ਪੰਜਾਬ ਐਂਡ ਸਿੰਧ ਬੈਂਕ ਵਲੋਂ ਔਲਖ ’ਚ ਔਰਤਾਂ ਲਈ ਮੁਫ਼ਤ ਸਿਖਲਾਈ ਕੇਂਦਰ ਸ਼ੁਰੂ
ਪੰਜਗਰਾਈਂ ਕਲਾਂ, 7 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪੇਂਡੂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਤਹਿਤ ਪੰਜਾਬ ਐਂਡ ਸਿੰਧ ਬੈਂਕ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਵਲੋਂ ਡਾਇਰੈਕਟਰ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਔਲਖ ’ਚ ਮੁਫ਼ਤ ਸਿਖਲਾਈ ਕੇਂਦਰ ਦੀ ਸ਼ੁਰੂਆਤ ਕੀਤੀ ਗਈ। ਇਸ ਕੇਂਦਰ ਵਿਚ ਜਿੱਥੇ ਔਰਤਾਂ ਨੂੰ ਕੱਪੜੇ ਸਿਉਣ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਉੱਥੇ ਦੁਪਹਿਰ ਦਾ ਖਾਣਾ ਅਤੇ ਚਾਹ ਤੋਂ ਇਲਾਵਾ ਸਿਖਲਾਈ ਲਈ ਕੱਪੜਾ ਦੇ ਬੁਕਰਮ ਵੀ ਮੁਫ਼ਤ ਦਿੱਤੀ ਜਾਵੇਗੀ।
ਪੰਜਗਰਾਈਂ ਕਲਾਂ, 7 ਅਕਤੂਬਰ (ਸੁਖਮੰਦਰ ਸਿੰਘ ਬਰਾੜ)-ਪੇਂਡੂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਦੇ ਉਦੇਸ਼ ਤਹਿਤ ਪੰਜਾਬ ਐਂਡ ਸਿੰਧ ਬੈਂਕ ਦੀ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ ਵਲੋਂ ਡਾਇਰੈਕਟਰ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਔਲਖ ’ਚ ਮੁਫ਼ਤ ਸਿਖਲਾਈ ਕੇਂਦਰ ਦੀ ਸ਼ੁਰੂਆਤ ਕੀਤੀ ਗਈ। ਇਸ ਕੇਂਦਰ ਵਿਚ ਜਿੱਥੇ ਔਰਤਾਂ ਨੂੰ ਕੱਪੜੇ ਸਿਉਣ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਉੱਥੇ ਦੁਪਹਿਰ ਦਾ ਖਾਣਾ ਅਤੇ ਚਾਹ ਤੋਂ ਇਲਾਵਾ ਸਿਖਲਾਈ ਲਈ ਕੱਪੜਾ ਦੇ ਬੁਕਰਮ ਵੀ ਮੁਫ਼ਤ ਦਿੱਤੀ ਜਾਵੇਗੀ। ਸੰਸਥਾ ਦੇ ਫਕੈਲਟੀ ਮੈਂਬਰ ਅਮਨਦੀਪ ਸਿੰਘ ਨੇ ਦੱਸਿਆ ਕਿ ਆਰ. ਐਸ. ਈ. ਟੀ. ਆਈ. ਸਕੀਮ ਤਹਿਤ ਸ਼ੁਰੂ ਕੀਤੇ ਗਏ ਇਸ ਸਿਖਲਾਈ ਕੇਂਦਰ ਦਾ ਉਦੇਸ਼ ਔਰਤਾਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਮੁਫ਼ਤ ਸਿਖਲਾਈ ਕੇਂਦਰ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ। ਇਸ ਮੌਕੇ ਫ਼ਕੈਲਟੀ ਮੈਂਬਰ ਅਰਵਿੰਦਰ ਸਿੰਘ, ਸਿਲਾਈ ਟੀਚਰ ਸਰਬਜੀਤ ਕੌਰ, ਸਰਪੰਚ ਬਲੌਰ ਸਿੰਘ, ਸਮਾਜ ਸੇਵੀ ਊਧਮ ਸਿੰਘ ਔਲਖ, ਬਾਬਾ ਜਗਸੀਰ ਸਿੰਘ, ਬੀਬੀ ਹਰਪ੍ਰੀਤ ਕੌਰ, ਪ੍ਰਧਾਨ ਸੁਖਮੰਦਰ ਸਿੰਘ ਬਰਾੜ, ਹਰਚੰਦ ਸਿੰਘ ਬਰਾੜ, ਬੂਟਾ ਸਿੰਘ ਬਰਾੜ, ਸੇਵਕ ਸਿੰਘ ਸੰਧੂ ਆਦਿ ਹਾਜ਼ਰ ਸਨ।