ਇਕ ਨਜ਼ਰ ਇੱਧਰ ਵੀ … ਜੈਤੋ-ਮੁਕਤਸਰ ਰੋਡ ’ਤੇ ਸਥਿਤ ਰੇਲਵੇ ਫ਼ਾਟਕ ਲੋਕਾਂ ਲਈ ਗੰਭੀਰ ਸਮੱਸਿਆ ਰੇਲਵੇ ਫ਼ਾਟਕ ’ ਤੇ ਓਵਰ ਬਿ੍ਜ ਜਾਂ ਅੰਡਰ ਬਿ੍ਜ ਪੁਲ ਬਣਾਉਣ ਦੀ ਮੰਗ
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਮਕਤਸਰ ਰੋਡ ’ਤੇ ਸਥਿਤ ਰੇਲਵੇ ਫ਼ਾਟਕ ਲੋਕਾਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਇਲਾਕੇ ਦੇ ਲੋਕਾਂ ਦੀ ਵਾਰ-ਵਾਰ ਮੰਗ ਨੂੰ ਦੇਖਦਿਆਂ ਸਿਆਸਤਦਾਨ ਵਾਅਦਾ ਤਾਂ ਕਰਦੇ ਰਹਿੰਦੇ ਹਨ ਪਰ ਫ਼ਾਟਕ ਦੀ ਸਥਿਤੀ ਜਿਉਂ ਦੀ ਤਿਉਂ ਹੀ ਹੈ।
ਜ
ਜੈਤੋ-ਮੁਕਤਸਰ ਰੋਡ ’ਤੇ ਸਥਿਤ ਰੇਲਵੇ ਫ਼ਾਟਕ ਦੇ ਬੰਦ ਦਾ ਦ੍ਰਿਸ਼। ਤਸਵੀਰ : ਗੁਰਚਰਨ ਸਿੰਘ ਗਾਬੜੀਆ
01-10-2026
ਜੈਤੋ, 30 ਸਤੰਬਰ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਮਕਤਸਰ ਰੋਡ ’ਤੇ ਸਥਿਤ ਰੇਲਵੇ ਫ਼ਾਟਕ ਲੋਕਾਂ ਲਈ ਗੰਭੀਰ ਸਮੱਸਿਆ ਬਣਿਆ ਹੋਇਆ ਹੈ। ਇਲਾਕੇ ਦੇ ਲੋਕਾਂ ਦੀ ਵਾਰ-ਵਾਰ ਮੰਗ ਨੂੰ ਦੇਖਦਿਆਂ ਸਿਆਸਤਦਾਨ ਵਾਅਦਾ ਤਾਂ ਕਰਦੇ ਰਹਿੰਦੇ ਹਨ ਪਰ ਫ਼ਾਟਕ ਦੀ ਸਥਿਤੀ ਜਿਉਂ ਦੀ ਤਿਉਂ ਹੀ ਹੈ। ਫ਼ਾਟਕ ਨੰਬਰ 17ਏ (2-ਟੀ) ਜੇਕਰ ਇਕ ਵਾਰ ਬੰਦ ਹੋ ਜਾਵੇ ਤਾਂ 10 ਤੋਂ 15 ਮਿੰਟ ਬੰਦ ਰਹਿਣਾ ਪੱਕਾ ਹੋ ਜਾਂਦਾ ਹੈ। ਲੋਕਾਂ ਦੇ ਮੁਤਾਬਿਕ ਰੇਲਵੇ ਲਾਇਨ ਨੰਬਰ ਇਕ ਤੇ ਰੇਲ ਗੱਡੀ ਆਉਂਦੀ ਹੈ ਤਾਂ ਉਕਤ ਟਾਇਮ ਲੱਗਣਾ ਪੱਕਾ ਹੁੰਦਾ ਹੈ ਜੇਕਰ ਰੇਲਵੇ ਲਾਇਨ ਨੰਬਰ 2 ’ਤੇ ਰੇਲ ਗੱਡੀ ਆਉਂਦੀ ਹੈ ਤਾਂ ਫ਼ਾਟਕ ਜਲਦੀ ਖੁੱਲ ਜਾਂਦਾ ਹੈ ਪਰ ਇਲਾਕੇ ਦੇ ਲੋਕ ਤਾਂ ਇਸ ਫ਼ਾਟਕ ’ਤੇ ਓਵਰ ਬਿ੍ਜ ਜਾਂ ਅੰਡਰ ਬਿ੍ਜ ਪੁਲ ਬਣਾਉਣ ਲਈ ਸਮੇਂ ਦੇ ਹਰ ਸਿਆਸਤਦਾਨ ਦਾ ਦਰਵਾਜਾ ਖੜ੍ਹਕਾ ਚੁੱਕੇ ਹਨ। ਇਥੇ ਹੀ ਬੱਸ ਨਹੀਂ ਲੋਕ ਤਾਂ ਰੇਲਵੇ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਮਿਲਕੇ ਇਸ ਸਮੱਸਿਆਂ ਨੂੰ ਮਿਲਕੇ ਤੇ ਲਿਖਤੀ ਜਾਣੂ ਕਰਵਾ ਚੁੱਕੇ ਹਨ ਪਰ ਮਹਿਕਮੇ ਦੇ ਅਧਿਕਾਰੀ ਆਉਂਦੇ ਹਨ ਤੇ ਮੌਕਾ ਵੇਖਕੇ ਚਲੇ ਜਾਂਦੇ ਹਨ ਉਪਰੰਤ ਦੱਸਿਆ ਨਹੀਂ ਜਾਂਦਾ ਹੈ ਕਿ ਪੁਲ ਬਣੇਗਾ ਜਾਂ ਨਹੀਂ। ਫ਼ਾਟਕ ਬੰਦ ਹੋਣ ਕਰਕੇ ਲਾਇਨੋਪਾਰ ਦੇ ਲੋਕ ਅਤੇ ਸ਼ਹਿਰ ਨਿਵਾਸੀਆਂ ਨੂੰ ਭਾਰੀ ਦਿੱਕਤ ਪ੍ਰੇਸ਼ਾਨੀ ਵਿਚੋਂ ਲੰਘਣਾ ਪੈਂਦਾ ਹੈ। ਸਭ ਤੋਂ ਵੱਧ ਤਾਂ ਔਕੜਾਂ ਦਾ ਸਾਹਮਣਾ ਬੱਚਿਆਂ ਤੇ ਅਧਿਆਪਕਾਂ ਨੂੰ ਪੇਸ਼ ਆਉਂਦੀ ਹੈ ਕਿਉਂਕਿ ਲਾਇਨੋਪਾਰ ਪ੍ਰਾਈਵੇਟ ਸਕੂਲਾਂ ਵਿਚ ਜਾਣ ਆਉਣ ਸਮੇਂ ਇਹ ਫਾਟਕ ਬੰਦ ਹੁੰਦਾ ਹੈ। ਇਥੇ ਹੀ ਬੱਸ ਨਹੀਂ ਮਾਲਵੇ ਦੀ ਸੰਸਥਾ ਮਾਤਾ ਅਮਰ ਕੌਰ ਅੱਖਾਂ ਦਾ ਹਸਪਤਾਲ ਚੈਨਾ ਰੋਡ (ਜੈਤੋ) ਹੈ ਜਿਥੇ ਮਰੀਜ਼ ਆਪਣੀਆਂ ਅੱਖਾਂ ਦਾ ਇਲਾਜ਼ ਕਰਵਾਉਣ ਲਈ ਇਸ ਫਾਟਕ ਨੂੰ ਕਰਾਸ ਕਰਕੇ ਜਾਣ-ਆਉਣ ਪੈਂਦਾ ਹੈ। ਉਕਤ ਸਮੱਸਿਆਂ ਨੂੰ ਹਰ ਸਿਆਸੀ ਗੰਭੀਰਤਾਂ ਨਾਲ ਨਹੀਂ ਵੇਖ ਰਿਹਾ ਹੈ। ਸਿਰਫ ਵਾਅਦੇ ਜ਼ਰੂਰ ਕੀਤੇ ਜਾਂਦੇ ਹਨ ਕਿ ਫਾਟਕ ’ਤੇ ਓਵਰ ਬਿ੍ਜ ਜਾਂ ਅੰਡਰ ਬਿ੍ਜ ਪੁਲ ਬਣਾ ਦਿੱਤਾ ਜਾਵੇਗਾ ਪਰ ਲੋਕ ਤਾਂ ਕਈ ਸਾਲਾਂ ਤੋਂ ਸਿਆਸਤਦਾਨਾਂ ਦੇ ਵਾਅਦੇ ਹੀ ਸੁਣ ਰਹੇ ਹਨ ਪਰ ਮਸਲਾ ਹੱਲ ਨਹੀਂ ਹੋਇਆ। ਲੋਕਾਂ ਦੇ ਅਨੁਸਾਰ ਜੇਕਰ ਕੋਈ ਐਂਬੂਲੈਂਸ ਇਸ ਫਾਟਕ ’ਤੇ ਫਸ ਜਾਵੇ ਤਾਂ ਮਰੀਜ਼ ਦੀ ਕੀਮਤੀ ਜਾਨ ਨੂੰ ਵੀ ਖ਼ਤਰਾ ਬਣ ਜਾਂਦਾ ਹੈ। ਸਭ ਡਵੀਜਨ ਦੇ ਪਿੰਡਾਂ ਦੇ ਲੋਕਾਂ ਅਤੇ ਸ਼ਹਿਰ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਜੈਤੋ-ਮਕਤਸਰ ਰੋਡ ’ਤੇ ਸਥਿਤ ਰੇਲਵੇ ਫਾਟਕ ਨੰਬਰ 17ਏ (2-ਟੀ) ’ਤੇ ਤੁਰੰਤ ਓਵਰ ਬਿ੍ਜ ਜਾਂ ਅੰਡਰ ਬਿ੍ਜ ਪੁਲ ਬਣਾਇਆ ਜਾਵੇ ਤਾਂ ਜੋ ਕਿ ਲੋਕਾਂ ਨੂੰ ਉਕਤ ਸਮੱਸਿਆਂ ਤੋਂ ਛੁਟਕਾਰਾ ਮਿਲ ਸਕੇ।