08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਭਾਈ ਰਾਹੁਲ ਸਿੱਧੂ ਨੇ ਕੋਟਕਪੂਰਾ ਮੰਡਲ-2 ਦੇ ਅਹੁਦੇਦਾਰ ਨੂੰ ਨਿਯੁਕਤੀ ਪੱਤਰ ਵੰਡੇ

ਕੋਟਕਪੂਰਾ, 7 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਾਈ ਰਾਹੁਲ ਸਿੱਧੂ ਨੇ ਕੋਟਕਪੂਰਾ ਮੰਡਲ-2 ਦੇ ਨਵ-ਨਿਯੁਕਤ ਪ੍ਰਧਾਨ ਵਨੀਤ ਮਿੱਤਲ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮੁਬਾਰਕਬਾਦ ਦਿੱਤੀ। ਭਾਈ ਰਾਹੁਲ ਸਿੱਧੂ ਵਲੋਂ ਕੋਟਕਪੂਰਾ ਮੰਡਲ-2 ਦੇ ਮਿਹਨਤੀ ਅਤੇ ਅਗਾਂਹਵਧੂ ਅਹੁਦੇਦਾਰਾਂ ਦੀ ਨਵੀਂ ਸੂਚੀ ਵੀ ਜਾਰੀ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 08-10-2026
ਕੋਟਕਪੂਰਾ, 7 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਭਾਈ ਰਾਹੁਲ ਸਿੱਧੂ ਨੇ ਕੋਟਕਪੂਰਾ ਮੰਡਲ-2 ਦੇ ਨਵ-ਨਿਯੁਕਤ ਪ੍ਰਧਾਨ ਵਨੀਤ ਮਿੱਤਲ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਮੁਬਾਰਕਬਾਦ ਦਿੱਤੀ। ਭਾਈ ਰਾਹੁਲ ਸਿੱਧੂ ਵਲੋਂ ਕੋਟਕਪੂਰਾ ਮੰਡਲ-2 ਦੇ ਮਿਹਨਤੀ ਅਤੇ ਅਗਾਂਹਵਧੂ ਅਹੁਦੇਦਾਰਾਂ ਦੀ ਨਵੀਂ ਸੂਚੀ ਵੀ ਜਾਰੀ ਕੀਤੀ ਗਈ। ਇਸ ਮੌਕੇ ਨਵੀਂ ਟੀਮ ਦਾ ਸਵਾਗਤ ਕਰਦਿਆਂ ਭਾਈ ਰਾਹੁਲ ਸਿੱਧੂ ਨੇ ਕਿਹਾ ਕਿ ਵਰਕਰ ਹੀ ਪਾਰਟੀ ਦੀ ਅਸਲ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਨਵੀਂ ਟੀਮ ਦੀ ਨਿਯੁਕਤੀ ਨਾਲ ਕੋਟਕਪੂਰਾ ਵਿਚ ਭਾਜਪਾ ਨੂੰ ਜ਼ਮੀਨੀ ਪੱਧਰ ’ਤੇ ਇਕ ਨਵੀਂ ਊਰਜਾ ਅਤੇ ਮਜ਼ਬੂਤੀ ਮਿਲੇਗੀ। ਉਨ੍ਹਾਂ ਉਮੀਦ ਜਤਾਈ ਕਿ ਵਨੀਤ ਮਿੱਤਲ ਦੀ ਅਗਵਾਈ ਹੇਠ ਇਹ ਟੀਮ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਏਗੀ। ਭਾਈ ਰਾਹੁਲ ਸਿੱਧੂ ਨੇ ਆਪਣੇ ਦਫ਼ਤਰ ਵਲੋਂ ਬੇਰੁਜ਼ਗਾਰੀ ਖਿਲਾਫ਼ ਵਿੱਢੀ ਗਈ ਵੱਡੀ ਮੁਹਿੰਮ ਨਸ਼ਾ ਨਹੀਂ ਰੁਜ਼ਗਾਰ ਦਿਓ ਮੁਹਿੰਮ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ। ਉਨ੍ਹਾਂ ਨਵ-ਨਿਯੁਕਤ ਪ੍ਰਧਾਨ ਅਤੇ ਸਮੁੱਚੀ ਟੀਮ ਨੂੰ ਸੱਦਾ ਦਿੱਤਾ ਕਿ ਉਹ ਇਸ ਮੁਹਿੰਮ ਦੇ ਮੈਂਬਰ ਬਣ ਕੇ ਹਰ ਪਿੰਡ ਅਤੇ ਵਾਰਡ ਵਿਚ ਜਾਗਰੂਕਤਾ ਪੈਦਾ ਕਰਨ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਰੁਜ਼ਗਾਰ ਦੇ ਮੁੱਖ ਸਰੋਤਾਂ ਨਾਲ ਜੋੜਿਆ ਜਾ ਸਕੇ। ਇਸ ਮੌਕੇ ਜਸਵਿੰਦਰ ਸਿੰਘ ਗੋਲਾ, ਸੁਖਵਿੰਦਰ ਸਿੰਘ ਗਿੱਲ, ਅਸ਼ਵਨੀ ਕੁਮਾਰ, ਬੂਟਾ ਕੋਟ ਸੁੱਖੀਆ, ਦਫ਼ਤਰ ਇੰਚਾਰਜ ਪਵਨ ਕੁਮਾਰ, ਗਗਨਦੀਪ ਸਿੰਘ, ਹਰੀ ਚੰਦ ਸਿੰਘ, ਨੀਟਾ ਸ਼ਰਮਾ, ਧੀਰਜ ਕੁਮਾਰ, ਕੁਲਦੀਪ ਚੋਚੀ, ਡੰਮਰੁ ਪੰਡਿਤ, ਰਮੇਸ਼ ਮਿੱਤਲ, ਲੱਕੀ ਸਮੇਤ ਮੰਡਲ-2 ਦੇ ਤਮਾਮ ਨਵ-ਨਿਯੁਕਤ ਅਹੁਦੇਦਾਰ ਅਤੇ ਭਾਰੀ ਗਿਣਤੀ ਵਿਚ ਸਥਾਨਕ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਰਸਿਮਰਤ ਕੌਰ ਬਾਦਲ 10 ਨੂੰ ਢੀਮਾਂ ਵਾਲੀ ’ਚ : ਮਨਤਾਰ ਬਰਾੜ ਅਗਲੀ ਖ਼ਬਰ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ
Ad Position 24