰ ਰਾਮਬਾਗ ਤੋਂ ਸਰਕੂਲਰ ਰੋਡ ਤੱਕ ਸੜਕ ਦੀ ਖਸਤਾ ਹਾਲਤ ਤੋਂ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਚਿੰਤਾਜਨਕ : ਸੂਬਾ ਸਿੰਘ ਬਾਦਲ
Ad Position 24