02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜੈਤੋ ਅਨਾਜ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ, ਨਹੀਂ ਲੱਗੀ ਕੋਈ ਬੋਲੀ

ਜੈਤੋ, 1 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਝੋਨੇ ਦੀ ਨਵੀਂ ਫ਼ਸਲ ਦੀ ਆਮਦ ਸ਼ੁਰੂ ਹੁੰਦੇ ਹੀ ਜੈਤੋ ਦੀ ਅਨਾਜ ਮੰਡੀ ਵਿਚ ਕਿਸਾਨ ਆਪਣੀ ਫ਼ਸਲ ਲੈ ਕੇ ਪਹੁੰਚਣ ਲੱਗ ਪਏ ਹਨ। ਅੱਜ ਮੰਡੀ ਵਿਚ ਝੋਨੇ ਦੀਆਂ ਕੁਝ ਢੇਰੀਆਂ ਪੁੱਜੀਆਂ, ਪਰ ਫ਼ਸਲ ਦੀ ਸਾਫ਼-ਸਫ਼ਾਈ ਅਤੇ ਲੇਬਰ ਦੇ ਪ੍ਰਬੰਧ ਸਮੇਂ ਸਿਰ ਨਾ ਹੋਣ ਕਾਰਨ ਝੋਨੇ ਦੀ ਬੋਲੀ ਨਹੀਂ ਲੱਗ ਸਕੀ।

Ad Position 21
No active advertisement
ਅਜੀਤ ਡੈਸਕ 02-10-2026
ਜੈਤੋ, 1 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਝੋਨੇ ਦੀ ਨਵੀਂ ਫ਼ਸਲ ਦੀ ਆਮਦ ਸ਼ੁਰੂ ਹੁੰਦੇ ਹੀ ਜੈਤੋ ਦੀ ਅਨਾਜ ਮੰਡੀ ਵਿਚ ਕਿਸਾਨ ਆਪਣੀ ਫ਼ਸਲ ਲੈ ਕੇ ਪਹੁੰਚਣ ਲੱਗ ਪਏ ਹਨ। ਅੱਜ ਮੰਡੀ ਵਿਚ ਝੋਨੇ ਦੀਆਂ ਕੁਝ ਢੇਰੀਆਂ ਪੁੱਜੀਆਂ, ਪਰ ਫ਼ਸਲ ਦੀ ਸਾਫ਼-ਸਫ਼ਾਈ ਅਤੇ ਲੇਬਰ ਦੇ ਪ੍ਰਬੰਧ ਸਮੇਂ ਸਿਰ ਨਾ ਹੋਣ ਕਾਰਨ ਝੋਨੇ ਦੀ ਬੋਲੀ ਨਹੀਂ ਲੱਗ ਸਕੀ। ਲੇਬਰ ਦੇ ਸਮੇਂ ਸਿਰ ਨਾ ਪਹੁੰਚਣ ਕਾਰਨ ਵੀ ਖਰੀਦ ਪ੍ਰਕਿਰਿਆ ਪ੍ਰਭਾਵਿਤ ਹੋਈ। ਅਫ਼ਸਰਸ਼ਾਹੀ ਵਲੋਂ ਮਾਮਲੇ ਸਬੰਧੀ ਪੁੱਛੇ ਜਾਣ ’ਤੇ ਆੜ੍ਹਤੀਆਂ ਨੇ ਵੀ ਬੋਲੀ ਵਿਚ ਹੋਈ ਦੇਰੀ ਨੂੰ ਕਬੂਲਿਆ। ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ਦੀ ਆਮਦ ਵਧਣ ਤੋਂ ਪਹਿਲਾਂ ਮੰਡੀ ਵਿਚ ਲੇਬਰ, ਸਫ਼ਾਈ, ਬੋਲੀ, ਖਰੀਦ ਅਤੇ ਲਿਫ਼ਟਿੰਗ ਦੇ ਪ੍ਰਬੰਧ ਪੂਰੀ ਤਰ੍ਹਾਂ ਸੁਚਾਰੂ ਕੀਤੇ ਜਾਣ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਖੱਜਲ-ਖੁਆਰ ਨਾ ਹੋਣਾ ਪਵੇ।
Ad Position 22
No active advertisement
ਪਿਛਲੀ ਖ਼ਬਰ ਡਾਇਲਾਗ ਕੁਇਜ਼ ਮਾਈ ਭਾਰਤ ਪੋਰਟਲ ’ਤੇ ਲਾਈਵ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਜਸਮੇਲ ਸਿੰਘ ਤੇ ਬੀਬੀ ਅਮਰਜੀਤ ਕੌਰ ਪੰਜਗਰਾਈਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
Ad Position 24